Breaking NewsD5 specialNewsPunjabSportsTop News

ਪੰਜਾਬ ਦੀ ਧੀ ਨੇ ਡੈਫ ਓਲੰਪਿਕ ‘ਚ ਜਿੱਤਿਆ ਸੋਨ ਤਗਮਾ, CM ਮਾਨ ਦੇ ਦਿੱਤੀ ਵਧਾਈ

ਪਟਿਅਲਾ : ਬਠਿੰਡਾ (ਪੰਜਾਬ) ਦੀ ਸ਼੍ਰੇਆ ਨੇ ਬ੍ਰਾਜ਼ੀਲ ‘ਚ ਡੈਫ ਓਲੰਪਿਕ ‘ਚ ਟੀਮ ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ ਹੈ। ਸ਼੍ਰੇਆ ਬੈਡਮਿੰਟਨ ਟੀਮ ਦੀ ਮੈਂਬਰ ਸੀ। ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਬਠਿੰਡਾ ਦੀ ਧੀ ਨੇ ਬ੍ਰਾਜ਼ੀਲ ‘ਚ ਡੈਫ ਓਲੰਪਿਕ ‘ਚ ਸੋਨ ਤਮਗਾ ਜਿੱਤ ਕੇ ਨਾਂ ਰੌਸ਼ਨ ਕੀਤਾ ਹੈ। ਦੱਸ ਦੇਈਏ ਕਿ ਸ਼੍ਰੇਆ ਸੂਬੇ ਦੀ ਇਕਲੌਤੀ ਦਿਵਿਆਂਗ ਖਿਡਾਰਨ ਹੈ, ਜਿਸ ਨੂੰ ਭਾਰਤੀ ਟੀਮ ‘ਚ ਚੁਣਿਆ ਗਿਆ ਹੈ। ਸ਼੍ਰੇਆ 27 ਅਪ੍ਰੈਲ ਨੂੰ ਬ੍ਰਾਜ਼ੀਲ ‘ਚ ਹੋਣ ਵਾਲੇ ਡੈਫ ਓਲੰਪਿਕ ਲਈ ਰਵਾਨਾ ਹੋਈ ਸੀ। 2 ਤੋਂ 4 ਮਈ ਤੱਕ ਟੀਮਾਂ ਦੇ ਮੈਚਾਂ ‘ਚ ਉਸ ਨੇ ਸੋਨ ਤਗਮਾ ਜਿੱਤਿਆ ਹੈ। ਇਸ ਦੌਰਾਨ ਫਾਈਨਲ ਮੈਚ ਭਾਰਤ ਤੇ ਜਾਪਾਨ ਵਿਚਾਲੇ ਹੋਇਆ। ਜਿਸ ‘ਚ ਭਾਰਤ ਦੀ ਟੀਮ ਨੇ ਸੋਨ ਤਗਮਾ ਜਿੱਤਿਆ।

ਮਾਨ ਛੁਡਾਊ ਜ਼ਮੀਨਾਂ ਦੇ ਕਬਜ਼ੇ! ਜਥੇਬੰਦੀਆਂ ਨੇ ਕਰਤਾ ਐਲਾਨ | D5 Channel Punjabi

ਇਸ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟਰ ‘ਤੇ ਟਵੀਟ ਕਰਕੇ ਵਧਾਈ ਦਿੱਤੀ ਤੇ ਕਿਹਾ ਕਿ- ‘ਸਾਡੇ ਪੰਜਾਬ ਦੀ ਧੀ ਸ਼੍ਰੇਆ ਸਿੰਗਲਾ ਨੂੰ ਗੋਲਡ ਮੈਡਲ ਜਿੱਤਣ ਤੇ ਭਾਰਤ ਨੂੰ ਕੁਆਰਟਰ ਫਾਈਨਲ ਤੱਕ ਪਹੁੰਚਾਉਣ ਲਈ ਬਹੁਤ-ਬਹੁਤ ਵਧਾਈਆਂ। ਬੇਟਾ ਤੁਹਾਡੇ ‘ਤੇ ਪੰਜਾਬ ਨਹੀਂ ਪੂਰੇ ਦੇਸ਼ ਨੂੰ ਮਾਣ ਹੈ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਕੁਆਰਟਰ ਫਾਈਨਲ ‘ਚ ਵੀ ਦੇਸ਼ ਨੂੰ ਜਿਤਾਓਗੇ…ਅਗਲੇ ਮੈਚ ਲਈ ਮੇਰੀਆਂ ਸ਼ੁਭਕਾਮਨਾਵਾਂ’।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button