Breaking NewsIndiaNewsPunjab

ਪੰਜਾਬ-ਜੰਮੂ ਸਰਹੱਦ ਤੋਂ ਇਨੋਵਾ ਗੱਡੀ ਖੋਹ ਕੇ 4 ਸ਼ੱਕੀ ਫਰਾਰ, ਤਲਾਸ਼ ਜਾਰੀ

ਜੰਮੂ: ਬੀਤੇ ਦਿਨੀਂ ਪਠਾਨਕੋਟ ਦੇ ਮਾਧੋਪੁਰ ਚੌਂਕ ਤੋਂ ਜੰਮੂ ਕਸ਼ਮੀਰ ਦੇ ਨਿਵਾਸੀ ਪਾਸੋਂ 4 ਸ਼ੱਕੀ ਰਾਤ 11.30 ਵਜੇ ਦੇ ਕਰੀਬ ਇਨੋਵਾ ਗੱਡੀ ਖੋਹ ਕੇ ਪਠਾਨਕੋਟ ਵੱਲ ਨੂੰ ਫਰਾਰ ਹੋ ਗਏ ਸਨ। ਜਾਣਕਾਰੀ ਮੁਤਾਬਿਕ ਜਿਸ ਰਾਜ ਕੁਮਾਰ ਨਾਮ ਦੇ ਵਿਅਕਤੀ ਤੋਂ ਗੱਡੀ ਖੋਹੀ ਗਈ ਉਹ ਪੇਸ਼ੇ ਤੋਂ ਇਕ ਟੈਕਸੀ ਡਰਾਈਵਰ ਸੀ। ਇਸ ਘਟਨਾ ਦੇ ਬਾਅਦ ਜ਼ਿਲਾ ਪੁਲਿਸ ਅਤੇ ਸੂਬੇ ਦੀਆਂ ਸੁਰੱਖਿਆ ਏਜੰਸੀਆਂ ‘ਚ ਹੜਕੰਪ ਮਚਿਆ ਹੋਇਆ ਹੈ। ਜਾਣਕਾਰੀ ਮੁਤਾਬਕ ਜਦੋਂ ਏਅਰਬੇਸ ਪਠਾਨਕੋਟ ‘ਚ ਅੱਤਵਾਦੀ ਹਮਲਾ ਹੋਇਆ ਤਾਂ ਉਸ ਸਮੇਂ ਵੀ ਅੱਤਵਾਦੀਆਂ ਨੇ ਬਮਿਆਲ ਦੇ ਨੇੜੇ ਇਕ ਗੱਡੀ ਨੂੰ ਹਾਈਜੈਕ ਕਰਕੇ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਸੀ। ਇਸ ਘਟਨਾ ਨੂੰ ਵੀ ਉਕਤ ਘਟਨਾ ਦੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇਸ ‘ਚ ਕੋਈ ਸ਼ੱਕ ਨਹੀਂ ਹੈ।

ਉੱਥੇ ਇਸ ਘਟਨਾ ਸਬੰਧੀ ਗੱਡੀ ਦੇ ਡਰਾਇਵਰ ਰਾਜ ਕੁਮਾਰ ਅਤੇ ਪੁੱਤਰ ਬਾਬੂ ਰਾਮ ਨਿਵਾਸੀ ਜ਼ਿਲਾ ਡੋਡਾ ਜੰਮੂ-ਕਸ਼ਮੀਰ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਲਗਭਗ ਪਿਛਲੇ 6 ਸਾਲ ਤੋਂ ਗੱਡੀ ਚਲਾ ਰਿਹਾ ਹੈ। ਬੀਤੀ ਰਾਤ 9 ਵਜੇ ਦੇ ਕਰੀਬ ਉਸ ਨੇ ਗੱਡੀ ਨੂੰ ਜੰਮੂ ਰੇਲਵੇ ਸਟੇਸ਼ਨ ਦੇ ਨੇੜੇ ਖੜ੍ਹਾ ਕੀਤਾ ਹੋਇਆ ਸੀ। ਇਸ ਦੌਰਾਨ ਟੈਕਸੀ ਸਟੈਂਡ ਦੇ ਮੈਨੇਜਰ ਹਨੀ ਸਿੰਘ ਦੇ ਕੋਲ 4 ਵਿਅਕਤੀ ਆਏ, ਜਿਨ੍ਹਾਂ ਦੀ ਉਮਰ ਲਗਭਗ 35 ਤੋਂ 40 ਸਾਲ ਸੀ। ਉਹ ਕਹਿਣ ਲੱਗੇ ਕਿ ਉਨ੍ਹਾਂ ਨੇ ਪਠਾਨਕੋਟ ਜਾਣਾ ਹੈ। ਮੈਨੇਜਰ ਨੇ ਉਨ੍ਹਾਂ ਨੂੰ ਉੱਥੋਂ ਲਗਭਗ 9 ਵਜੇ ਦੇ ਕਰੀਬ ਪਠਾਨਕੋਟ ਲਈ ਰਵਾਨਾ ਕਰ ਦਿੱਤਾ।

Read Also ਮਾਲੀ ‘ਚ ਸ਼ੱਕੀ ਅੱਤਵਾਦੀ ਹਮਲਾ, 10 ਦੀ ਮੌਤ

ਇਨੋਵਾ ਸਵਾਰ ਚਾਰ ਲੋਕਾਂ ਨੇ ਗੱਡੀ ਨੂੰ ਕਠੂਆ ਦੇ ਨੇੜੇ ਇਕ ਢਾਬੇ ‘ਤੇ ਰੁਕਵਾ ਕੇ ਖਾਣਾ ਖਾਧਾ। ਇਸ ਦੌਰਾਨ ਗੱਡੀ ਜਿਵੇਂ ਹੀ ਲਗਭਗ 11.30 ਵਜੇ ਦੇ ਕਰੀਬ ਜੰਮੂ-ਕਸ਼ਮੀਰ ਦੇ ਲਖਨਪੁਰ ਤੋਂ ਪੰਜਾਬ ‘ਚ ਦਾਖਲ ਹੋਈ ਤਾਂ ਉਸ ਨੇ ਟੋਲ ਕਟਵਾਉਣ ਹੇਤੂ ਗੱਡੀ ਨੂੰ ਮਾਧੋਪੁਰ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਟੈਕਸੀ ਬੈਰੀਅਰ ‘ਤੇ ਖੜ੍ਹਾ ਕਰ ਦਿੱਤਾ। ਇੰਨੇ ‘ਚ ਗੱਡੀ ਦੀ ਪਿਛਲੀ ਸੀਟ ‘ਤੇ ਬੈਠੇ ਇਕ ਵਿਅਕਤੀ ਨੇ ਉਸ ਨੂੰ ਕਿਹਾ ਕਿ ਉਸ ਨੂੰ ਉਲਟੀ ਆ ਰਹੀ ਹੈ। ਗੱਡੀ ਨੂੰ ਕਿਧਰੇ ਅੱਗੇ ਖੜ੍ਹੀ ਕਰਨ, ਜਿਵੇਂ ਹੀ ਉਸ ਨੇ ਗੱਡੀ ਨੂੰ ਅੱਗੇ ਖੜ੍ਹਾ ਕੀਤਾ ਤਾਂ ਕੰਡਕਟਰ ਸੀਟ ‘ਤੇ ਬੈਠੇ ਵਿਅਕਤੀ ਨੇ ਉਸ ਦਾ ਗਲਾ ਘੋਟ ਦਿੱਤਾ।

ਗਲਾ ਛੁੜਵਾ ਕੇ ਗੱਡੀ ਤੋਂ ਬਾਹਲ ਨਿਕਲਿਆ ਤਾਂ ਉਸ ਦੇ ਹੋਰ ਸਾਥੀ ਵੀ ਗੱਡੀ ਤੋਂ ਬਾਹਰ ਆ ਗਏ। ਉਨ੍ਹਾਂ ਨੇ ਉਸ ਕੋਲੋਂ ਗੱਡੀ ਦੀ ਚਾਬੀ ਖੋਹ ਲਈ ਅਤੇ ਧਮਕੀ ਦੇਣ ਲੱਗੇ ਕਿ ਗੱਡੀ ‘ਚ ਬੈਠ ਜਾਵੇ ਨਹੀਂ ਤਾਂ ਗੋਲੀ ਮਾਰ ਦੇਣਗੇ। ਡਰਾਈਵਰ ਉਨ੍ਹਾਂ ਨੂੰ ਧੱਕਾ ਮਾਰ ਕੇ ਉੱਥੋਂ ਭੱਜ ਗਿਆ। ਘਟਨਾ ਸਬੰਧੀ ਸੁਜਾਨਪੁਰ ਪੁਲਿਸ ਥਾਣੇ ਨੂੰ ਸੂਚਿਤ ਕੀਤਾ। ਜਾਣਕਾਰੀ ਮੁਤਾਬਕ ਗੰਨ ਪੁਆਇੰਟ ‘ਤੇ ਹਾਈਜੈਕ ਹੋਈ ਗੱਡੀ ਨਾਲ ਜ਼ਿਲਾ ਪੁਲਿਸ ਦੇ ਹੱਥ-ਪੈਰ ਫੁੱਲੇ ਹੋਏ ਹਨ। ਸੁਰੱਖਿਆ ਏਜੰਸੀਆਂ ਵੀ ਆਪਣੇ ਤੌਰ ‘ਤੇ ਜਾਂਚ ‘ਚ ਜੁੱਟ ਗਈਆਂ ਹਨ। ਜੰਮੂ ਅਤੇ ਪੰਜਾਬ ਪੁਲਿਸ ਵਲੋਂ ਤਲਾਸ਼ੀ ਮੁਹਿੰਮ ਚਲਾਇਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button