Breaking NewsD5 specialNewsPoliticsPunjab

ਪੰਜਾਬ ‘ਚ ਨਹੀਂ ਹੋਵੇਗਾ ਮਹਾਂਗਠਜੋੜ ? ਵੱਡੇ ਲੀਡਰ ਦੇ ਖੋਲ੍ਹੇ ਵੱਡੇ ਰਾਜ਼, ਪੁਰਾਣੀਆਂ ਪਾਰਟੀਆਂ ਬਾਗੋ-ਬਾਗ ? (ਵੀਡੀਓ)

ਲੁਧਿਆਣਾ : ਪੰਜਾਬ ਇਨੀਂ ਦਿਨੀਂ ਕਈ ਮੁੱਦਿਆਂ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਚਾਹੇ ਉਹ ਲੋਕ ਸਭਾ ਚੋਣਾਂ ਨੂੰ ਲੈ ਕੇ ਹੋਇਆ ਗੱਠਜੋੜ ਹੋਵੇ ਜਾਂ ਸਰਹੱਦਾਂ ਵਿਚਕਾਰ ਬਣਿਆ ਤਣਾਅ। ਇਸੇ ਦੇ ਚਲਦਿਆਂ ਲੁਧਿਆਣਾ ‘ਚ ਵੇਰਕਾ ਮਿਲਕ ਪਲਾਂਟ ਦਾ ਉਦਘਾਟਨ ਕਰਨ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਗਠਜੋੜ ਨੂੰ ਅਣਗੌਲਿਆਂ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਜਿਹੇ ਗਈ ਗੱਠਜੋੜ ਸਾਹਮਣੇ ਆਉਣਗੇ। ਉੱਥੇ ਹੀ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਨੂੰ ਪੂਰੀ ਤਰ੍ਹਾਂ ਤਿਆਰ ਦੱਸਿਆ।

Read Also ਬੇਅਦਬੀ ਮਾਮਲਿਆਂ ਬਾਰੇ ਸੁਖਬੀਰ ਬਾਦਲ ਦਾ ਵੱਡਾ ਖ਼ੁਲਾਸਾ ! (ਵੀਡੀਓ)

ਸੁਖਜਿੰਦਰ ਰੰਧਾਵਾ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੀ ਕੀਤੀ ਹਿਮਾਇਤ ਦੇ ਮੁੱਦੇ ‘ਤੇ ਵੀ ਆਪਣੀ ਪ੍ਰਤਿਕਿਰਿਆ ਦਿੱਤੀ ਅਤੇ ਸਿੱਧੂ ਦੀ ਹਿਮਾਇਤ ਕੀਤੀ। ਇਸਦੇ ਨਾਲ ਹੀ ਭਾਤਰ ਅਤੇ ਪਾਕਿਸਤਾਨ ਵਿਚਾਲੇ ਜਾਰੀ ਤਣਾਅ ‘ਤੇ ਬੋਲਦਿਆਂ ਰੰਧਾਵਾ ਨੇ ਕਿਹਾ ਕਿ ਦੇਸ਼ ਦੇ ਮਾਮਲੇ ‘ਚ ਉਹ ਭਾਰਤ ਸਰਕਾਰ ਦੇ ਨਾਲ ਖੜੇ ਹਨ। ਜਿੱਥੇ ਇੱਕ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ ਲੋਕਸਭਾ ਚੋਣਾਂ ਨੂੰ ਲੈਕੇ ਪੂਰੀ ਤਿਆਰੀ ਦੀ ਗੱਲ ਕਹਿ ਰਹੇ ਹਨ ਉੱਥੇ ਹੀ ਉਨ੍ਹਾਂ ਨੇ ਪਾਕਿਸਤਾਨ ਦੇ ਮੁੱਦੇ ‘ਤੇ ਸਿੱਧੂ ਦਾ ਪੱਖ ਪੂਰਿਆ ਅਤੇ ਦੇਸ਼ ਲਈ ਕੇਂਦਰ ਸਰਕਾਰ ਨਾਲ ਹੋਣ ਦੀ ਗੱਲ ਕਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button