Breaking NewsD5 specialNewsPunjab

ਪੰਜਾਬ ‘ਚ ਕੋਰੋਨਾ ਨਾਲ 57 ਲੋਕਾਂ ਦੀ ਮੌਤ, ਸੰਕਰਮਿਤਾਂ ਦੀ ਗਿਣਤੀ 90 ਹਜ਼ਾਰ ਤੋਂ ਪਾਰ

ਚੰਡੀਗੜ੍ਹ : ਪੰਜਾਬ ‘ਚ ਬੀਤੇ ਦਿਨ ਕੋਰੋਨਾ ਸੰਕਰਮਣ ਨਾਲ 57 ਹੋਰ ਲੋਕਾਂ ਦੀ ਮੌਤ ਨਾਲ ਪਿਛਲੇ ਸੱਤ ਮਹੀਨਿਆਂ ‘ਚ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਕੇ 2646 ਹੋ ਗਈ ਹੈ ਅਤੇ ਕੁਲ ਸੰਕਰਮਿਤਾਂ ਦੀ ਗਿਣਤੀ 90 ਹਜ਼ਾਰ ਤੋਂ ਪਾਰ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਬੀਤੀ ਸ਼ਾਮ ਜਾਰੀ ਬੁਲੇਟਿਨ ਅਨੁਸਾਰ ਲੁਧਿਆਣਾ ‘ਚ 12, ਜਲੰਧਰ ‘ਚ 9, ਪਟਿਆਲਾ ‘ਚ ਸੱਤ, ਫਤਿਹਗੜ੍ਹ ਸਾਹਿਬ ‘ਚ ਛੇ, ਪਠਾਨਕੋਟ ‘ਚ ਚਾਰ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਸੰਗਰੂਰ ‘ਚ ਤਿੰਨ- ਤਿੰਨ, ਬਠਿੰਡਾ, ਫਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਮੋਗਾ ‘ਚ ਦੋ – ਦੋ ਲੋਕਾਂ ਦੀ ਮੌਤ ਹੋਈ ਹੈ।

ਖਹਿਰਾ ਨੇ ਲਾਈਵ ਹੋਕੇ ਕੱਢੀ ਭੜਾਸ, ਵੀਡੀਓ ਦੇਖ ਵਿਰੋਧੀਆਂ ਦਾ ਚੜੂ ਪਾਰਾ! ਕਿਸਾਨਾਂ ਦੇ ਹੱਕ ‘ਚ ਦਿੱਤਾ ਵੱਡਾ ਬਿਆਨ

ਬੁਲੇਟਿਨ ਅਨੁਸਾਰ ਸੂਬੇ ‘ਚ 2896 ਲੋਕਾਂ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਜਦੋਂ ਕਿ ਅੱਜ 2248 ਮਰੀਜ ਤੰਦਰੁਸਤ ਹੋਏ ਹਨ। ਇਸ ਤੋਂ ਬਾਅਦ ਪ੍ਰਦੇਸ਼ ‘ਚ ਹੁਣ ਤੱਕ ਕੋਰੋਨਾ ਸੰਕਰਮਿਤ ਪਾਏ ਜਾਣ ਵਾਲਿਆਂ ਦੀ ਗਿਣਤੀ ਨੱਬੇ ਹਜ਼ਾਰ ਤੋਂ ਪਾਰ ਜਾ ਕੇ 90032 ਹੋ ਗਈ ਹੈ ਅਤੇ ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ 65818 ਹੈ। ਇਸ ਸਮੇਂ ਪ੍ਰਦੇਸ਼ ‘ਚ ਐਕਟਿਵ ਮਾਮਲਿਆਂ ਦੀ ਗਿਣਤੀ 21568 ਹੈ। ਇਨ੍ਹਾਂ ਵਿਚੋਂ 489 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ ਅਤੇ 88 ਮਰੀਜ਼ ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਵੈਂਟੀਲੇਟਰ ਸਪੋਰਟ ‘ਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button