PunjabTop News

ਪੰਜਾਬ ਪੁਲਿਸ ਨੇ ਬਿਕਰਮ ਮਜੀਠੀਆ ਨੂੰ ਜਾਰੀ ਕੀਤਾ ਨੋਟਿਸ

ਪੰਜਾਬ ਪੁਲਿਸ ਨੇ ਹੁਣ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਨੋਟਿਸ ਜਾਰੀ ਕੀਤਾ ਹੈ। ਬਿਕਰਮ ਮਜੀਠੀਆ ਨੂੰ ਜਲਦ ਹੀ ਪੰਜਾਬ ਪੁਲਿਸ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਹ ਨੋਟਿਸ ਮਜੀਠੀਆ ਦੇ ਪੁਰਾਣੇ ਐਨਡੀਪੀਐਸ ਮਾਮਲੇ ਵਿੱਚ ਆਇਆ ਹੈ। ਜਿਸ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਹੈ।

ਬਿਕਰਮ ਮਜੀਠੀਆ ਨੇ ਆਪਣੀ ਵੀਡੀਓ ਜਾਰੀ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ।

ਮਜੀਠੀਆ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਸੀ ਐਮ ਨੂੰ ਮੇਹਣਾ ਮਾਰਦੇ ਹੋਏ ਕਿਹਾ ਕਿ ਸਵਾਦ ਤਾਂ ਆਉਂਦਾਂ ਜੇ ਤੂੰ ਮੈਨੂੰ ਸੱਦਿਆ ਹੁੰਦਾ ! ਤੇਰੇ ਨਾਲ ਸਿੱਧੇ  ਦੋ ਦੋ ਹੱਥ ਕੀਤੇ ਹੁੰਦੇ ਤੇਰੀ ਉਹ ਤਸੱਲੀ ਕਰਾ ਕੇ ਮੁੜਣੀ ਸੀ। ਪਰ ਇਹ ਸੱਦਾ ਗ੍ਰਹਿ ਵਿਭਾਗ ਦੇ ਪੁਲਿਸ ਮਹਿਕਮੇ ਵੱਲੋਂ ਆਇਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਿਕਰਮ ਮਜੀਠੀਆ ਨੇ ਸੀ ਐਮ ਭਗਵੰਤ ਮਾਨ ਦੀ ਦੀ ਧੀ ਸੀਰਤ ਕੌਰ ਮਾਨ ਦੀ ਪ੍ਰੈਸ ਕਾਨਫਰੰਸ ਕਰਕੇ ਇੱਕ ਵੀਡੀਓ ਜਾਰੀ ਕੀਤੀ ਸੀ। ਜਿਸ ‘ਚ ਭਗਵੰਤ ਮਾਨ ਦੀ ਦੀ ਧੀ ਸੀਰਤ ਕੌਰ ਮਾਨ ਨੇ ਆਪਣੇ ਪਿਤਾ ‘ਤੇ ਗੰਭੀਰ ਇਲਜ਼ਾਮ ਲਾਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button