Breaking NewsD5 specialNewsPunjab

ਪੰਜਾਬ ਪੁਲਿਸ ਨਾਲ ਗੈਂਗਸਟਰਾਂ ਦਾ ਸਿੱਧਾ ਮੁਕਾਬਲਾ, ਪੁਲਿਸ ਨੇ ਗੈਂਗਸਟਰ ਦੇ ਲੱਤ ‘ਚ ਮਾਰੀ ਗੋਲੀ (ਵੀਡੀਓ)

ਲੁਧਿਆਣਾ : ਇਹ ਸ਼ਖਸ ਹੈ ਮਸ਼ਹੂਰ ਗੈਂਗਸਟਰ ਅਮਨਬੀਰ ਉਰਫ ਲਾਲੀ ਚੀਮਾ। ਪੰਜਾਬ ਦੇ ਵੱਖੋ ਵੱਖ 10 ਵੱਡੇ ਕੇਸਾਂ ਵਿਚ ਸੀ ਲਾਲੀ ਚੀਮਾ ਦੀ ਸ਼ਮੂਲੀਅਤ, ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਨੂੰ ਧਮਕੀ ਦੇਣ ਵਾਲੇ ਅਮਨਬੀਰ ਚੀਮਾ ਉਰਫ਼ ਲਾਲੀ ਚੀਮਾ ਨਾਲ ਪੁਲਿਸ ਦਾ ਮੁਕਾਬਲਾ ਹੋਇਆ। ਉਸ ਵਖਤ ਲੁਧਿਆਣਾ ਦੇ ਡੇਹਲੋਂ ਵਿਖੇ ਲੋਕਾਂ ਵਿਚ ਗੋਲੀਆਂ ਦੀ ਅਵਾਜ਼ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ।

Read Also ਗੈਂਗਸਟਰਾਂ ਦੇ ਖ਼ੌਫ ਤੋਂ ਡਰਿਆ ਸਾਰਾ ਸ਼ਹਿਰ (ਵੀਡੀਓ)

ਪਟਿਆਲਾ, ਲੁਧਿਆਣਾ ਤੇ ਚੰਡੀਗੜ ਪੁਲਿਸ ਨੇ ਕਾਰ ਵਿੱਚ ਜਾ ਰਹੇ ਲਾਲੀ ਚੀਮਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਅੰਨੇਵਾਹ ਗੋਲੀਆਂ ਦੀ ਬਰਸਾਤ ਕਰ ਦਿੱਤੀ। ਜਿਸ ਦਾ ਪੁਲਿਸ ਨੇ ਮੂੰਹ ਤੋੜ ਜਵਾਬ ਦਿੱਤਾ, ਆਖਿਰ ਪੁਲਿਸ ਨੇ ਪੰਜਾਬ ਵਿਚ ਦਹਿਸ਼ਤ ਦਾ ਨਾਚ ਨੱਚਣ ਵਾਲੇ ਦੀ ਲੱਤ ਵਿਚ ਗੋਲੀ ਮਾਰੀ ਤੇ ਦਹਿਸ਼ਤਗਰਦ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਇਸ ਖਤਰਨਾਕ ਗੈਂਗਸਟਰ ਨੂੰ ਡੀ.ਐਮ.ਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ। ਗੈਂਗਸਟਰ ਅਮਨਬੀਰ ਉਰਫ ਲਾਲੀ ਦਾ ਇਕ ਹੋਰ ਸਾਥੀ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

ਇਸ ਖਬਰ ‘ਤੇ ਹੋਰ ਜਾਣਕਾਰੀ ਲਈ ਲੁਧਿਆਣਾ ਤੋਂ ਸਾਡੇ ਪੱਤਰਕਾਰ ਨਾਲ ਗੱਲਬਾਤ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਨੇ ਇਸ ਮੁਕਾਬਲੇ ਬਾਰੇ ਪੂਰੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੁਲਿਸ ਦਾ ਪਟਿਆਲਾ ਤੇ ਜੀਰਕਪੁਰ ‘ਚ ਗੈਂਗਸਟਰਾਂ ਨਾਲ ਮੁਕਾਬਲਾਂ ਹੋਇਆ ਸੀ। ਜਦਕਿ ਪੁਲਿਸ ਨੇ ਪਟਿਆਲਾ ‘ਚ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਜੀਰਕਪੁਰ ਮੁਕਾਬਲੇ ਦੌਰਾਨ ਪੁਲਿਸ ਨੇ ਇਕ ਗੈਂਗਸਟਰ ਨੂੰ ਮਾਰ ਮੁਕਾਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button