PunjabTop News

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ‘ਤੇ CM ਮਾਨ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੂਕਤੀ ਨੂੰ ਲੈ ਕੇ ਆਹਮੋ-ਸਾਹਮਣੇ

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਫ਼ਰੀਦਕੋਟ ਦੇ ਅਗਲੇ ਵਾਈਸ ਚਾਂਸਲਰ ਦੀ ਨਿਯੂਕਤੀ ਨੂੰ ਲੈ ਕੇ ਮਾਨ ਸਰਕਾਰ ਨੂੰ ਇਕ ਵਾਰ ਫ਼ੇਰ ਤੋਂ ਕਠਿਹਰੇ ‘ਚ ਖੜ੍ਹਾਂ ਕਰ ਲਿਆ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਵੱਲੋਂ ਡਾ. ਗੁਰਪ੍ਰੀਤ ਸਿੰਘ ਵਾਂਡਰ (Dr. Gurpreet Singh Wander) ਦਾ ਨਾਂ ਚੁਣ ਕੇ ਰਾਜਪਾਲ ਨੂੰ ਭੇਜ ਦਿੱਤਾ ਗਿਆ ਹੈ, ਜਿਸ ‘ਤੇ ਉਨ੍ਹਾਂ ਇਤਰਾਜ਼ ਜਤਾਇਆ ਹੈ। ਰਾਜਪਾਲ ਵੱਲੋਂ ਫਾਈਲ ਇਹ ਕਹਿ ਕੇ ਮੋੜੀ ਜਾ ਰਹੀ ਹੈ ਕਿ ਸਰਚ ਕਮੇਟੀ ਵੱਲੋਂ ਸ਼ਾਰਟਲਿਸਟ ਕੀਤੇ ਤਿੰਨ ਨਾਵਾਂ ਦਾ ਪੈਨਲ ਭੇਜਿਆ ਜਾਵੇ।

Badal ਤੇ Sarna ਕਿਉਂ ਹੋਏ ਇਕੱਠੇ? ਚੱਲਦੀ Interview ‘ਚ Sarna ਦੇ ਮੂੰਹ ਤੋਂ ਨਿਕਲਿਆ ਸੱਚ | D5 Channel Punjabi

ਉਥੇ ਹੀ CMO ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤਕ ਫਾਈਲ ਨਹੀਂ ਮਿਲੀ ਹੈ। ਪਰ ਸੂਤਰਾਂ ਦਾ ਕਹਿਣਾ ਹੈ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੂਰੀ ਪ੍ਰਕਿਰਿਆ ਦਾ ਪਾਲਣ ਕਰਨ ਲਈ ਕਿਹਾ ਹੈ ਅਤੇ ਫਾਈਲ ਵਾਪਸ ਮੋੜ ਦਿੱਤੀ ਗਈ ਹੈ। ਉਥੇ ਹੀ CM ਮਾਨ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਜੇਕਰ ਰਾਜਪਾਲ ਨੇ ਚਿੱਠੀ ਭੇਜੀ ਹੈ ਤਾਂ ਉਸ ‘ਤੇ ਗੋਰ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾ ਵੀ ਜੋ ਨਾਂਅ ਰਾਜਪਾਲ ਨੂੰ ਜੋ ਭੇਜਿਆ ਜਾਂਦਾਂ ਸੀ, ਉਸ ‘ਤੇ ਰਾਜਪਾਲ ਵੱਲੋਂ ਮੋਹਰ ਲਗਾ ਦਿੱਤੀ ਜਾਂਦੀ ਸੀ। ਪਰ ਅਸੀ ਹੁਣ ਰਾਜਪਾਲ ਦੀ ਚਿੱਠੀ ‘ਤੇ ਗੋਰ ਕਰਕੇ ਪੈਨਲ ‘ਚ ਤਿੰਨ ਨਾਂਅ ਹੀ ਭੇਜਾਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button