Breaking NewsD5 specialNewsPunjab

ਪੰਜਾਬ ਪੁਲਿਸ ਵੱਲੋਂ ਪਾਕਿ-ਸਮਰਥਕ ਰੈਕੇਟ ਦਾ ਪਰਦਾਫਾਸ਼, ਵਿਦੇਸ਼ੀ ਹਥਿਆਰ ਅਤੇ ਡਰੱਗ ਮਨੀ ਬਰਾਮਦ

ਚੰਡੀਗੜ੍ਹ : ਪੰਜਾਬ ਪੁਲਿਸ ਨੇ 4 ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਪਾਕਿਸਤਾਨ ਤੋਂ ਚਲਾਏ ਜਾ ਰਹੇ ਨਸ਼ਿਆਂ ਅਤੇ ਗੈਰਕਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਰੈਕੇਟ ਦਾ ਪਰਦਾਫਾਸ ਕੀਤਾ ਹੈ ਜਿਨ੍ਹਾਂ ਵਿੱਚ ਜੰਮੂ-ਕਸਮੀਰ ਦੇ ਸਾਂਬਾ ਜਿਲੇ ਵਿੱਚ ਤਾਇਨਾਤ ਇੱਕ ਬੀਐਸਐਫ ਸਿਪਾਹੀ ਵੀ ਸ਼ਾਮਲ ਹੈ। ਸਿਪਾਹੀ ਸੁਮਿਤ ਕੁਮਾਰ ਉਰਫ਼ ਨੋਨੀ ਤੋਂ ਵਿਦੇਸ਼ੀ ਹਥਿਆਰ ਵਜੋਂ 9 ਮਿਲੀਮੀਟਰ ਦੀ ਤੁਰਕੀ ਦੀ ਬਣੀ ਜਿਗਾਨਾ ਪਿਸਟਲ ਸਮੇਤ 80 ਜਿੰਦਾ ਕਾਰਤੂਸ (ਜਿੰਨਾਂ ਉਪਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਨਿਸ਼ਾਨ ਉਕਰੇ ਹੋਏ ਹਨ), ਦੋ ਮੈਗਜ਼ੀਨ ਅਤੇ 12 ਬੋਰ ਦੀ ਬੰਦੂਕ ਦੇ ਦੋ ਜਿੰਦਾ ਕਾਰਤੂਸ ਸਮੇਤ ਨਸ਼ੇ ਦੀ ਰਕਮ 32.30 ਲੱਖ ਰੁਪਏ ਬਰਾਮਦ ਕੀਤੀ ਗਈ ਹੈ।

Dhindsa, Sekhwan ਤੇ Brahmpura ਤੋਂ ਬਾਅਦ Sukhbir ਨੂੰ ਇੱਕ ਹੋਰ ਵੱਡਾ ਝਟਕਾ,ਵੱਡੇ Akali Leadr ਨੇ ਛੱਡੀ ਪਾਰਟੀ

ਪੰਜਾਬ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਅਨੁਸਾਰ ਸਿਪਾਹੀ ਸੁਮਿਤ ਕੁਮਾਰ ਉਰਫ ਨੋਨੀ, ਪਿੰਡ ਮਗਰ ਮੂੰਡੀਆਂ ਥਾਣਾ ਦੋਰਾਂਗਲਾ, ਜਿਲਾ ਗੁਰਦਾਸਪੁਰ ਸਮੇਤ ਤਿੰਨ ਹੋਰ ਸਿਮਰਜੀਤ ਸਿੰਘ ਉਰਫ ਸਿੰਮਾ, ਮਨਪ੍ਰੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਜਿਨਾਂ ਵਿਰੁੱਧ ਆਈਪੀਸੀ ਦੀ ਧਾਰਾ 302, 506, 341, 120 ਬੀ, 212 ਅਤੇ 216, 25 ਅਸਲਾ ਐਕਟ ਅਧੀਨ ਥਾਣਾ ਕਰਤਾਰਪੁਰ ਜਿਲਾ ਜਲੰਧਰ ਵਿਖੇ ਦਰਜ ਕੀਤਾ ਗਿਆ ਹੈ। ਅਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ ਅਤੇ ਸੁਖਵੰਤ ਸਿੰਘ, ਸਾਰੇ ਵਾਸੀ ਪਿੰਡ ਧੀਰਪੁਰ, ਖਿਲਾਫ ਪਹਿਲਾਂ ਹੀ ਜਗਜੀਤ ਸਿੰਘ ਦੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।

ਐਹੋ ਜਿਹਾ ਹੋਵੇ ਪੰਜਾਬ ਦਾ ਹਰੇਕ ਐੱਸਐੱਸਪੀ,ਇਮਾਨਦਾਰ ਅਫ਼ਸਰ ਦੀਆਂ ਸਿਰਫ 2 ਸਾਲਾ ਪ੍ਰਾਪਤੀਆਂ ਸੁਣ ਹੋ ਜਾਓਗੇ ਹੈਰਾਨ

ਵੇਰਵੇ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਜਲੰਧਰ (ਦਿਹਾਤੀ) ਪੁਲਿਸ ਨੇ ਅਮਨਪ੍ਰੀਤ ਸਿੰਘ ਨੂੰ 11 ਜੁਲਾਈ ਨੂੰ ਜਗਜੀਤ ਦੇ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਜਾਂਚ ਦੌਰਾਨ ਅਮਨਪ੍ਰੀਤ ਨੇ ਖੁਲਾਸਾ ਕੀਤਾ ਕਿ ਉਹ ਅਤੇ ਉਸਦਾ ਭਰਾ ਪਾਕਿਸਤਾਨ ਦੇ ਇੱਕ ਤਸਕਰ ਸ਼ਾਹ ਮੂਸਾ ਨਾਲ ਭਾਰਤ-ਪਾਕਿ ਸਰਹੱਦ ਪਾਰੋਂ ਹਥਿਆਰ ਅਤੇ ਨਸ਼ਾ ਤਸਕਰੀ ਲਈ ਸੰਪਰਕ ਵਿੱਚ ਸਨ। ਅਮਨਪ੍ਰੀਤ ਨੇ ਖੁਲਾਸਾ ਕੀਤਾ ਕਿ ਉਹ ਮਨਪ੍ਰੀਤ ਸਿੰਘ ਅਤੇ ਜੰਮੂ ਕਸਮੀਰ ਦੀ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਇੱਕ ਸਿਪਾਹੀ ਰਾਹੀਂ ਸ਼ਾਹ ਮੂਸਾ ਨਾਲ ਸੰਪਰਕ ਵਿੱਚ ਆਏ ਸੀ। ਉਸਨੇ ਕਿਹਾ ਕਿ ਸਿਪਾਹੀ ਸੁਮਿਤ ਕੁਮਾਰ ਇਸ ਤੋਂ ਪਹਿਲਾਂ ਇੱਕ ਕਤਲ ਕੇਸ ਦੀ ਸੁਣਵਾਈ ਦੌਰਾਨ ਗੁਰਦਾਸਪੁਰ ਜੇਲ ਵਿੱਚ ਬੰਦ ਸੀ, ਜਿਥੇ ਉਹ ਮਨਪ੍ਰੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਦਾਰਾਪੁਰ ਥਾਣਾ ਭੈਣੀ ਮੀਆਂ ਖਾਂ ਜ਼ਿਲਾ ਗੁਰਦਾਸਪੁਰ ਦੇ ਸੰਪਰਕ ਵਿੱਚ ਆਇਆ ਸੀ।

ਦਿੱਲੀ ਚ ਸਿੱਖ ਨੌਜਵਾਨ ਨੂੰ ਕੀਤਾ ਸੀ ਗ੍ਰਿਫਤਾਰ | ਗੁੱਸੇ ‘ਚ ਭੜਕੇ ਪੰਜਾਬ ਦੇ ਲੀਡਰ! ਕਰਤਾ ਸ਼ਰੇਆਮ ਐਲਾਨ, ਪਊ ਕਲੇਸ਼

ਸ੍ਰੀ ਗੁਪਤਾ ਨੇ ਦੱਸਿਆ ਕਿ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੀ ਸਾਜਿਸ਼ ਗੁਰਦਾਸਪੁਰ ਜੇਲ ਵਿੱਚ ਰਚੀ ਗਈ ਸੀ। ਮਨਪ੍ਰੀਤ ਨੇ ਅੱਗੇ ਅਮਨਪ੍ਰੀਤ, ਸਿਮਰਨਜੀਤ ਅਤੇ ਸੁਖਵੰਤ ਨੂੰ ਸਿਪਾਹੀ ਸੁਮਿਤ ਕੁਮਾਰ ਨਾਲ ਜਾਣੂ ਕਰਵਾਇਆ ਸੀ।
ਇਨਾਂ ਖੁਲਾਸਿਆਂ ਪਿੱਛੋਂ ਜਲੰਧਰ ਦਿਹਾਤੀ ਪੁਲਿਸ ਨੇ ਸਿਮਰਜੀਤ ਅਤੇ ਮਨਪ੍ਰੀਤ ਨੂੰ 12 ਜੁਲਾਈ ਨੂੰ ਗਿ੍ਰਫਤਾਰ ਕੀਤਾ ਸੀ, ਜਦੋਂ ਕਿ ਡੀਜੀਪੀ ਪੰਜਾਬ ਨੇ ਸ਼ਨੀਵਾਰ (11 ਜੁਲਾਈ) ਨੂੰ ਡੀਜੀ ਬੀਐਸਐਫ ਕੋਲ ਨਿੱਜੀ ਤੌਰ ‘ਤੇ ਇਹ ਮਾਮਲਾ ਉਠਾਉਣ ਤੋਂ ਬਾਅਦ ਸਿਪਾਹੀ ਸੁਮਿਤ ਕੁਮਾਰ ਨੂੰ ਬੀਐਸਐਫ ਦੇ ਤਾਲਮੇਲ ਨਾਲ ਗਿ੍ਰਫ਼ਤਾਰ ਕਰ ਲਿਆ ਗਿਆ ਸੀ। ਡੀਜੀਪੀ ਨੇ ਕਿਹਾ ਕਿ ਸੁਮਿਤ ਨੇ ਬਾਰਡਰ ਪਾਰੋਂਂ ਬਾਰ ਬਾਰ ਨਸੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਿਚ ਆਪਣੀ ਸ਼ਮੂਲੀਅਤ ਦਾ ਖੁਲਾਸਾ ਕੀਤਾ ਹੈ। ਪਹਿਲੀ ਵਾਰ ਉਸ ਨੇ ਸਰਹੱਦੀ ਵਾੜ ਰਾਹੀਂ 15 ਪੈਕੇਟ ਹੈਰੋਇਨ ਪ੍ਰਾਪਤ ਕਰਨ ਅਤੇ ਅੱਗੇ ਭੇਜਣ ਵਿਚ ਸਹਾਇਤਾ ਕੀਤੀ ਸੀ, ਜਦੋਂ ਕਿ ਦੂਜੀ ਵਾਰ ਉਸਨੇ 25 ਪੈਕੇਟ ਹੈਰੋਇਨ ਅਤੇ ਸਰਹੱਦ ‘ਤੇ 9 ਮਿਲੀਮੀਟਰ ਦੀ ਇਕ ਜ਼ਿਗਾਨਾ ਪਿਸਤੌਲ ਭਾਰਤ-ਪਾਕਿ ਸਰਹੱਦੀ ਵਾੜ ਰਾਹੀਂ ਪ੍ਰਾਪਤ ਕੀਤੀ ਜਿਥੇ ਉਸ ਨੂੰ ਤਾਇਨਾਤ ਕੀਤਾ ਗਿਆ ਸੀ।

ਸਿਆਸਤ ‘ਚ ਆਓਣ ਤੋਂ ਬਾਅਦ Anmol Gagan Maan ਦੇ ਸਿਆਸੀ ਬੋਲ, ਗੀਤਾਂ ਵਾਲੀ ਕੁੜੀ ਦਾ ਭਾਸ਼ਣ ਸੁਣ ਹੋਜੋਗੇ ਹੈਰਾਨ

ਕੁੱਝ ਅਣਪਛਾਤੇ ਵਿਅਕਤੀਆਂ ਨੂੰ ਇਹ ਹੈਰੋਇਨ ਦੇਣ ਪਿੱਛੋਂ ਉਸਨੇ ਪਿਸਤੌਲ ਆਪਣੇ ਲਈ ਰੱਖ ਲਈ ਸੀ। ਸੁਮਿਤ ਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀਆਂ ਖੇਪਾਂ ਦੀ ਸਫਲਤਾਪੂਰਵਕ ਪ੍ਰਾਪਤੀ ਅਤੇ ਅੱਗੇ ਭੇਜਣ ਵਜੋਂ 39 ਲੱਖ ਰੁਪਏ ਮਿਲੇ ਸਨ ਜਿਸ ਵਿੱਚੋ ਪਹਿਲਾਂ 15 ਲੱਖ ਰੁਪਏ ਅਤੇ ਮੁੜ 24 ਲੱਖ ਰੁਪਏ ਦੀਆਂ ਦੋ ਕਿਸ਼ਤਾਂ ਵਿਚ ਉਸ ਨੂੰ ਇਹ ਪੈਸੇ ਮਿਲੇ ਸਨ। ਡੀਜੀਪੀ ਪੰਜਾਬ ਨੇ ਅੱਗੇ ਕਿਹਾ ਕਿ ਹੁਣ ਤੱਕ ਕੀਤੀ ਗਈ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਹੱਤਿਆ ਕਾਂਡ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਸਿਪਾਹੀ ਸੁਮਿਤ ਕੁਮਾਰ ਨੂੰ ਸਾਂਬਾ ਸੈਕਟਰ ਵਿੱਚ ਇੱਕ ਗਾਰਡ ਟਾਵਰ ਵਿਖੇ ਤਾਇਨਾਤ ਕੀਤਾ ਗਿਆ ਸੀ ਜਿੱਥੋਂ ਉਹ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਉਤੇ ਨਿਗਰਾਨੀ ਰੱਖਦਾ ਸੀ ਅਤੇ ਸਰਹੱਦ ਪਾਰੋਂ ਸਮਗਲਿੰਗ ਕਰਨ ਵਾਲੇ ਮਨਪ੍ਰੀਤ ਸਿੰਘ ਅਤੇ ਸੁਖਵੰਤ ਸਿੰਘ ਦੇ ਸੰਪਰਕ ਵਿੱਚ ਰਹਿੰਦਾ ਸੀ ਅਤੇ ਅੱਗੋਂ ਇਹ ਦੋਵੇ ਪਾਕਿਸਤਾਨ ਵਿਚਲੇ ਸੰਪਰਕ ਸ਼ਾਹ ਮੂਸਾ ਨਾਲ ਰੱਖਦੇ ਸੀ।

Big Breaking-ਕੋਰੋਨਾ ਕਰਕੇ ਪੰਜਾਬ ‘ਚ ਫਿਰ ਹੋਈ ਸਖ਼ਤੀ, ਪੰਜਾਬ ਸਰਕਾਰ ਨੇ ਨਵੇਂ ਹੁਕਮ ਕੀਤੇ ਜ਼ਾਰੀ

ਮੋਡਿਊਲ ਦੇ ਕੰਮ ਢੰਗ ਦੇ ਵੇਰਵੇ ਦਿੰਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਨਸ਼ੇ ਦੀਆਂ ਖੇਪਾਂ ਅਤੇ ਹਥਿਆਰਾਂ ਦੀਆਂ ਫੋਟੋਆਂ ਪਾਕਿਸਤਾਨ ਤੋਂ ਪ੍ਰਾਪਤ ਹੋਣ ਪਿੱਛੋਂ ਮਨਪ੍ਰੀਤ ਸਿੰਘ ਅਤੇ ਸੁਖਵੰਤ ਸਿੰਘ ਆਪਣੇ ਮੋਬਾਈਲ ਫੋਨ ਤੋਂ ਸਿਪਾਹੀ ਸੁਮਿਤ ਕੁਮਾਰ ਨੂੰ ਭੇਜਦੇ ਸਨ। ਦੂਜੇ ਪਾਸੇ ਸੁਮਿਤ ਇੱਧਰੋਂ ਸਰਹੱਦੀ ਕੰਡਿਆਲੀ ਤਾਰ ਦੀਆਂ ਤਸਵੀਰਾਂ, ਉਸ ਸਥਾਨ ਦਾ ਸਕਰੀਨ ਸ਼ਾਟ, ਸਰਹੱਦੀ ਪਿੱਲਰ ਦੇ ਨੰਬਰ ਅਤੇ ਇਲਾਕੇ ਦੇ ਆਸ-ਪਾਸ ਦੇ ਪਿੰਡਾਂ ਦਾ ਵੇਰਵਾ ਸਰਹੱਦ ਪਾਰ ਕਰਨ ਵਾਲੇ ਸਮਗਲਰਾਂ/ਸਹਿਯੋਗੀਆਂ ਨੂੰ ਭੇਜਦਾ ਸੀ ਜੋ ਬਦਲੇ ਵਿਚ ਪਾਕਿਸਤਾਨੀ ਤਸਕਰ ਨਾਲ ਡਿਲਿਵਰੀ ਲਈ ਤਾਲਮੇਲ ਕਰਦੇ ਸਨ।  ਡੀਜੀਪੀ ਨੇ ਕਿਹਾ ਕਿ ਬਾਅਦ ਵਿੱਚ ਖੇਪ ਦੀ ਸਪੁਰਦਗੀ ਲਈ ਪੂਰਵ-ਨਿਰਧਾਰਤ ਮਿਤੀ ਅਤੇ ਸਮੇਂ ’ਤੇ ਪਾਕਿਸਤਾਨੀ ਤਸਕਰਾਂ ਵੱਲੋਂ ਆਪਣਾ ਬੰਦਾ ਆਮ ਤੌਰ ‘ਤੇ ਦੁਪਹਿਰ ਨੂੰ ਸਥਾਨ ਦੀ ਮੁੜ ਨਿਸ਼ਾਨਦੇਹੀ ਕਰਵਾਉਣ ਅਤੇ ਸੁਮਿਤ ਕੁਮਾਰ ਨਾਲ ਸੰਪਰਕ ਸਥਾਪਤ ਕਰਨ ਲਈ ਭੇਜਿਆ ਜਾਂਦਾ ਸੀ।

ਸੁਖਬੀਰ ਨੂੰ ਢੀਂਡਸਾ ਦਾ ਝਟਕਾ, ਭਾਜਪਾ ਨਾਲ ਗੱਠਜੋੜ ਬਾਰੇ ਵੱਡਾ ਬਿਆਨ, ਸਾਬਕਾ ਪੁਲਿਸ ਅਫ਼ਸਰ ਨੇ ਫ਼ੜਿਆ ਢੀਂਡਸਾ ਦਾ ਪੱਲਾ

ਉਨਾਂ ਕਿਹਾ ਕਿ ਫਿਰ ਉਸੇ ਰਾਤ ਹੀ ਪਾਕਿਸਤਾਨੀ ਤਸਕਰ ਸਿਪਾਹੀ ਸੁਮਿਤ ਕੁਮਾਰ ਦੀ ਸ਼ਿਫਟ ਡਿਊਟੀ ਦੌਰਾਨ ਪਹਿਲਾਂ ਤੋਂ ਨਿਰਧਾਰਤ ਜਗਾ ‘ਤੇ ਆਉਂਦੇ ਸਨ ਅਤੇ ਰੌਸ਼ਨੀ ਦਾ ਫਲੈਸ਼ ਕਰਨ ਦੇ ਰੂਪ ਵਿੱਚ ਸੁਮਿਤ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਡਰੱਗ/ਹਥਿਆਰਾਂ ਦੀ ਖੇਪ ਨੂੰ ਸਰਹੱਦ ਦੀ ਵਾੜ ਦੇ ਉੱਪਰੋਂ ਸੁੱਟ ਦਿੰਦੇ ਸੀ। ਸੁਮਿਤ ਬਾਅਦ ਵਿਚ ਇਸ ਖੇਪ ਨੂੰ ਪ੍ਰਾਪਤ ਕਰਕੇ ਅੱਗੇ ਦੇਣ ਲਈ ਨੇੜਲੀਆਂ ਝਾੜੀਆਂ ਵਿਚ ਛੁਪਾ ਦਿੰਦਾ ਸੀ। ਸ੍ਰੀ ਗੁਪਤਾ ਨੇ ਕਿਹਾ ਕਿ ਬਾਅਦ ਵਿਚ ਸੁਮੀਤ ਅਗਲੀ ਸ਼ਿਫਟ ਦੌਰਾਨ ਅਗਲੇ ਦਿਨ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਆਪਣੇ ਸਾਥੀਆਂ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਆਪਣੇ ਗਾਰਡ ਟਾਵਰਾਂ ਤੋਂ ਲਗਭਗ 50 ਮੀਟਰ ਦੀ ਦੂਰੀ ‘ਤੇ ਇਹ ਖੇਪ ਸੌਂਪ ਦਿੰਦਾ ਸੀ। ਡੀਜੀਪੀ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਅਜੇ ਵੀ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button