
ਮਿਨਿਸਟੀਰੀਅਲ ਸਟਾਫ ਦੀ ਹੜਤਾਲ ਦੇ ਕਾਰਨ ਪਬਲਿਕ ਦੇ ਕੋਈ ਵੀ ਕੰਮ ਨਹੀਂ ਹੋ ਸਕਣਗੇ, ਕਿਉਂਕਿ ਅਫਸਰਾਂ ਨੂੰ ਵੀ ਜੋ ਕੰਮ ਕਰਨੇ ਹਨ ਉਨ੍ਹਾਂ ਦਾ ਲੇਖਾ-ਜੋਖਾ ਕਲਰਕੀ ਸਟਾਫ ਕੋਲ ਹੀ ਹੁੰਦਾ ਹੈ ਅਤੇ ਉਹੀ ਫਾਈਲ ਦੀ ਮੂਵਮੈਂਟ ਕਰਦੇ ਹਨ।
ਤਿੰਨ ਦਿਨ ਤੱਕ ਸਰਕਾਰੀ ਦਫ਼ਤਰਾਂ ਵਿਚ ਕੋਈ ਵੀ ਕੰਮ ਨਹੀਂ ਹੋਵੇਗਾ। ਦਫ਼ਤਰਾਂ ਵਿਚ ਕੰਮ ਕਰਨ ਵਾਲਾ ਕਲਰਕੀ ਸਟਾਫ ਤਿੰਨ ਦਿਨ ਦੀ ਹੜਤਾਲ ‘ਤੇ ਹੈ ਅਤੇ ਉਨ੍ਹਾਂ ਨੇ ਕੋਈ ਵੀ ਕੰਮ ਨਾ ਕਰਨ ਦਾ ਫੈਸਲਾ ਕੀਤਾ ਹੈ।
ਪੰਜਾਬ ਸਟੇਟ ਮਿਨਿਸਟੀਰੀਅਲ ਸਰਵਿਸਿਜ਼ ਯੂਨੀਅਨ ਨੇ ਰਾਜਭਰ ਵਿਚ ਦੋ ਦਿਨ ਕਲਮ ਛੱਡ ਅਤੇ ਕੰਪਿਊਟਰ ਸ਼ਟਡਾਊਨ ਹੜਤਾਲ ਅਤੇ ਤੀਜੇ ਦਿਨ ਸਮੂਹਿਕ ਛੁੱਟੀ ਲੈ ਕੇ ਚੰਡੀਗੜ੍ਹ ਕੂਚ ਕਰਨ ਦਾ ਫੈਸਲਾ ਕੀਤਾ ਹੈ। ਯੂਨੀਅਨ ਨੇ ਸਪੱਸ਼ਟ ਕਰ ਦਿੱਤਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੜਤਾਲ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ। ਯੂਨੀਅਨ ਆਗੂਆਂ ਨੇ ਸਾਰੇ ਵਿਭਾਗਾਂ ਦੇ ਸਟਾਫ ਨੂੰ ਕਹਿ ਦਿੱਤਾ ਹੈ ਕਿ ਉਹ ਦਫ਼ਤਰ ਵਿਚ ਬੈਠ ਕੇ ਕਿਸੇ ਵੀ ਤਰ੍ਹਾਂ ਦਾ ਦਫ਼ਤਰੀ ਕੰਮ ਨਾ ਕਰਨ। ਯੂਨੀਅਨ ਦੀਆਂ ਟੀਮਾਂ ਸਰਪ੍ਰਾਈਜ਼ ਵਿਜ਼ਿਟ ਕਰਨਗੀਆਂ ਅਤੇ ਜੇਕਰ ਕੋਈ ਕਰਮਚਾਰੀ ਕੰਮ ਕਰਦੇ ਹੋਏ ਫੜਿਆ ਗਿਆ ਤਾਂ ਯੂਨੀਅਨ ਉਸ ਦਾ ਬਾਈਕਾਟ ਕਰੇਗੀ।
ਮਿਨਿਸਟੀਰੀਅਲ ਸਟਾਫ ਦੀ ਹੜਤਾਲ ਦੇ ਕਾਰਨ ਪਬਲਿਕ ਦੇ ਕੋਈ ਵੀ ਕੰਮ ਨਹੀਂ ਹੋ ਸਕਣਗੇ, ਕਿਉਂਕਿ ਅਫਸਰਾਂ ਨੂੰ ਵੀ ਜੋ ਕੰਮ ਕਰਨੇ ਹਨ ਉਨ੍ਹਾਂ ਦਾ ਲੇਖਾ-ਜੋਖਾ ਕਲਰਕੀ ਸਟਾਫ ਕੋਲ ਹੀ ਹੁੰਦਾ ਹੈ ਅਤੇ ਉਹੀ ਫਾਈਲ ਦੀ ਮੂਵਮੈਂਟ ਕਰਦੇ ਹਨ।ਪੰਜਾਬ ਸਟੇਟ ਮਿਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀਐਸਐਮਐਸਯੂ) ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ। ਯੂਨੀਅਨ ਪਹਿਲਾਂ ਵੀ ਕਈ ਵਾਰ ਹੜਤਾਲ ਕਰ ਚੁੱਕੀ ਹੈ ਪਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਹੈ। ਅੱਜ ਤੋਂ ਪੰਜਾਬ ਭਰ ਦੇ 1 ਲੱਖ ਤੋਂ ਵੱਧ ਸਰਕਾਰੀ ਕਰਮਚਾਰੀ ਆਪਣੇ ਦਫ਼ਤਰ ਬੰਦ ਰੱਖ ਕੇ ਕੰਮਕਾਜ ਪੂਰੀ ਤਰ੍ਹਾਂ ਠੱਪ ਕਰਨਗੇ। ਹੜਤਾਲ ਦੇ ਕਾਰਨ ਸਰਕਾਰੀ ਦਫ਼ਤਰਾਂ ਵਿਚ ਪ੍ਰਸ਼ਾਸਨਿਕ ਅਤੇ ਜਨ-ਸਹੂਲਤਾਂ ਨਾਲ ਜੁੜੇ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਰਹਿਣ ਵਾਲੇ ਹਨ। ਯੂਨੀਅਨ ਦੇ ਪ੍ਰਧਾਨ ਵਿੱਕੀ ਜੁਨੇਜਾ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਨਹੀਂ ਮੰਨ ਲੈਂਦੀ, ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




