Breaking NewsInternationalNewsPunjab

ਪੰਜਾਬ ਦੇ ਪਿੰਡਾਂ ‘ਚ ਫਿਰਦੀ ਐ ਪਾਕਿਸਤਾਨੀ ਸ਼ੈਅ ? ਘਬਰਾਏ ਲੋਕ ਕੋਠਿਆਂ ‘ਤੇ ਚੜ੍ਹੇ ! (ਵੀਡੀਓ)

ਤਰਨਤਾਰਨ : ਤਰਨਤਾਰਨ ਦੇ ਪਿੰਡ ਰੱਤੋਂ ਕੇ ਦੇ ਨਜ਼ਦੀਕ ਖੇਮਕਰਨ ਬਾਰਡਰ ‘ਤੇ ਪਾਕਿਸਤਾਨ ਦੀ ਤਰਫੋਂ ਦੇਰ ਰਾਤ ਇੱਕ ਡਰੋਨ ਇਲਾਕੇ ਵਿੱਚ ਦਾਖਿਲ ਹੋ ਗਿਆ । ਇਸ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਿਚ ਸਨਸਨੀ ਫੈਲ ਗਈ ਅਤੇ ਕੋਈ ਵੀ ਨੁਕਸਾਨ ਹੋਣ ਤੋਂ ਬਚਾਅ ਕਰਨ ਲਈ ਪਿੰਡ ਵਾਸੀਆਂ ਨੇ ਬਿਜਲੀ ਬੰਦ ਕਰ ਦਿੱਤੀ । ਇਸ ਦੀ ਸੂਚਨਾ ਫੋਰਨ ਹੀ ਭਾਰਤੀ ਫੌਜ ਨੂੰ ਜਦੋਂ ਮਿਲੀ ਤਾਂ ਸਭ ਤੋਂ ਪਹਿਲਾਂ ਉਹਨਾਂ ਪਿੰਡ ਦੀ ਬਿਜਲੀ ਅਤੇ ਇੰਟਰਨੇਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ। ਨਾਲ ਹੀ ਪਾਕਿਸਤਾਨ ਦੀ ਇਸ ਹਲਚਲ ਦੀ ਜਵਾਬੀ ਕਾਰਵਾਈ ਕਰਦਿਆਂ ਭਾਰਤੀ ਫੌਜ ਜਵਾਨਾਂ ਨੇ ਵੱਲੋਂ ਫਾਇਰ ਕੀਤੇ ਗਏ ਜਿਸ ਤੋਂ ਡਰਦਿਆਂ ਪਾਕਿਸਤਾਨੀ ਡਰੋਨ ਵਾਪਿਸ ਚਲਾ ਗਿਆ।

Read Also Anita Samana ਨਾਲ ਗਾਉਣ ਵਾਲਾ ਗਾਇਕ ਅੱਜ ਕੱਲ ਪਿੰਡਾਂ ‘ਚ ਵੇਚਦੈ ਸਬਜ਼ੀ | Sath

ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਸਵੇਰ ਤੋਂ ਹੀ ਹਲਚਲ ਦੇਖਣ ਨੂੰ ਮਿਲੀ ਅਤੇ ਉਹਨਾਂ ਨੇ ਪਾਕਿਸਤਾਨ ਦੀ ਇਸ ਹਰਕਤ ਦੀ ਨਿਖੇਧੀ ਕੀਤੀ। ਇਸਦੇ ਨਾਲ ਹੀ ਸਾਡੇ ਸਹਿਯੋਗੀ ਨੇ ਪਿੰਡ ਦੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ। ਪਾਕਿਸਤਾਨ ਦੀ ਇਸ ਹਰਕਤ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ ਹਾਲਾਂਕਿ ਭਾਰਤੀ ਫੋਜ ਨੇ ਹਾਲਾਤਾਂ ‘ਤੇ ਕਾਬੂ ਪਾ ਲਿਆ ਹੈ ਅਤੇ ਸਮਾਂ ਰਹਿੰਦੇ ਹੀ ਸਮਝਦਾਰੀ ਵਰਤਦਿਆਂ ਦੇਰ ਰਾਤ ਪਿੰਡ ਦੀ ਬਿਜਲੀ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ। ਹਾਲਾਂਕਿ ਪਾਕਿਸਤਾਨ ਵੱਲੋਂ ਅਜਿਹੀਆਂ ਹਰਕਤਾਂ ਕੀਤੀਆਂ ਜਾਣੀਆਂ ਆਮ ਨੇ ਪਰ ਹੁਣ ਦੇਖਣਾਂ ਇਹ ਹੋਵੇਗਾ ਕਿ ਭਾਰਤ ਵੱਲੋਂ ਇਸ ਦੀ ਕੀ ਜਵਾਬੀ ਕਾਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button