Breaking NewsD5 specialIndiaNewsPoliticsPunjab

ਪੰਜਾਬ ਦੇ ਮੋਗਾ ‘ਚ ਕਾਂਗਰਸ ਦੀ ‘ਕਰਜ਼ ਮਾਫੀ ਰੈਲੀ’ ਅੱਜ

ਚੰਡੀਗੜ੍ਹ: ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਮੋਗਾ ਜ਼ਿਲ੍ਹੇ ਦੇ ਕਿੱਲੀ ਚਾਹਲ ਪਿੰਡ ਵਿਖੇ ‘ਜੈ ਜਵਾਨ, ਜੈ ਕਿਸਾਨ’ ਰੈਲੀ ਨੂੰ ਸੰਬੋਧਨ ਕਰਨਗੇ। ਇਸ ਹਾਈ–ਪ੍ਰੋਫ਼ਾਈਲ ਰੈਲੀ ਕਾਰਨ ਸੁਰੱਖਿਆ ਪ੍ਰਬੰਧ ਬਹੁਤ ਜ਼ਿਆਦਾ ਸਖ਼ਤ ਰੱਖੇ ਗਏ ਹਨ। ਇਹ ਸਾਰਾ ਇਲਾਕਾ ਇੱਕ ਛਾਉਣੀ ਵਿੱਚ ਤਬਦੀਲ ਹੋਇਆ ਜਾਪ ਰਿਹਾ ਹੈ। ਪੰਜਾਬ ਦੇ ਲਗਭਗ ਸਾਰੇ ਹੀ ਜ਼ਿਲ੍ਹਿਆਂ ਦੀ ਪੁਲਿਸ ਦੇ 10,000 ਤੋਂ ਵੱਧ ਜਵਾਨ ਇੱਥੇ ਤਾਇਨਾਤ ਕੀਤੇ ਗਏ ਹਨ। ਇਸ ਰੈਲੀ ਉੱਤੇ ਅੱਜ ਵਿਰੋਧੀਆਂ ਸਮੇਤ ਸਮੂਹ ਜਨਤਾ ਦੀ ਵੀ ਪੂਰੀ ਨਜ਼ਰ ਰਹੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਾਰੇ ਆਪਣੇ ਟਵਿਟਰ ਅਕਾਊਂਟ ਉੱਤੇ ਆਪਣੇ ਇੱਕ ਵਿਡੀਓ ਸੰਦੇਸ਼ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਹ ਅੱਜ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਰਜ਼ਾ–ਮੁਆਫ਼ੀ ਦੇ ਚੌਥੇ ਗੇੜ ਦੀ ਸ਼ੁਰੂਆਤ ਕਰਨਗੇ।

Read Also ਕਾਂਗਰਸ ਨੂੰ ਜਨਤਾ ਨੇ ਸੌਂਪੀ ਹੈ ਜਿੰਮੇਵਾਰੀ : ਰਾਹੁਲ ਗਾਂਧੀ

ਮੁੱਖ ਮੰਤਰੀ ਨੇ ਸਭ ਨੂੰ ਮੋਗਾ ਦੀ ਇਸ ਰੈਲੀ ਵਿੱਚ ਅੱਪੜਨ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਸ ਕਰਜ਼ਾ–ਮੁਆਫ਼ੀ ਮੁਹਿੰਮ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ ਤੇ ਇਸ ਨਾਲ ਪੰਜਾਬ ਦੀ ਖੇਤੀਬਾੜੀ ਨੂੰ ਇੱਕ ਵਾਰ ਫਿਰ ਨਵਾਂ ਹੁਲਾਰਾ ਦੇਣ ਵਿੱਚ ਮਦਦ ਮਿਲੇਗੀ। ਹੁਣ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਆਮ ਚੋਣਾਂ ਹੋਣ ਵਾਲੀਆਂ ਹਨ ਤੇ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਇਹ ਰੈਲੀ ਉਨ੍ਹਾਂ ਚੋਣਾਂ ਦੀਆਂ ਤਿਆਰੀਆਂ ਦਾ ਹੀ ਹਿੱਸਾ ਹੈ।

ਕੁਝ ਮੀਡੀਆ ਰਿਪੋਰਟਾਂ ਮੁਤਾਬਕ ਅੱਜ ਦੀ ਰੈਲੀ ਲਈ ਕਿਸਾਨਾਂ ਤੋਂ 115 ਏਕੜ ਜ਼ਮੀਨ ਲਈ ਗਈ ਹੈ ਤੇ ਉਸ ਲਈ ਉਨ੍ਹਾਂ ਨੂੰ 40,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇਗੀ। ਰੈਲੀ ਵਾਲੀ ਥਾਂ ਦੇ ਨਾਲ ਹੀ ਹੈਲੀਪੈਡ ਵੀ ਬਣਾਏ ਗਏ ਹਨ। ਪੰਜਾਬ ‘ਚ ਸਰਕਾਰ ਬਣਾਉਣ ਤੋਂ ਬਾਅਦ ਇਹ ਕਾਂਗਰਸ ਦੀ ਸਭ ਤੋਂ ਵੱਡੀ ਰੈਲੀ ਮੰਨੀ ਜਾ ਰਹੀ ਹੈ, ਜਿਸ ‘ਚ ਕਰੀਬ ਢਾਈ ਲੱਖ ਲੋਕਾਂ ਦੇ ਬੈਠਣ ਤੇ ਖਾਣੇ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਪ੍ਰੋਗਰਾਮ ‘ਤੇ ਕਰੀਬ 2 ਕਰੋੜ ਖਰਚ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button