Breaking NewsD5 specialNewsPunjab

ਪੰਜਾਬ ‘ਚ ਹੋਇਆ ਪੁਲਿਸ ਮੁਕਾਬਲਾ

ਅੰਮ੍ਰਿਤਸਰ : ਇਸ ਤਰ੍ਹਾਂ ਲੱਗਦਾ ਹੈ ਕਿ ਅੰਮ੍ਰਿਤਸਰ ਨਸ਼ਾ ਤਸਕਰਾਂ ਦਾ ਅੱਡਾ ਬਣਦਾ ਜਾ ਰਿਹਾ ਹੈ। ਦੇਰ ਰਾਤ ਅੰਮ੍ਰਿਤਸਰ ਦੀ ਪੁਲਿਸ ਇਕ ਵਾਰ ਫੇਰ ਹਰਕਤ ‘ਚ ਆਈ ਤੇ ਨਾਰਕੋਟਿਕ ਸੈੱਲ ਨੇ ਪਾਲਮ ਗਾਰਡਨ ਵਿਹਾਰ ਬਾਈਪਾਸ ਇਲਾਕੇ ‘ਚ ਰੇਡ ਕੀਤੀ। ਪੁਲਿਸ ਨੂੰ ਗੁਪਤ ਸੂਚਨਾ ਤਾਂ ਮਿਲੀ ਪਰ ਸ਼ਾਇਦ ਇਹ ਅੰਦਾਜ਼ਾ ਨਹੀਂ ਸੀ ਕਿ ਅੱਗੇ ਕੀ ਹੋਣ ਵਾਲਾ ਹੈ।

ਪੰਜਾਬ ‘ਚ ਹੋਇਆ ਪੁਲਿਸ ਮੁਕਾਬਲਾ, ਗੋਲੀਆਂ ਨੇ ਸੁੰਨ ਕੀਤੇ ਲੋਕ, ਦਹਿਸ਼ਤ ਮਾਹੌਲ, ਕੋਠੀ ‘ਚੋਂ ਚੱਲੀਆਂ ਗੋਲੀਆਂ

ਨਸ਼ਾ ਤਸਕਰਾਂ ਦੀ ਕੋਠੀ ਨੂੰ ਜਦੋਂ ਘੇਰਿਆ ਤਾਂ ਤਸਕਰਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ, ਹਰਤੇਜ ਤੇ ਗੰਜਾ ਜੰਡਿਆਲਾ ਵਾਲੇ ਨੇ ਆਪਣੀ ਸਾਥੀਆਂ ਨਾਲ ਮਿਲ ਕੇ ਪੁਲਿਸ ਨੂੰ ਰਾਤ ਦੇ ਹਨੇਰੇ ‘ਚ ਵੰਗਾਰਿਆ। ਗੰਜਾ ਤੇ ਹਰਤੇਜ ਤਾਂ ਭੱਜਣ ‘ਚ ਕਾਮਯਾਬ ਹੋ ਗਏ ਪਰ ਇਹਨਾਂ ਦੇ ਤਿੰਨ ਸਾਥੀ ਅੜਿੱਕੇ ਆ ਗਏ। ਜਿੰਨਾਂ ਤੋਂ ਕਰੀਬ ਢਾਈ ਕਰੋੜ ਦੀ ਹੈਰੋਇਨ ਮਿਲੀ ਹੈ।

ਨਸ਼ਾ ਨਹੀਂ ਮਿਲਿਆ ਤਾਂ Dettol ਪੀਤਾ, 17 ਸਾਲ ਦੀ ਪੰਜਾਬਣ ਦਾ ਹਾਲ ਵੇਖੋ | Captain Amarinder Singh

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਢਾਈ ਮਹੀਨੇ ਤੋਂ ਕੋਠੀ ‘ਚ ਕਿਰਾਏ ‘ਤੇ ਰਹਿ ਰਹੇ ਇਹ ਤਸਕਰ ਪੁਲਿਸ ਦੀਆਂ ਅੱਖਾਂ ‘ਚ ਘੱਟਾ ਪਾ ਰਹੇ ਸੀ ਤੇ ਪੰਜਾਬ ਪੁਲਿਸ ਦੇ ਆਲਾ ਅਧਿਕਾਰੀ, ਜਿਹੜੇ ਮੁਸਤੈਦੀ ਦੇ ਦਮਗੱਜੇ ਮਾਰਦੇ ਹਨ। ਉਹਨਾਂ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ। ਸਵਾਲ ਇਸ ਲਈ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਐੱਸਟੀਐੱਫ ਨੇ ਰੇਡ ਕਰਕੇ ਅੰਮ੍ਰਿਤਸਰ ਪੁਲਿਸ ਦੀ ਨਾਕਾਮੀ ਜੱਗ ਜ਼ਾਹਰ ਕੀਤੀ ਸੀ। ਇਕ ਹਜ਼ਾਰ ਕਰੋੜ ਦੀ ਹੈਰੋਇਨ ਮਿਲਣਾ ਕੋਈ ਆਮ ਗੱਲ ਨਹੀਂ ਤੇ ਹੁਣ ਤਸਕਰਾਂ ਵੱਲੋਂ ਪੁਲਿਸ ‘ਤੇ ਗੋਲੀਆਂ ਚਲਾਉਣਾ ਵੀ ਸਰਕਾਰ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਕਟਹਿਰੇ ‘ਚ ਖੜ੍ਹਾ ਕਰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button