Breaking NewsD5 specialNewsPunjabTop News

ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, ਅਕਾਲੀ ਦਲ ਅਤੇ BSP ਦਾ ਗਠਜੋੜ, 2022 ‘ਚ ਇਕੱਠੇ ਲੜਾਂਗੇ ਚੋਣਾਂ

ਚੰਡੀਗੜ੍ਹ : ਪੰਜਾਬ ਦੀ ਸਿਆਸਤ ‘ਚ ਅੱਜ ਇੱਕ ਵੱਡਾ ਦਿਨ ਹੈ। ਪੰਜਾਬ ‘ਚ ਬੀਜੇਪੀ ਨਾਲ ਗਠਜੋੜ ਟੁੱਟਣ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕਰ ਲਿਆ ਹੈ। ਇਸ ਮੌਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਹੋਣ ਵਾਲੀਆਂ ਸਾਰੀਆਂ ਚੋਣਾਂ ‘ਚ ਅਕਾਲੀ ਦਲ ਅਤੇ ਬਸਪਾ ਪਾਰਟੀ ਇੱਕਜੁਟ ਹੋ ਕੇ ਚੋਣਾਂ ਲੜੇਗੀ।

ਬੇਅਦਬੀ ਤੇ ਗੋਲੀਕਾਂਡ ਮਾਮਲੇ ਨਾਲ ਜੁੜੀ ਵੱਡੀ ਖ਼ਬਰ !ਸੈਣੀ, ਉਮਰਾਨੰਗਲ ਤੇ ਚਰਨਜੀਤ ਦੀ ਉੱਡੀ ਨੀਂਦ !

ਸੁਖਬੀਰ ਬਾਦਲ ਨੇ ਅੱਜ ਚੰਡੀਗੜ੍ਹ ‘ਚ ਇੱਕ ਵੱਡੇ ਸਮਾਗਮ ‘ਚ ਬਸਪਾ ਦੇ ਨੇਤਾ ਸਤੀਸ਼ ਮਿਸ਼ਰਾ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸਿਰੋਪਾਓ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਦੋਵੇਂ ਪਾਰਟੀਆਂ ਦੀ ਸੋਚ ਇੱਕੋਂ ਵਰਗੀ ਹੈ। ਇਸ ਲਈ ਦੋਵੇਂ ਪਾਰਟੀਆਂ ਇਕੱਠੀਆਂ ਹੋਈਆਂ ਹਨ। ਦੋਵਾਂ ਪਾਰਟੀਆਂ ਦੇ ਇਕੱਠੇ ਹੋਣ ਦਾ ਸਭ ਤੋਂ ਜ਼ਿਆਦਾ ਧੰਨਵਾਦ ਸੁਖਬੀਰ ਸਿੰਘ ਬਾਦਲ ਨੇ ਬਸਪਾ ਪ੍ਰਧਾਨ ਮਾਇਆਵਤੀ ਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮਾਇਆਵਤੀ ਜੀ ਦਾ ਦੋਵਾਂ ਪਾਰਟੀਆਂ ਦੇ ਇਕੱਠੇ ਹੋਣ ਦੇ ਪਿੱਛੇ ਬਹੁਤ ਵੱਡਾ ਯੋਗਦਾਨ ਹੈ।

🔴LIVE| ਅਕਾਲੀ ਦਲ ਬਣਿਆ ‘ਹਾਥੀ ਦਾ ਸਾਥੀ’ਵੇਖੋ ਲਾਈਵ

20 ਸੀਟਾਂ ‘ਤੇ ਬਸਪਾ ਲੜੇਗੀ ਚੋਣਾਂ
ਪੰਜਾਬ ‘ਚ ਬਸਪਾ 20 ਸੀਟਾਂ ‘ਤੇ ਚੋਣਾਂ ਲੜੇਗੀ ਅਤੇ ਬਾਕੀ 97 ਸੀਟਾਂ ‘ਤੇ ਅਕਾਲੀ ਦਲ ਚੋਣਾਂ ਲੜੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਬਸਪਾ ਜਲੰਧਰ ਵੈਸਟ – ਨਾਰਥ, ਕਰਤਾਰਪੁਰ, ਫਗਵਾੜਾ,ਹੁਸ਼ਿਆਰਪੁਰ (ਸ਼ਹਿਰੀ), ਟਾਂਡਾ, ਦਸੂਹਾ ਚਮਕੌਰ ਸਾਹਿਬ, ਚਮਕੌਰ ਸਾਹਿਬ, ਬਸੀ ਪਠਾਣਾਂ, ਨਵਾਂ ਸ਼ਹਿਰ ,ਲੁਧਿਆਣਾ ਨਾਰਥ, ਪਠਾਨਕੋਟ ‘ਚ 3 ਸੀਟਾਂ, ਅੰਮ੍ਰਿਤਸਰ ਉੱਤਰੀ – ਕੇਂਦਰੀ, ਪਾਇਲ ‘ਚ ਚੋਣਾਂ ਲੜੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button