Breaking NewsD5 specialNewsPress ReleasePunjabTop News

ਪੰਜਾਬ ਬਸਪਾ ਪ੍ਰਧਾਨ Garhi ਨੇ Channi ਖ਼ਿਲਾਫ਼ ਬੋਲਿਆ ਹੱਲਾ

ਕਾਂਗਰਸ ਵੱਲੋਂ ਦਲਿਤਾਂ ਨੂੰ ਬਦਨਾਮ ਅਤੇ ਗੁੰਮਰਾਹ ਕਰਨ ਦੀ ਸਾਜ਼ਿਸ਼ ਦਾ ਨਾਮ ਹੈ Channi- Garhi

ਦਲਿਤ ਭਾਈਚਾਰੇ ਅਤੇ ਸਿੱਖਾਂ ਨੂੰ ਲੜਾਉਣ ਲਈ ਕੀਤੀ ਸਾਜ਼ਿਸ਼ ਤਹਿਤ ਲਗਾਇਆ ਦਲਿਤ DGP

Channi ਨੂੰ ਦੱਸਿਆ ਕਾਂਗਰਸ ਹਾਈਕਮਾਨ ਦਾ ਗੁਲਾਮ’, ਕਿਹਾ ਦਲਿਤਾਂ ਦੀ ਕਿਵੇਂ ਕਰਨਗੇ ਰੱਖਿਆ

ਚੰਡੀਗੜ੍ਹ: ਪੰਜਾਬ ਬਸਪਾ ਪ੍ਰਧਾਨ Jasbir Singh Garhi ਨੇ ਅੱਜ ਸੂਬੇ ਦੇ ਮੁੱਖ ਮੰਤਰੀ ਸਰਦਾਰ Charanjit Singh Channi ‘ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਦਲਿਤਾਂ ਨੂੰ ਬਦਨਾਮ ਅਤੇ ਗੁੰਮਰਾਹ ਕਰਨ ਦਾ ਦੂਜਾ ਨਾਮ Charanjit Singh Channi ਹੈ ਜੋ ਨਿੱਤ ਗ਼ਰੀਬ ਅਤੇ ਆਮ ਆਦਮੀ ਹੋਣ ਦਾ ਨਾਟਕ ਕਰਕੇ ਦਲਿਤ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ l ਉਨ੍ਹਾਂ ਕਿਹਾ ਕਿ ਕਰੋੜਾਂ ਦੀ ਸੰਪਤੀ ਦਾ ਮਾਲਕ ਇੱਕ ਗ਼ਰੀਬ ਅਤੇ ਆਮ ਆਦਮੀ ਕਿਵੇਂ ਹੋ ਸਕਦਾ ਹੈ l ਉਨ੍ਹਾਂ ਕਿਹਾ ਕਿ ਅਕਾਲੀ ਬਸਪਾ ਸਮਝੌਤੇ ਤੋਂ ਬੁਖਲਾਹਟ ਵਿੱਚ ਆਕੇ ਕਾਂਗਰਸ ਹਾਈਕਮਾਨ ਨੇ Charanjit Singh Channi ਨੇ ਮੁੱਖ ਮੰਤਰੀ ਬਣਾ ਕੇ ਦਲਿਤ ਭਾਈਚਾਰੇ ਨੂੰ ਆਪਣੇ ਵੱਲ ਖਿੱਚਣ ਦੀ ਅਸਫ਼ਲ ਕੋਸ਼ਿਸ਼ ਕੀਤੀ ਹੈ। ਪਰ ਇਹ ਭਾਈਚਾਰਾ ਸੂਝਵਾਨ ਹੈ ਜੋ ਕਾਂਗਰਸ ਦੀਆਂ ਸਾਰੀਆਂ ਚਾਲਾਂ ਨੂੰ ਸਮਝ ਰਿਹਾ ਹੈ l

Majithia News : ਮਜੀਠੀਆ ਨਾਲ ਜੁੜੀ ਫੇਰ ਆਈ ਵੱਡੀ ਖ਼ਬਰ | D5 Channel Punjabi

ਉਨ੍ਹਾਂ ਦੱਸਿਆ ਕਿ Channi ਰੋਜ਼ ਆਪਣੇ ਆਪ ਨੂੰ ਆਮ ਆਦਮੀ ਦੱਸ ਕੇ ਕਦੇ ਟੈਂਟ ਲਾਉਣ ਵਾਲਾ ਕਦੇ ਗੁੜ ਕੱਢਣ ਵਾਲਾ ਕਦੇ ਰਿਕਸ਼ਾ ਚਲਾਉਣ ਵਾਲਾ ਦੱਸ ਰਹੇ ਹਨ ਪਰ ਪਰ ਉਹ ਜਵਾਬ ਦੇਣ ਕਿ ਇੰਨੇ ਸਾਲ ਸੱਤਾ ਭੋਗਣ ਵੇਲੇ ਅਤੇ ਮੰਤਰੀ ਰਹਿਣ ਵੇਲੇ ਉਨ੍ਹਾਂ ਨੂੰ ਇਸ ਦਲਿਤ ਭਾਈਚਾਰੇ ਦੀ ਯਾਦ ਕਿਉਂ ਨਹੀਂ ਆਈ l ਉਨ੍ਹਾਂ ਕਿਹਾ ਕਿ Channi ਵੱਲੋਂ ਇਹ ਡਰਾਮੇ ਸਿਰਫ਼ ਦਲਿਤ ਵੋਟ ਬੈਂਕ ਨੂੰ ਹਾਸਲ ਕਰਨ ਲਈ ਕੀਤੇ ਜਾ ਰਹੇ ਹਨ l ਉਨ੍ਹਾਂ ਕਿਹਾ ਕਿ Channi ਨੇ ਆਪਣੇ ਇੱਕ ਸੌ ਗਿਆਰਾਂ ਦਿਨਾਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ 36000 ਮੁਲਾਜ਼ਮਾਂ ਨੂੰ ਪੱਕਾ ਕਰਨ, ਗਰੀਬ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ , ਲਾਲ ਡੋਰੇ ਤੋਂ ਰਜਿਸਟ੍ਰੇਸ਼ਨ ਕਰਾਉਣ, ਕਈ ਯੂਨੀਵਰਸਿਟੀਆਂ ਵਿਚ ਚੇਅਰ ਸਥਾਪਿਤ ਕਰਨ, ਅੰਬੇਡਕਰ ਨਾਮ ਤੇ ਅਜਾਇਬ ਘਰ ਸਥਾਪਿਤ ਕਰਨ, ਆਦਮਪੁਰ ਏਅਰਪੋਰਟ ਨੂੰ ਗੁਰੂ ਰਵਿਦਾਸ ਜੀ ਦੇ ਨਾਮ ਤੇ ਅਤੇ ਚਾਰ ਮਾਰਗੀ ਸੜਕ ਗੁਰੂ ਰਵਿਦਾਸ ਜੀ ਦੇ ਨਾਮ ਤੇ ਬਣਾਉਣ, ਧਾਰਮਿਕ ਸਥਾਨਾਂ ਲਈ ਕਰੋੜਾਂ ਰੁਪਏ ਦੇ ਐਲਾਨ ਕੀਤੇ ਜੋ ਸਿਰਫ਼ ਐਲਾਨ ਬਣ ਕੇ ਹੀ ਰਹਿ ਗਏ।

ਮਜੀਠੀਆ ਨੂੰ ਰਾਹਤ ਮਿਲਣ ਤੋਂ ਬਾਅਦ ਸਿੱਧੂ ਨੇ ਹਿਲਾਤੀ ਸਿਆਸਤ! D5 Channel Punjabi

ਸਰਦਾਰ Garhi ਨੇ Charanjit Singh Channi ‘ਤੇ ਉਨ੍ਹਾਂ ਦੇ ਭਾਣਜੇ ਦੇ ਘਰ ਤੋਂ ਮਿਲੀ ਕਰੋੜਾਂ ਦੀ ਰਾਸ਼ੀ ਦਾ ਹਿਸਾਬ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ Channi ਗ਼ਰੀਬ ਹਨ ਤਾਂ ਕਰੋੜਾਂ ਰੁਪਏ ਉਨ੍ਹਾਂ ਕੋਲ ਕਿੱਥੋਂ ਆਏ ਉਹ ਦੱਸਣ ਪੰਜਾਬ ਅੱਜ ਉਨ੍ਹਾਂ ਤੋਂ ਇਹ ਸਵਾਲ ਕਰ ਰਿਹਾ ਹੈ l Garhi ਨੇ ਕਿਹਾ ਕਿ ਸਿੱਖ ਭਾਈਚਾਰੇ ਵਿੱਚ ਬਦਨਾਮ ਦਲਿਤ ਨੂੰ ਡੀਜੀਪੀ ਲਗਾਉਣਾ ਵੀ ਕਾਂਗਰਸ ਦਾ ਪੰਜਾਬ ਵਿਚ ਸਿੱਖ ਦਲਿਤ ਦਾ ਆਪਸੀ ਝਗੜਾ ਲਗਾਉਣ ਦੀ ਸਾਜਿਸ਼ ਸੀ, ਜਿਸ ਤਹਿਤ ਉੱਚ ਅਧਿਕਾਰੀ ਰਹਿੰਦੇ ਹੋਏ ਨਿਰਦੋਸ਼ ਅੰਮ੍ਰਿਤਧਾਰੀ ਸਿੰਘਾਂ ਨੂੰ ਬੇਅਦਬੀ ਦੇ ਕੇਸਾਂ ਵਿਚ ਥਰਡ ਡਿਗਰੀ ਅਤਿਆਚਾਰ ਕੀਤਾ ਅਤੇ ਜੋਕਿ ਬਾਦ ਵਿਚ ਕੋਰਟ ਤੋਂ ਬੇਦੋਸ਼ੇ ਸਿੱਧ ਹੋਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button