NewsBreaking NewsD5 specialPunjab

ਪੰਜਾਬ ਦੀ ਟੈਸਟਿੰਗ ਰਣਨੀਤੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਕੀਤੇ ਵਿਚਾਰ-ਵਟਾਂਦਰੇ

ਚੰਡੀਗੜ੍ਹ : ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਅਤੇ ਇਸਦੇ ਲੱਛਣਾਂ ਦਾ ਜਲਦ ਤੋਂ ਜਲਦ ਪਤਾ ਲਗਾਉਣ ਵਾਸਤੇ ਕੋਵਿਡ-19 ਦੀ ਜਾਂਚ ਲਈ ਢੁੱਕਵੀਂ ਰਣਨੀਤੀ ਘੜਨ ਸਬੰਧੀ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੈਲਥ ਸੈਕਟਰ ਰਿਸਪਾਂਸ ਅਤੇ ਪ੍ਰਕਿਉਰਮੈਂਟ ਕਮੇਟੀ, ਪੰਜਾਬ (ਐਚ.ਐਸ.ਆਰ.ਪੀ.ਸੀ.) ਵੱਲੋਂ ਅੱਜ ਪੰਜਾਬ ਦੀ ਟੈਸਟਿਗ ਰਣਨੀਤੀ ਨੂੰ ਮਜ਼ਬੂਤ ਕਰਨ ਸਬੰਧੀ ਵੱਖ ਵੱਖ ਢੰਗ-ਤਰੀਕਿਆਂ ਬਾਰੇ ਵਿਚਾਰਚਰਚਾ ਕਰਨ ਲਈ ਜੋਨਸ ਹੌਪਕਿਨਜ਼ ਯੂਨੀਵਰਸਿਟੀ, ਅਮਰੀਕਾ, ਸੈਂਟਰ ਫਾਰ ਪਾਲਿਸੀ ਰਿਸਰਚ, ਨਵੀਂ ਦਿੱਲੀ ਅਤੇ ਪੀਜੀਆਈ ਚੰਡੀਗੜ੍ਹ ਦੇ ਮਾਹਿਰਾਂ ਨਾਲ ਮੀਟਿੰਗ ਕੀਤੀ ਗਈ।

🔴 LIVE || PM Narendra Modi || ਪ੍ਰਧਾਨ ਮੰਤਰੀ ਮੋਦੀ LIVE

ਐਚ.ਐਸ.ਆਰ.ਪੀ.ਸੀ ਦੇ ਚੇਅਰਪਰਸਨ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਇਨ੍ਹਾਂ ਮਾਹਿਰਾਂ ਕੋਲ ਬਿਹਤਰੀਨ ਤਜਰਬਾ ਅਤੇ ਗਿਆਨ ਹੈ। ਸੂਬਾ ਸਰਕਾਰ ਆਪਣੀ ਟੈਸਟਿੰਗ ਸਮਰੱਥਾ ਵਧਾਉਣ ‘ਤੇ ਕੇਂਦਰਤ ਹੈ ਜਿਸ ਲਈ ਟੈਸਟਿੰਗ ਲਈ ਇੱਕ ਪਹੁੰਚ ਨੂੰ ਧਿਆਨ ਵਿੱਚ ਰੱਖ ਕੇ ਚੱਲਣਾ ਜ਼ਰੂਰੀ ਹੈ ਜੋ ਕਿ ਲਾਗ ਦੇ ਫੈਲਾਅ ਨੂੰ ਰੋਕਣ ਵਿਚ ਵਧੇਰੇ ਪ੍ਰਭਾਵਸ਼ਾਲੀ ਹੋਵੇਗਾ। ਪੰਜਾਬ ਸਰਕਾਰ ਲੌਕਡਾਊਨ ਤੋਂ ਬਾਅਦ ਦੇ ਸਮੇਂ ਲਈ ਵੀ ਤਿਆਰੀ ਕਰ ਰਹੀ ਹੈ ਅਤੇ ਇਸ ਲਈ ਪਾਬੰਦੀਆਂ ਦੇ ਦੌਰਾਨ ਅਤੇ ਬਾਅਦ ਦੇ ਸਮੇਂ ਲਈ ਟੈਸਟਿੰਗ ਰਣਨੀਤੀਆਂ ਤਿਆਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਪ੍ਰੋਫੈਸਰ ਦਿਵੇਸ਼ ਕਪੂਰ, ਏਸ਼ੀਆ ਪ੍ਰੋਗਰਾਮਜ਼ ਡਾਇਰੈਕਟਰ, ਜੋਨਸ ਹੌਪਕਿਨਜ਼ ਯੂਨੀਵਰਸਿਟੀ; ਡਾ ਅਮਿਤਾ ਗੁਪਤਾ, ਡਿਪਟੀ ਡਾਇਰੈਕਟਰ, ਜੋਨਸ ਹੌਪਕਿਨਜ਼ ਯੂਨੀਵਰਸਿਟੀ ਸੈਂਟਰ ਫਾਰ ਕਲੀਨਿਕਲ ਗਲੋਬਲ ਹੈਲਥ ਐਜੂਕੇਸ਼ਨ ਅਤੇ ਸ੍ਰੀਮਤੀ ਯਾਮਿਨੀ ਅਈਅਰ,ਸੈਂਟਰ ਫਾਰ ਪਾਲਿਸੀ ਰਿਸਰਚ ਦੇ ਪ੍ਰਧਾਨ ਅਤੇ ਪੰਜਾਬ ਸਟੇਟ ਐਡਵਾਈਜ਼ਰੀ ਕਾਉਂਸਲ ਦੇ ਮੈਂਬਰ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਵਿੱਚ ਹੋਰ ਜਨਤਕ ਸਿਹਤ ਮਾਹਰ, ਅਰਥ ਸ਼ਾਸਤਰੀ ਅਤੇ ਅੰਕੜਾ ਵਿਗਿਆਨੀ ਵੀ ਸ਼ਾਮਲ ਸਨ। ਪੰਜਾਬ ਸਰਕਾਰ ਦੀ ਤਰਫੋਂ ਇਸ ਮੀਟਿੰਗ ਵਿੱਚ ਐਚ.ਐਸ.ਆਰ.ਪੀ.ਸੀ. ਦੇ ਮੈਂਬਰ ਡਾ ਕੇ.ਕੇ ਤਲਵਾੜ, ਡਾ. ਰਾਜ ਬਹਾਦਰ ਅਤੇ ਹੋਰਨਾਂ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਮੈਡੀਕਲ ਮਾਹਰ ਅਤੇ ਸਲਾਹਕਾਰ ਸ਼ਾਮਲ ਹੋਏ।

PETROL DIESEL ‘ਤੇ ਬਹੁਤ ਵੱਡੀ ਖ਼ਬਰ ਹੋ ਸਕਦੈ ਏਨਾ ਜਿਆਦਾ ਸਸਤਾ

ਸ੍ਰੀਮਤੀ ਮਹਾਜਨ ਨੇ ਕਿਹਾ ਕਿ ਇਹ ਵਿਚਾਰ-ਵਟਾਂਦਰੇ ਬਹੁਤ ਹੀ ਲਾਭਕਾਰੀ ਅਤੇ ਉਪਯੋਗੀ ਸਨ ਅਤੇ ਸ੍ਰੀਮਤੀ ਯਾਮਿਨੀ ਅਈਅਰ ਦੀ ਅਗਵਾਈ ਵਾਲੀ ਟੀਮ ਆਉਣ ਵਾਲੇ ਹਫ਼ਤਿਆਂ ਦੌਰਾਨ ਪੰਜਾਬ ਲਈ ਇਕ ਟੈਸਟਿੰਗ ਰਣਨੀਤੀ ਤਿਆਰ ਕਰੇਗੀ। ਇਹ ਰਣਨੀਤੀ ਸੂਬੇ ਦੀਆਂ ਸਮਰੱਥਾਵਾਂ, ਤਾਕਤ, ਚੁਣੌਤੀਆਂ ਅਤੇ ਰੁਕਾਵਟਾਂ ਨੂੰ ਧਿਆਨ ਵਿਚ ਰੱਖਦਿਆਂ ਬਣਾਈ ਜਾ ਰਹੀ ਹੈ । ਜੋਨਸ ਹੌਪਕਿਨਜ਼ ਯੂਨੀਵਰਸਿਟੀ ਅਤੇ ਪੀਜੀਆਈ ਦੇ ਮਾਹਰ ਇਸ ਰਣਨੀਤੀ ਨੂੰ ਅੰਤਮ ਰੂਪ ਦੇਣ ਲਈ ਮਾਰਗ-ਦਰਸ਼ਨ ਕਰਨਗੇ ਅਤੇ ਸਹਾਇਤਾ ਦੇਣਗੇ।  ਸੂਬਾ ਸਰਕਾਰ ਇਨ੍ਹਾਂ ਸੰਸਥਾਵਾਂ ਅਤੇ ਮਾਹਿਰਾਂ ਦੁਆਰਾ ਦਿੱਤੇ ਜਾ ਰਹੇ ਸਮਰਥਨ ਲਈ ਸ਼ੁਕਰਗੁਜ਼ਾਰ ਹੈ ਅਤੇ ਉਮੀਦ ਹੈ ਕਿ ਇਹ ਰਣਨੀਤੀ ਮਹਾਂਮਾਰੀ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਅਤੇ ਟਾਕਰੇ ਲਈ ਸਰਕਾਰ ਨੂੰ ਸਹਾਇਤਾ ਦੇਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button