PunjabTop News

ਪੰਜਾਬ ‘ਚ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਵਾਉਂਣ ਲਈ 30 ਜੂਨ ਆਖ਼ਰੀ ਤਰੀਕ, ਬਾਦ ‘ਚ ਹੋਂਣਗੇ ਮੋਟੇ ਚਲਾਨ

ਪੰਜਾਬ ਦੇ ਲੋਕਾਂ ਨੂੰ 7 ਦਿਨਾਂ ਵਿੱਚ ਆਪਣੇ ਵਾਹਨਾਂ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣੀਆਂ ਪੈਣਗੀਆਂ, ਨਹੀਂ ਤਾਂ 1 ਜੁਲਾਈ ਤੋਂ ਉਨ੍ਹਾਂ ਨੂੰ ਭਾਰੀ ਚਲਾਨ ਕੱਟਣੇ ਪੈਣਗੇ। ਪੰਜਾਬ ਟਰਾਂਸਪੋਰਟ ਵਿਭਾਗ ਅਤੇ ਪੁਲਿਸ ਨੇ ਇਸ ਲਈ ਤਿਆਰੀਆਂ ਕਰ ਲਈਆਂ ਹਨ। ਲੋਕਾਂ ਨੂੰ 30 ਜੂਨ ਤੱਕ ਨੰਬਰ ਪਲੇਟਾਂ ਲਗਵਾਉਣ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਬਾਅਦ ਮੋਟਰ ਵਹੀਕਲ ਐਕਟ 1988 ਦੀ ਧਾਰਾ 177 ਤਹਿਤ ਕਾਰਵਾਈ ਕੀਤੀ ਜਾਵੇਗੀ। ਪਹਿਲੀ ਵਾਰ ਅਜਿਹਾ ਕਰਨ ‘ਤੇ ਫੜੇ ਜਾਣ ‘ਤੇ ਦੋ ਹਜ਼ਾਰ ਰੁਪਏ ਦਾ ਜ਼ੁਰਮਾਨਾ ਹੋਵੇਗਾ, ਜਦਕਿ ਇਸ ਤੋਂ ਬਾਅਦ ਫੜੇ ਜਾਣ ‘ਤੇ ਤਿੰਨ ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਵਾਹਨਾਂ ਨੂੰ ਬਲੈਕ ਲਿਸਟ ਵਿੱਚ ਪਾ ਦਿੱਤਾ ਜਾਵੇਗਾ।ਵਿਭਾਗ ਨੇ ਲੋਕਾਂ ਨੂੰ ਆਖ਼ਰੀ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਵਾਹਨਾਂ ‘ਤੇ ਉੱਚ ਸੁਰੱਖਿਆ ਵਾਲੀਆਂ ਨੰਬਰ ਪਲੇਟਾਂ ਮਿੱਥੇ ਸਮੇਂ ਵਿੱਚ ਲਗਵਾ ਲੈਣ। ਪੰਜਾਬ ‘ਚ ਵਾਹਨਾਂ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਰ ਇਸ ਦੌਰਾਨ ਰੰਗੀਨ ਨੰਬਰ ਪਲੇਟਾਂ ਦਾ ਮਾਮਲਾ ਸਾਹਮਣੇ ਆਇਆ ਸੀ। ਨਾਲ ਹੀ ਇਹ ਮਾਮਲਾ ਹਾਈਕੋਰਟ ਤੱਕ ਵੀ ਪਹੁੰਚ ਗਿਆ ਸੀ ਪਰ ਕੁਝ ਨਿਯਮਾਂ ਦੇ ਨਾਲ ਕੰਪਨੀ ਨੂੰ ਮਿੱਥੇ ਸਮੇਂ ਅੰਦਰ ਕੰਮ ਪੂਰਾ ਕਰਨ ਦੀ ਹਦਾਇਤ ਕੀਤੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button