Breaking NewsIndiaNewsSports

ਮਹਿਲਾ T20 ਵਿਸ਼ਵ ਕੱਪ : ਮਿਤਾਲੀ ਦੀ ਫਿਫਟੀ ਨਾਲ ਭਾਰਤ ਦੀ ਸ਼ਾਨਦਾਰ ਜਿੱਤ

ਨਵੀਂ ਦਿੱਲੀ : ਭਾਰਤੀ ਮਹਿਲਾ ਟੀਮ ਨੇ ਟੀ – 20 ਵਿਸ਼ਵ ਕੱਪ ਦੇ ਆਪਣੇ ਦੂਜੇ ਮੁਕਾਬਲੇ ਵਿੱਚ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ ਹੈ। ਭਾਰਤ ਦੀ ਇਹ ਪਾਕਿਸਤਾਨ ਉੱਤੇ ਲਗਾਤਾਰ ਚੌਥੀ ਅਤੇ ਟੂਰਨਾਮੈਂਟ ਵਿੱਚ ਦੂਜੀ ਜਿੱਤ ਹੈ। ਭਾਰਤ ਨੇ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਦੇ ਦੋ ਸ਼ੁਰੂਆਤੀ ਮੈਚ ਜਿੱਤੇ ਹਨ।  ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਖਿਲਾਫ 133 ਦੌੜਾਂ ਬਣਾਈਆਂ ਸੀ, ਜਿਸਨੂੰ ਭਾਰਤ ਨੇ 19 ਓਵਰਾਂ ਵਿੱਚ ਹੀ ਹਾਸਲ ਕਰ ਲਿਆ ਸੀ। ਭਾਰਤ ਲਈ ਸਭਤੋਂ ਜ਼ਿਆਦਾ ਦੌੜਾਂ ਮਿਤਾਲੀ ਰਾਜ ਨੇ ਬਣਾਈਆਂ। ਉਸ ਨੇ ਅੱਧ ਸੈਂਕੜਾ ਜੜ੍ਹ ਕੇ 56 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਭਾਰਤ ਨੂੰ ਜਿੱਤ ਦਵਾਈ। ਇਹ ਮਿਤਾਲੀ ਦੇ ਕਰੀਅਰ ਦਾ 16ਵਾਂ ਅੱਧ ਸੈਂਕੜਾ ਸੀ।

Read Also ਮਹਿਲਾ ਟੀ-20 ਵਿਸ਼ਵ ਕੱਪ : ਹਰਮਨਪ੍ਰੀਤ ਕੌਰ ਦਾ ਉਹ ਰਿਕਾਰਡ ਜਿਸਦੇ ਲਈ ਤਰਸ ਰਹੇ ਨੇ ਵਿਰਾਟ

ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ 133 ਦੌੜਾਂ ਬਣਾਈਆਂ ਸੀ। ਪਾਕਿਸਤਾਨ ਲਈ ਬਿਸਮਾਹ ਮਾਰੂਫ (53) ਤੇ ਨਿਦਾ ਡਾਰ (52) ਨੇ ਸ਼ਾਨਦਾਰ ਪਾਰੀ ਖੇਡੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪਾਕਿਸਤਾਨ ਦੀ ਟੀਮ ਦੀ ਸ਼ੁਰੂਆਤ ਕੁਝ ਖ਼ਾਸ ਨਹੀਂ ਰਹੀ। ਸ਼ੁਰੂਆਤੀ 30 ਦੌੜਾਂ ਅੰਦਰ ਹੀ ਟੀਮ ਦੀਆਂ 3 ਵਿਕਟਾਂ ਡਿੱਗ ਗਈਆਂ। ਇਸ ਪਿੱਛੋਂ ਮਾਰੂਫ ਤੇ ਨਿਦਾ ਨੇ ਚੌਥੀ ਵਿਕਟ ਲਈ 94 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕਰਕੇ ਪਾਕਿਸਤਾਨ ਨੂੰ 133 ਦੇ ਸਕੋਰ ਤਕ ਪਹੁੰਚਾਇਆ।

134 ਦੌੜਾਂ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਕਾਫੀ ਚੰਗੀ ਰਹੀ। ਸਲਾਮੀ ਬੱਲੇਬਾਜ਼ ਸਮ੍ਰਿਤੀ ਸੰਧਾਨਾ ਤੇ ਮਿਤਾਲੀ ਰਾਜ ਨੇ 73 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਸਮ੍ਰਿਤੀ 26 ਦੌੜਾਂ ਬਣਾ ਕੇ ਰਨ ਆਊਟ ਹੋ ਗਈ। ਉਸਦੇ ਆਊਟ ਹੋਣ ਬਾਅਦ ਜੇਮਿਮਾ ਤੇ ਮਿਤਾਲੀ ਨੇ ਟੀਮ ਦੇ ਸਕੋਰ ਨੂੰ ਅੱਗੇ ਵਧਾਇਆ। ਮਿਤਾਲੀ ਨੇ 56 ਦੌੜਾਂ ਬਣਾਈਆਂ। ਉਸਦੇ ਆਊਟ ਹੋਣ ਬਾਅਦ ਹਰਮਨਪ੍ਰੀਤ ਨੇ ਟੀਮ ਨੂੰ ਜਿੱਤ ਦਵਾਈ। ਉਸਨੇ 14 ਦੌੜਾਂ ਦੀ ਪਾਰੀ ਖੇਡੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button