Breaking NewsD5 specialIndiaNewsPunjab

ਪੰਜਾਬ ਤੇ ਹਰਿਆਣਾ ਨੇ ਕਣਕ ਦੀ ਖ਼ਰੀਦ ’ਚ ਪਾਇਆ ਵੱਡਾ ਯੋਗਦਾਨ

ਪੰਜਾਬ ਤੇ ਹਰਿਆਣਾ ਰਾਜਾਂ ਨੇ ਕਣਕ ਦੀ ਖ਼ਰੀਦ ’ਚ ਵੱਡਾ ਯੋਗਦਾਨ ਪਾਇਆ ਹੈ। 24 ਮਈ, 2020 ਤੱਕ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦੀ ਗਈ ਕੁੱਲ 341.56 ਲੱਖ ਮੀਟ੍ਰਿਕ ਟਨ ਕਣਕ ਵਿੱਚੋਂ ਪੰਜਾਬ ਤੇ ਹਰਿਆਣਾ ਤੋਂ ਕ੍ਰਮਵਾਰ 125.84 ਲੱਖ ਮੀਟ੍ਰਿਕ ਟਨ ਅਤੇ 70.65 ਲੱਖ ਮੀਟ੍ਰਿਕ ਟਨ ਦੀ ਖ਼ਰੀਦ ਕੀਤੀ ਗਈ। ਚੰਡੀਗੜ੍ਹ ਤੋਂ 0.12 ਲੱਖ ਮੀਟ੍ਰਿਕ ਟਨ ਅਤੇ ਹਿਮਾਚਲ ਪ੍ਰਦੇਸ਼ ਨੇ 0.03 ਲੱਖ ਮੀਟ੍ਰਿਕ ਟਨ ਕਣਕ ਖ਼ਰੀਦੀ ਗਈ।

ਦੁਖਦਾਈ ਖ਼ਬਰ, ਨਹੀਂ ਰਹੇ ਹਾਕੀ ਦੇ ਮਹਾਨ ਖਿਡਾਰੀ ਉਲੰਪੀਅਨ Balbir Singh Sr

ਲੌਕਡਾਊਨ ਦੌਰਾਨ ਵੀ ਖੇਤੀਬਾੜੀ ਗਤੀਵਿਧੀਆਂ ਨੂੰ ਜਾਰੀ ਰੱਖਣਾ ਯਕੀਨੀ ਬਣਾਉਣ ਲਈ ਰਿਆਇਤਾਂ ਦਿੱਤੀਆਂ ਗਈਆਂ ਸਨ। ਵਿਅਕਤੀਗਤ ਖ਼ਰੀਦ ਕੇਂਦਰਾਂ ਵਿੱਚ ਕਿਸਾਨਾਂ ਦੀ ਭੀੜ ਘਟਾਉਣ ਲਈ ਖ਼ਰੀਦ ਕੇਂਦਰਾਂ ਦੀ ਗਿਣਤੀ ਵਿੱਚ ਨਿੱਗਰ ਵਾਧਾ ਕੀਤਾ ਗਿਆ ਹੈ, ਤਾਂ ਜੋ ਮਹਾਮਾਰੀ ਦੌਰਾਨ ਖ਼ਰੀਦ ਦਾ ਕੰਮ ਸੁਰੱਖਿਅਤ ਤਰੀਕੇ ਨੇਪਰੇ ਚੜ੍ਹ ਸਕੇ। ਗ੍ਰਾਮ ਪੰਚਾਇਤ ਪੱਧਰ ਉੱਤੇ ਉਪਲਬਧ ਹਰੇਕ ਸੁਵਿਧਾ ਦੀ ਵਰਤੋਂ ਕਰਦਿਆਂ ਨਵੇਂ ਕੇਂਦਰ ਸਥਾਪਿਤ ਕੀਤੇ ਗਏ ਸਨ ਅਤੇ ਵਧੇਰੇ ਖ਼ਰੀਦ ਕਰਨ ਵਾਲੇ ਪੰਜਾਬ ਜਿਹੇ ਰਾਜਾਂ ਵਿੱਚ ਇਹ ਗਿਣਤੀ 1,836 ਤੋਂ ਬਹੁਤ ਜ਼ਿਆਦਾ ਵਧ ਕੇ 3,681 ਅਤੇ ਹਰਿਆਣਾ ’ਚ 599 ਤੋਂ 1,800 ਹੋ ਗਈ ਸੀ। ਟੈਕਨੋਲੋਜੀ ਦੀ ਵਰਤੋਂ ਕਰਦਿਆਂ, ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਲਿਆਉਣ ਲਈ ਖਾਸ ਮਿਤੀਆਂ ਤੇ ਸਲੌਟ ਦਿੱਤੇ ਗਏ ਸਨ, ਜਿਸ ਨਾਲ ਭੀੜ ਤੋਂ ਬਚਾਅ ਕਰਨ ’ਚ ਮਦਦ ਮਿਲੀ।

MASK ਪਾਉਣ ਨਾਲ ਦਿਲ ਦਾ ਦੌਰਾ ਪੈ ਸਕਦਾ!, DOCTOR ਨੇ ਕੀਤਾ ਵੱਡਾ ਖੁਲਾਸਾ, POLICE ਚਲਾਨ ਕੱਟਣ ਤੋਂ ਪਹਿਲਾਂ ਆਹ ਸੁਣੇ

ਪੰਜਾਬ ਦੇ ਇੱਕ ਆੜ੍ਹਤੀ ਨਛੱਤਰ ਸਿੰਘ ਨੇ ਦੱਸਿਆ ਕਿ ਸਰਕਾਰੀ ਏਜੰਸੀਆਂ ਵੱਲੋਂ ਬਹੁਤ ਹੀ ਸੁਚਾਰੂ ਤਰੀਕੇ ਨਾਲ ਕਣਕ ਚੁੱਕੀ ਜਾ ਰਹੀ ਹੈ ਤੇ ਸਰਕਾਰ ਤੋਂ ਉਨ੍ਹਾਂ ਨੂੰ ਸਾਰਾ ਭੁਗਤਾਨ ਮਿਲ ਰਿਹਾ ਹੈ, ਜੋ ਅੱਗੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ। ਲੌਕਡਾਊਨ ਨੂੰ 31 ਮਈ, 2020 ਤੱਕ ਵਧਾ ਦਿੱਤਾ ਗਿਆ ਹੈ, ਇਸੇ ਲਈ ਗ੍ਰਹਿ ਮੰਤਰਾਲੇ ਨੇ ਕਮਰਸ਼ੀਅਲ ਗਤੀਵਿਧੀਆਂ ਦੁਬਾਰਾ ਸ਼ੁਰੂ ਕਰਨ ਲਈ ਹੋਰ ਰਿਆਇਤਾਂ ਦਿੱਤੀਆਂ ਹਨ। ਇਸ ਕਦਮ ਦਾ ਸੁਆਗਤ ਕਰਦਿਆਂ ਚੰਡੀਗੜ੍ਹ ਦੇ ਇੱਕ ਵਪਾਰੀ ਨੇ ਕਿਹਾ ਕਿ ਇਹ ਰਿਆਇਤਾਂ ਉਨ੍ਹਾਂ ਲਈ ਵੱਡੀ ਰਾਹਤ ਹਨ ਅਤੇ ਕੋਵਿਡ–19 ਨਾਲ ਸਬੰਧਿਤ ਸਾਵਧਾਨੀਆਂ ਤੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਨਾ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button