Breaking NewsD5 specialIndiaNewsPunjabTop News

ਪੰਜਾਬ ਦੇ ਇਸ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਫੋਨ ‘ਤੇ ਕਿਹਾ – 24 ਘੰਟਿਆਂ ‘ਚ ਹੋਵੇਗਾ ਵੱਡਾ ਧਮਾਕਾ

ਲੁਧਿਆਣਾ : ਮਹਾਂਨਗਰ ਤੋਂ ਦਿੱਲੀ ਅਤੇ ਹੋਰ ਜਗ੍ਹਾਵਾਂ ‘ਤੇ ਜਾਣ ਵਾਲੀ ਉਡਾਣਾਂ ਦੇ ਨਾਲ ਨਾਲ ਸਾਹਨੇਵਾਲ ਹਵਾਈ ਅੱਡੇ ਨੂੰ ਉਡਾਣ ਭਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਕਿਸ ਨੇ ਦਿੱਤੀ ਹੈ ਅਜੇ ਤੱਕ ਪਤਾ ਲੱਗ ਸਕਿਆ। ਧਮਕੀ ਕਰੀਬ 2 ਹਫ਼ਤੇ ਪਹਿਲਾਂ ਹਵਾਈ ਅੱਡੇ ਦੇ ਸਹਾਇਕ ਮੈਨੇਜਰ ਨੂੰ ਫੋਨ ਰਾਹੀਂ ਧਮਕੀ ਦਿੱਤੀ ਗਈ ਸੀ। ਫੋਨ ਆਉਣ ਦੇ ਤੁਰੰਤ ਬਾਅਦ ਹਵਾਈ ਅੱਡੇ ‘ਤੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਅਤੇ ਹਰ ਸ਼ੱਕੀ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ।

ਕੱਢਦੁ ਤੇਰੀਆਂ ਰੜਕਾਂ ਬਾਪੂ ਦਾ ਖੂੰਡਾ !ਖੂੰਡੇ ਵਾਲੇ ਕਿਸਾਨ ਆਗੂ ਨੇ ਕੱਢਦੇ ਕੇਂਦਰ ਦੇ ਭੁਲੇਖੇ ! ਕਿਸਾਨ ਹੋਏ ਖੁਸ਼ !

ਥਾਨਾ ਫੋਕਲ ਪਵਾਇੰਟ ਦੀ ਪੁਲਿਸ ਨੇ ਦੋ ਹਫ਼ਤਿਆਂ ਦੀ ਲੰਮੀ ਜਾਂਚ ਤੋਂ ਬਾਅਦ ਸਹਾਇਕ ਮੈਨੇਜਰ ਪਵਨ ਕੁਮਾਰ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ ਕਿ ਜਿਸ ਫੋਨ ਨੰਬਰ ਤੋਂ ਫੋਨ ਆਇਆ ਸੀ ਉਹ ਕਿਸ ਦੇ ਨਾਮ ‘ਤੇ ਹੈ ਅਤੇ ਕਿਸ ਦਾ ਹੈ। ਫੋਨ ‘ਤੇ ਧਮਕੀ ਕਿੱਥੋ ਆਈ ਹੈ। ਸਹਾਇਕ ਮੈਨੇਜਰ ਪਵਨ ਕੁਮਾਰ ਵਲੋਂ ਪੁਲਿਸ ਦੇ ਕੋਲ ਦਰਜ ਕਰਾਈ ਗਈ ਸ਼ਿਕਾਇਤ ਦੇ ਮੁਤਾਬਕ ਉਹ ਚੰਡੀਗੜ੍ਹ ਰੋਡ ਸਥਿਤ ਫਾਰਚੂਨ ਸਿਟੀ ਦਾ ਰਹਿਣ ਵਾਲਾ ਹੈ ਅਤੇ ਹਵਾਈ ਅੱਡੇ ‘ਤੇ ਸਹਾਇਕ ਮੈਨੇਜਰ ਦੇ ਅਹੁਦੇ’ ਤੇ ਤਾਇਨਾਤ ਹੈ। 18 ਫਰਵਰੀ ਨੂੰ ਉਹ ਹਵਾਈ ਅੱਡੇ ‘ਤੇ ਆਪਣੀ ਡਿਊਟੀ ਤੇ ਤਾਇਨਾਤ ਸੀ। ਇਸ ਦੌਰਾਨ ਪਵਨ ਦੇ ਮੋਬਾਇਲ ‘ਤੇ ਇੱਕ ਫੋਨ ਆਇਆ ਕਿ ਜਿਨ੍ਹੇ ਕਿਹਾ ਕਿ ਉਹ ਨਵਦੀਪ ਉਰਫ ਨਵੀ ਬੋਲ ਰਿਹਾ ਹੈ। ਆਉਣ ਵਾਲੇ 24 ਘੰਟੇ ‘ਚ ਚਾਰ ਉਡਾਣਾਂ ‘ਚ ਬੰਬ ਲੱਗੇਗਾ। ਜੇਕਰ ਬਚਾ ਸਕਦੇ ਹੋ ਤਾਂ ਬਚਾ ਲਓ। ਉਸ ਦੇ ਨਾਲ ਹਵਾਈ ਅੱਡੇ ਨੂੰ ਵੀ ਉਡਾਣਾਂ ਦੀ ਧਮਕੀ ਦਿੱਤੀ ਸੀ।

ਸਵੇਰੇ-ਸਵੇਰੇ ਹੋ ਗਿਆ ਅੰਦੋਲਨ ‘ਚ ਵੱਡਾ ਐਲਾਨ !ਹੁਣ ਦਿਖਾਉਣਗੇ ਕਿਸਾਨ ਕੇਂਦਰ ਨੂੰ ਫਿਲਮ !ਡਰਕੇ ਝੁਕ ਗਈ ਕੇਂਦਰ ਸਰਕਾਰ !

ਪਵਨ ਦੇ ਅਨੁਸਾਰ ਉਹ ਕਿਸੇ ਨਵਦੀਪ ਨੂੰ ਨਹੀਂ ਜਾਣਦਾ। ਫੋਨ ਆਉਣ ਤੋਂ ਬਾਅਦ ਪਲੇਨ, ਯਾਤਰੀ ਅਤੇ ਹਵਾਈ ਅੱਡੇ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਬੇਚੈਨੀ ਹੈ। ਫੋਨ ਆਉਣ ਤੋਂ ਬਾਅਦ ਪਵਨ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਹਵਾਈ ਅੱਡੇ ਦੀ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ। ਪੁਲਿਸ ਨੇ ਦੋ ਹਫ਼ਤਿਆਂ ਤੋਂ ਬਾਅਦ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਮਾਮਲੇ ‘ਚ ਥਾਨਾ ਫੋਕਲ ਪਵਾਇੰਟ ਦੇ ਐਸਐਚਓ ਇੰਸਪੈਕਟਰ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ‘ਚ ਇਹ ਸਾਹਮਣੇ ਆਇਆ ਹੈ ਕਿ ਇਹ ਕਿਸੇ ਸਾੱਫਟਵੇਅਰ ਤੋਂ ਲਿਆ ਹੋਇਆ ਨੰਬਰ ਹੈ ਜਿੱਥੋਂ ਫੋਨ ਕੀਤਾ ਗਿਆ ਹੈ। ਜਾਂਚ ਕੀਤੀ ਜਾ ਰਹੀ ਹੈ। ਛੇਤੀ ਹੀ ਫੋਨ ਕਰਨ ਵਾਲੇ ਦਾ ਵੀ ਪਤਾ ਲੱਗ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button