Breaking NewsD5 specialNewsPunjabTop News

ਪੰਜਾਬ ‘ਤੇ ਇਸ ਸਾਲ ਹੋਵੇਗਾ 2,50,980 ਕਰੋੜ ਦਾ ਕਰਜ਼ਾ

ਚੰਡੀਗੜ੍ਹ : ਪੰਜਾਬ ‘ਤੇ ਇਸ ਵਿੱਤੀ ਸਾਲ ‘ਚ 2,50,980 ਕਰੋੜ ਦਾ ਕਰਜ਼ਾ ਹੋਵੇਗਾ। ਇਹੀ ਨਹੀਂ ਅਗਲੇ 10 ਸਾਲਾਂ ‘ਚ ਨਹੀਂ ਬਰਦਾਸ਼ਤ ਕਰਨ ਲਾਇਕ ਪੰਜਾਬ ‘ਤੇ ਕਰਜ਼ਾ ਹੋ ਜਾਵੇਗਾ। ਇਸ ਦਾ ਖੁਲਾਸਾ 2019- 20 ਦੀ ਕੈਗ ਰਿਪੋਰਟ ਤੋਂ ਹੋਇਆ ਹੈ ਜਿਸ ‘ਚ ਕਿਹਾ ਗਿਆ ਹੈ ਕਿ ਪੰਜਾਬ ਦੇ ਕਰਜ਼ੇ ਨੂੰ ਵਾਪਸ ਕਰਨ ਲਈ ਉਧਾਰ ਲੈਣਾ ਪਵੇਗਾ। ਕੈਗ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਉਸ ਨੇ ਕਿਹਾ ਹੈ ਕਿ 2022 – 23 ਤੱਕ ਪੰਜਾਬ ‘ਤੇ 2,87,429 ਕਰੋੜ ਰੁਪਏ ਦਾ ਕਰਜ਼ਾ ਹੋ ਜਾਵੇਗਾ ਅਤੇ 2024 – 25 ‘ਚ ਇਹ ਕਰਜ਼ਾ 3,73,988 ਕਰੋੜ ਰੁਪਏ ‘ਤੇ ਪਹੁੰਚ ਜਾਵੇਗਾ ਜੋ 2028 – 29 ‘ਚ ਵੱਧ ਕੇ 6,33,159 ਕਰੋੜ ਰੁਪਏ ਹੋ ਜਾਵੇਗਾ।

ਭਰ-ਭਰ ਟਰਾਲੀਆਂ ਦਿੱਲੀ ਨੂੰ ਹੋਈਆਂ ਸਿੱਧੀਆਂ,ਕਿਸਾਨਾਂ ਨੇ ਪਾਈਆਂ ਕੇਂਦਰ ਨੂੰ ਭਾਜੜਾਂ!

31 ਮਾਰਚ 2019 ਦੀ ਹਾਲਤ ਦੇ ਅਨੁਸਾਰ ਵਿਆਜ ਸਮੇਤ 1,69,571 ਕਰੋੜ ਦੀ ਰਾਸ਼ੀ ਦੇ ਮਾਰਕੀਟ ਕਰਜ਼ੇ ਅਗਲੇ 10 ਸਾਲਾਂ ਦੇ ਦੌਰਾਨ ਅਦਾਇਗੀ ਲਈ ਪਏ ਸਨ। ਪੰਜਾਬ ਨੂੰ ਅਗਲੇ 5 ਸਾਲਾਂ ਵਿੱਚ ਸਾਲ 2023 – 24 ਤੱਕ 69,510 ਕਰੋੜ (41%) 55,807 ਕਰੋੜ ਮੂਲ ਅਤੇ 13,703 ਕਰੋੜ ਵਿਆਜ ਦੇ ਤੌਰ ‘ਤੇ ਅਦਾ ਕਰਨਾ ਪਵੇਗਾ। ਬਾਕਿ 100061 ਕਰੋੜ (59%) ਜਿਸ ”ਚ 60,542 ਕਰੋੜ ਮੂਲ ਅਤੇ 39, 519 ਕਰੋੜ ਵਿਆਜ ਦੇ ਤੋਰ ‘ਤੇ ਮਾਰਕੀਟ ਕਰਜ਼ੇ ਦੇ ਭੁਗਤਾਨ ਤੋਂ ਬਾਅਦ ਦੇ 5 % ( 2028 – 29) ਤੱਕ ਕਰਨੀ ਪਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button