Breaking NewsD5 specialIndiaNewsTop News

‘ਪੰਜਾਬ ਦੇ ਲੋਕ ਇਸ ਵਾਰ ਸੋਚ ਸਮਝ ਕੇ ਵੋਟ ਪਾਉਣ’

ਨਵੀਂ ਦਿੱਲੀ : ਭਾਜਪਾ ਵਲੋਂ ਪ੍ਰੈੱਸ ਕਾਨਫਰੰਸ ਦੌਰਾਨ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਸੀ ਕਿ ਪੰਜਾਬ ਦੇ ਲੋਕ ਇਸ ਵਾਰ ਸੋਚ ਸਮਝ ਕੇ ਵੋਟ ਪਾਉਣ। ਉਨ੍ਹਾਂ ਦਾ ਕਹਿਣਾ ਸੀ ਕਿ ਸਿਆਸੀ ਪਾਰਟੀਆਂ ਵਲੋਂ ਜੋ ਦਾਅਵੇ ਕੀਤੇ ਜਾ ਰਹੇ ਹਨ ਉਹ ਚੁਟਕਲਿਆਂ ਤੱਕ ਹੀ ਸੀਮਤ ਹਨ ਅਤੇ ਪੰਜਾਬ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ ਗਿਆ ਹੈ। ਇਸ ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ 1984 ਨੂੰ ਲੈ ਕੇ ਬਣਾਈ ਗਈ ਐੱਸ. ਆਈ. ਟੀ. ਰਾਹੀਂ ਸੱਜਣ ਕੁਮਾਰ ਵਰਗੇ ਲੋਕਾਂ ਨੂੰ ਜੇਲ੍ਹ ਭੇਜਿਆ ਗਿਆ।

ਕਿਸਾਨਾਂ ਵੱਲੋਂ ਭਾਜਪਾ ਦੇ ਵਿਰੋਧ ਦਾ ਐਲਾਨ, ਬਣਾਈ ਰਣਨੀਤੀ, ਕਿਵੇਂ ਚੋਣ ਪ੍ਰਚਾਰ ਕਰਨਗੇ ਭਾਜਪਾਈ? D5 Channel Punjabi

ਸਿਰਸਾ ਨੇ ਕਿਹਾ ਕਿ ਪੰਜਾਬ ਨੂੰ ਬੇਰੁਜ਼ਗਾਰੀ, ਨਸ਼ਾ, ਮਾਫ਼ੀਆ ਰਾਜ, ਕਰਜ਼ੇ ਤੋਂ ਮੁਕਤ ਕਰਨ ਲਈ ਮਜ਼ਬੂਤ ਸਰਕਾਰ ਚਾਹੀਦੀ ਹੈ ਪਰ ਇਸ ਸਮੇਂ ਦੀਆਂ ਪਾਰਟੀਆਂ ਸਿਰਫ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਹਿੱਤਾਂ ਨੂੰ ਦਾਅ ‘ਤੇ ਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਨੂੰ ਗਲੇ ਨਾਲ ਲਾਇਆ ਹੈ। ਸਿਰਸਾ ਨੇ ਕਿਹਾ ਕਿ ਕਾਂਗਰਸ ਨੇ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਬਣਾਈਆਂ, ਜਦੋਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਨੂੰ ਖ਼ਤਮ ਕੀਤਾ ਹੈ।

Majithia ਨੇ Sidhu ਦੇ 35 ਸਾਲਾਂ ਪੁਰਾਣੇ ਪਰਚੇ ਦੇ ਕੀਤੇ ਖੁਲਾਸੇ, ਹੁਣ ਪਊ ਪੇਚਾ!

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਭਾਜਪਾ ਸਰਕਾਰ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲੈ ਕੇ ਜਾਵੇਗੀ। ਉਨ੍ਹਾਂ ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ‘ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਹਰ ਵੇਲੇ ਕਹਿੰਦੇ ਹਨ ਕਿ ਜਿੱਤੇਗਾ ਪੰਜਾਬ ਪਰ ਸੱਚਾਈ ਤਾਂ ਇਹ ਹੈ ਕਿ ਪੰਜਾਬ ਕਦੇ ਹਾਰਿਆ ਹੀ ਨਹੀਂ ਹੈ, ਸਗੋਂ ਹਮੇਸ਼ਾ ਜਿੱਤਿਆ ਹੈ ਅਤੇ ਜਿੱਤਦਾ ਹੀ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button