Breaking NewsD5 specialNewsPunjab

ਪੰਜਾਬ ਦੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਵੱਡੀ ਧਮਕੀ, ਲੋਕਾਂ ‘ਚ ਮਚਿਆ ਹੜਕੰਪ (ਵੀਡੀਓ)

ਫਿਰੋਜ਼ਪੁਰ : ਇਸ ਵੇਲੇ ਦੀ ਵੱਡੀ ਖ਼ਬਰ ਫਿਰੋਜ਼ਪੁਰ ਦੀ ਹੈ ਜਿਥੇ ਰੇਲਵੇ ਸਟੇਸ਼ਨ ਦੇ ਮਨੈਜ਼ਰ ਵਿਵੇਕ ਕੁਮਾਰ ਨੂੰ ਜੈਸ਼ ਏ ਮੁੰਹਮਦ ਅੱਤਵਾਦੀ ਸੰਗਠਨ ਵੱਲੋਂ ਇੱਕ ਧਮਕੀ ਭਰਿਆ ਹਿੰਦੀ ਭਾਸ਼ਾ ‘ਚ ਪੱਤਰ ਮਿਲਿਆ। ਜਿਸ ‘ਚ ਧਮਕੀ ਦਿੱਤੀ ਹੈ ਕਿ ਉਹ ਜੇਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲੈਣਗੇ। ਇਸ ਦੇ ਨਾਲ ੧੩ ਮਈ ਨੂੰ ਫਿਰੋਜ਼ਪੁਰ ,ਫਰੀਦਕੋਟ , ਬਰਨਾਲਾ , ਅੰਮ੍ਰਿਤਸਰ ਤੇ ਜਲੰਧਰ ਰੇਲਵੇ ਸਟੇਸ਼ਨ ਤੇ ਕਈ ਧਾਰਮਿਕ ਸਥਾਨ ਉਡਾਉਣ ਦੀ ਧਮਕੀ ਦਿੱਤੀ ਹੈ। ਇਸ ਉਪਰ ਪੱਤਰ ‘ਤੇ ਕੋਈ ਨਾਮ ਨਹੀਂ ਲਿਖਿਆ ਹੋਇਆ ਹੈ ਪਰ ਉਸ ਉਪਰ ਜੈਸ਼ ਏ ਮੁਹੰਮਦ ਅੱਤਵਾਦੀ ਸੰਗਠਨ ਤੇ ਮੈਸੂਰ ਅਹਿਮਦ ਏਰੀਆ ਕਮਾਂਡਰ ਜੰਮੂ ਕਸ਼ਮੀਰ ਪਾਕਿਸਤਾਨ ਲਿਖਿਆ ਹੋਇਆ ਹੈ।

Read Also ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਹਾਲ ਵੇਖਲੋ

ਇਸ ਤੋਂ ਇਲਾਵਾ ਪੱਤਰ ‘ਚ ਰਾਜਸਥਾਨ ਦੇ ਜੈਪੁਰ,ਰੇਵਾੜੀ ,ਗੰਗਾ ਨਗਰ ਹੋਰ ਸ਼ਹਿਰ ਦੇ ਬੱਸ ਸਟੈਂਡ ਤੇ ਧਾਰਮਿਕ ਸਥਾਨ ਉਡਾਉਣ ਦੀ ਧਮਕੀ ਦਿੱਤੀ ਹੈ। ਇਸ ਬਾਰੇ ਸਾਰੀ ਜਾਣਕਾਰੀ ਲੈਣ ਲਈ ਸਾਡੇ ਫਿਰੋਜ਼ਪੁਰ ਦੇ ਪੱਤਰਕਾਰ ਜੁੜ ਚੁੱਕੇ ਹਨ। ਬੇਸ਼ੱਕ ਸ਼ਰਾਰਤੀ ਅਨਸਰਾਂ ਵੱਲੋਂ ਰੇਲਵੇ ਸਟੇਸ਼ਟ ਉਪਰ ਰੱਖੇ ਅਜਿਹੇ ਪੱਤਰ ਪਹਿਲਾ ਵੀ ਕਈ ਮਿਲ ਚੁੱਕੇ ਨੇ ਪਰ ਸੁੱਰਖਿਆ ਏਜੰਸੀਆਂ ਇਸ ਦੀ ਬੜੀ ਡੂੰਘਾਈ ਨਾਲ ਜਾਂਚ ਕਰ ਰਹੀਆ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button