Breaking NewsD5 specialNewsPunjabTop News

ਪੰਜਾਬ ਦੀ ਅਨਾਜ ਮੰਡੀਆਂ 10 ਮਾਰਚ ਤੋਂ ਅਨਿਸ਼ਚਿਤ ਸਮੇਂ ਲਈ ਬੰਦ

ਖੰਨਾ : ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਲਏ ਜਾ ਰਹੇ ਫੈਸਲਿਆਂ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਆੜ੍ਹਤੀ ਐਸੋਸੀਏਸ਼ਨ ਪੰਜਾਬ ਨੇ 10 ਮਾਰਚ ਤੋਂ ਅਨਾਜ ਮੰਡੀਆਂ ਅਨਿਸ਼ਚਿਤ ਸਮੇਂ ਲਈ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਘੋਸ਼ਣਾ ਏਸ਼ਿਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ‘ਚ ਆੜ੍ਹਤੀਆਂ ਵਲੋਂ ਇੱਕ ਮੀਟਿੰਗ ਤੋਂ ਬਾਅਦ ਆੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਵਲੋਂ ਕੀਤੀ ਗਈ।

BIG BREAKING-ਪੁਲਿਸ ਨੇ ਭਜਾ-ਭਜਾ ਕੁੱਟੇ ਅਕਾਲੀ,ਨਾਲ ਚੱਕਲੇ ਕੇਜਰੀਵਾਲ ਦੇ ਬੰਦੇ!

ਚੀਮਾ ਨੇ ਕਿਹਾ ਕਿ ਫਸਲਾਂ ਦੀ ਸਿੱਧੀ ਅਦਾਇਗੀ ਅਤੇ ਜਮਾਬੰਦੀ ਦੀ ਮੰਗ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਬਰਾਬਰ ਦੇ ਜ਼ਿੰਮੇਦਾਰ ਹਨ। ਖੰਨਾ ਅਨਾਜ ਮੰਡੀ ਪਹੁੰਚੇ ਚੀਮਾ ਨੇ ਕਿਹਾ ਕਿ ਕਿਸਾਨ ਸੰਘਰਸ਼ ਵਿੱਚ ਆੜ੍ਹਤੀਆਂ ਦੀ ਸ਼ਮੁਲਿਅਤ ਹੋਣ ਦੇ ਚਲਦੇ ਕੇਂਦਰ ਸਰਕਾਰ ਜਾਣ ਬੂੱਝ ਕੇ ਫਸਲਾਂ ਦੀ ਅਦਾਇਗੀ ਸਿੱਧੇ ਕਿਸਾਨਾਂ ਨੂੰ ਕਰਨ ਲਈ ਜਮੀਨਾਂ ਦੀਆਂ ਜਮਾਬੰਦੀਆਂ ਮੰਗ ਰਹੀ ਹੈ, ਜਿਸ ‘ਤੇ ਪੰਜਾਬ ਸਰਕਾਰ ਨੇ ਮੋਹਰ ਲਗਾਉਂਦੇ ਹੋਏ ਕੇਂਦਰ ਸਰਕਾਰ ਨੂੰ ਵਿਸ਼ਵਾਸ ਦਵਾਇਆ ਹੈ ਕਿ ਆਉਣ ਵਾਲੀ ਕਣਕ ਦੀ ਫਸਲ ਤੋਂ ਹੀ ਕੇਂਦਰ ਸਰਕਾਰ ਦੇ ਇਹ ਆਦੇਸ਼ ਲਾਗੂ ਕੀਤੇ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button