NewsBreaking NewsD5 specialPunjab

ਪੰਜਾਬ ਦੇ ਇਨ੍ਹਾਂ 5 ਜ਼ਿਲ੍ਹਿਆਂ ‘ਚ ਸਖ਼ਤੀ, ਅੱਜ ਤੋਂ ਨਵੇਂ ਨਿਯਮ ਲਾਗੂ

ਪਟਿਆਲਾ : ਪੰਜਾਬ ‘ਚ ਕੋਰੋਨਾ ਦਾ ਕਹਿਰ ਦਿਨ – ਨਿੱਤ ਵੱਧਦਾ ਜਾ ਰਿਹਾ ਹੈ। ਇਸਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ 5 ਜ਼ਿਲ੍ਹਿਆਂ ‘ਚ ਹੋਰ ਸਖ਼ਤਾਈ ਵਧਾਉਂਦੇ ਹੋਏ ਅੱਜ ਤੋਂ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਹਨ। ਇਹ ਨਿਯਮ ਲੁਧਿਆਣਾ,ਪਟਿਆਲਾ, ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ ‘ਚ ਲਾਗੂ ਕੀਤੇ ਗਏ ਹਨ। ਨਵੇਂ ਨਿਯਮਾਂ ਅਨੁਸਾਰ ਅੱਜ ਤੋਂ ਇਨ੍ਹਾਂ 5 ਜ਼ਿਲ੍ਹਿਆਂ ‘ਚ ਔਡ-ਈਵਨ ਫਾਰਮੂਲੇ ਤਹਿਤ ਸਿਰਫ਼ 50 ਫ਼ੀਸਦੀ ਦੁਕਾਨਾਂ ਹੀ ਖੁਲ੍ਹਣਗੀਆਂ। ਇਸ ਤੋਂ ਇਲਾਵਾ ਗ਼ੈਰ ਜ਼ਰੂਰੀ ਸਮਾਨ ਦੀਆਂ ਅੱਧੀਆਂ ਦੁਕਾਨਾਂ ਹੀ ਖੁੱਲ੍ਹ ਸਕਣਗੀਆਂ। ਜ਼ਰੂਰੀ ਸਮਾਨ ਦੀਆਂ ਦੁਕਾਨਾਂ ‘ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੋਵੇਗੀ।

ਹੁਣ ਆਇਆ ਜ਼ਹਿਰੀਲੀ ਸ਼ਰਾਬ ਦਾ ਵੱਡਾ ਸੱਚ,ਫੇਰ ਪੱਤਰਕਾਰ ਨੇ ਵੀ ਦਿਖਾਈ ਪੂਰੀ ਫੁਰਤੀ

ਦੱਸ ਦਈਏ ਕਿ ਪੰਜਾਬ ‘ਚ ਕੋਰੋਨਾ ਦੇ ਕਾਰਨ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ‘ਚ ਪੰਜਾਬ ‘ਚ 50 ਤੋਂ ਮਰੀਜ਼ਾਂ ਨੇ ਦਮ ਤੋੜ ਦਿੱਤਾ ਜਦੋਂ 1136 ਪੌਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਹੁਣ ਤੱਕ ਸੂਬੇ ‘ਚ 1086 ਮਰੀਜ਼ਾਂ ਦੀ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਮੌਤ ਹੋ ਚੁੱਕੀ ਹੈ। ਜਦੋਂ ਕਿ 41779 ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਚੰਡੀਗੜ੍ਹ ਹੈਡਕੁਆਰਟਰ ਦੀ ਰਿਪੋਰਟ ਮੁਤਾਬਕ ਸੂਬੇ ਦੇ ਵੱਖ – ਵੱਖ ਜ਼ਿਲ੍ਹਿਆਂ ‘ਚ 374 ਮਰੀਜ਼ ਆਕਸੀਜਨ ‘ਤੇ ਜਦੋਂ ਕਿ 46 ਲੋਕ ਵੈਂਟੀਲੇਟਰ ‘ਤੇ ਹਨ।

Babbu Maan || Sidhu Moose Wala || Audio Viral || Viral Call Recording

ਜਿਨ੍ਹਾਂ 50 ਲੋਕਾਂ ਦੀ ਅੱਜ ਮੌਤ ਹੋਈ ਹੈ ਉਨ੍ਹਾਂ ਵਿਚੋਂ ਪਟਿਆਲਾ ਤੋਂ 19, ਲੁਧਿਆਣਾ ਤੋਂ 9, ਜਲੰਧਰ ਤੋਂ 7, ਗੁਰਦਾਸਪੁਰ ਤੋਂ 6, ਫ਼ਿਰੋਜ਼ਪੁਰ – ਫਾਜਿਲਕਾ ਅਤੇ ਹੁਸ਼ਿਆਰਪੁਰ ਤੋਂ 2 – 2, ਕਪੂਰਥਲਾ, ਮੁਕਤਸਰ, ਸੰਗਰੂਰ ਅਤੇ ਤਰਨਤਾਰਨ ਤੋਂ 1- 1 ਮਰੀਜ਼ ਦੀ ਮੌਤ ਹੋ ਗਈ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹਿਆਂ ਤੋਂ ਠੀਕ ਫੀਡਬੈਕ ਨਾ ਮਿਲਣ ਦੇ ਕਾਰਨ ਰਿਪੋਰਟ ਦੇ ਅੰਕੜੀਆਂ ‘ਚ ਬਹੁਤ ਫਰਕ ਪੈ ਜਾਂਦਾ ਹੈ। ਜ਼ਿਲ੍ਹਾ ਲੁਧਿਆਣਾ ‘ਚ 2072 ਐਕਟਿਵ ਮਰੀਜ਼ ਦੱਸੇ ਜਾ ਰਹੇ ਹੈ ਅਤੇ ਚੰਡੀਗੜ੍ਹ ਵੱਲੋਂ ਜਾਰੀ ਕੋਵਿਡ – 19 ਬੁਲੇਟਿਨ ‘ਚ 2913 ਐਕਟਿਵ ਮਰੀਜ਼ ਹੋਣ ਦੀ ਗੱਲ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button