NewsBreaking NewsD5 specialPoliticsPunjab

ਪੰਜਾਬ ‘ਚ ਸਤੰਬਰ ਮਹੀਨੇ ਵੀ ਨਹੀਂ ਖੁੱਲ੍ਹਣਗੇ ਸਕੂਲ ਤੇ ਕਾਲਜ !

ਪਟਿਆਲਾ : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਜਾਰੀ ਤਾਲਾਬੰਦੀ ਦੌਰਾਨ ਦੇਸ਼ ਭਰ ਦੇ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਹੋਏ ਕਰੀਬ 5 ਮਹੀਨੇ ਬੀਤ ਚੁੱਕੇ ਹਨ। 31 ਅਗਸਤ 2020 ਨੂੰ ਅਨਲਾਕ-3 ਖਤਮ ਹੋ ਜਾਵੇਗਾ ਅਤੇ 1 ਸਤੰਬਰ ਨੂੰ ਅਨਲਾਕ-4 ਦਾ ਪੜਾਅ ਸ਼ੁਰੂ ਹੋ ਜਾਵੇਗਾ। ਅਜਿਹੇ ਵਿਚ ਸਾਰਿਆਂ ਦੀਆਂ ਨਜ਼ਰਾਂ ਸਕੂਲ ਅਤੇ ਕਾਲਜ ਖੋਲ੍ਹਣ ਨੂੰ ਲੈ ਕੇ ਸਰਕਾਰ ਦੇ ਫੈਸਲੇ ‘ਤੇ ਟਿਕੀਆਂ ਹਨ। ਕੋਰੋਨਾ ਦੇ ਚੱਲਦਿਆਂ ਪੰਜਾਬ ‘ਚ ਸਕੂਲ ਅਤੇ ਕਾਲਜ ਅਗਲੇ ਮਹੀਨੇ ਵੀ ਨਹੀਂ ਖੁੱਲ੍ਹਣਗੇ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਤੰਬਰ ਮਹੀਨੇ ‘ਚ ਮਹਾਂਮਾਰੀ ਦੇ ਸਿਖਰ ਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ।

ਸਵੇਰੇ-ਸਵੇਰੇ ਮੁੱਖ ਮੰਤਰੀ ਲਈ ਵੱਡੀ ਖਬਰ || Captain Amarinder Singh

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਪਹਿਲਾ ਹੀ 31 ਅਗਸਤ ਤੱਕ ਸਕੂਲ ਬੰਦ ਕੀਤੇ ਹਨ ਅਤੇ ਸਿੱਖਿਆ ਮੰਤਰੀ ਨੇ ਸਤੰਬਰ ਮਹੀਨੇ ਦੌਰਾਨ ਐਨ.ਈ.ਈ.ਟੀ. (ਨੀਟ) ਅਤੇ ਜੇ.ਈ.ਈ. ਪ੍ਰੀਖਿਆਵਾਂ ਲੈਣ ਦੇ ਕੇਂਦਰ ਦੇ ਫੈਸਲੇ ਤੇ ਵੀ ਵਿਰੋਧ ਪ੍ਰਗਟਾਇਆ ਜਿਸ ਤੋਂ ਸਾਫ਼ ਹੈ ਕਿ ਸਕੂਲ ਅਜੇ ਬੰਦ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਕੀਮਤ ਤੇ ਬੱਚਿਆਂ ਦੀ ਜਾਨ ਨਾਲ ਸਮਝੌਤਾ ਨਹੀਂ ਕਰ ਸਕਦੇ। ਇਸ ਲਈ ਕਾਂਗਰਸ ਪਾਰਟੀ ਇਨ੍ਹਾਂ ਪ੍ਰੀਖਿਆਵਾਂ ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।

ਆਹ ਅਕਾਲੀ ਆਗੂ ਨਈਂ ਟਲਦਾ, ਫਿਰ ਘੇਰ ਲਏ ਰਾਜੇ ਦੇ ਵਜ਼ੀਰ, ਕੋਲ ਖੜ੍ਹੇ ਬੰਦੇ ਵੀ ਰਹਿ ਗਏ ਹੱਕੇ-ਬੱਕੇ ||

ਇਸ ਤੋਂ ਬਾਅਦ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਬੱਚਿਆਂ ਤੇ ਪ੍ਰੀਖਿਆਵਾਂ ਥੋਪ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕਾਂ ਅਤੇ ਵਿਦਿਆਰਥੀਆਂ ਦੇ ਵਿਰੋਧ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਹਾਲਾਤ ਆਮ ਹੋਣ ਤੱਕ ਪ੍ਰੀਖਿਆਵਾਂ ਦੀ ਤਰੀਕ ਅੱਗੇ ਪਾ ਦੇਣੀ ਚਾਹੀਦੀ ਹੈ ਜਾਂ ਫਿਰ ਆਨਲਾਈਨ ਢੰਗ ਨਾਲ ਪ੍ਰੀਖਿਆਵਾਂ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਕਾਰਨ ਬੱਚਿਆਂ ਦੀ ਜਾਨ ਨੂੰ ਖ਼ਤਰਾ ਹੈ ਅਤੇ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਤੋਂ ਇਲਾਵਾ ਕਈ ਸੂਬਿਆਂ ‘ਚ ਹੜ੍ਹ ਕਾਰਨ ਵਿਗੜੀ ਸਥਿਤੀ ਅਤੇ ਕਈ ਥਾਵਾਂ ਤੇ ਪ੍ਰੀਖਿਆ ਕੇਂਦਰਾਂ ਦੀ ਘਾਟ ਵੀ ਵਿਦਿਆਰਥੀਆਂ ਲਈ ਮੁਸ਼ਕਲ ਪੈਦਾ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button