Breaking NewsD5 specialEntertainmentNews

ਪਹਿਲੀ ਮੁਲਾਕਾਤ ‘ਚ ਹੀ ਵਿਰਾਟ ਨੇ ਜਿੱਤ ਲਿਆ ਸੀ ਅਨੁਸ਼ਕਾ ਦਾ ਦਿਲ

ਮੁੰਬਈ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁਡ ਦੀ ਅਦਾਕਾਰ ਅਨੁਸ਼ਕਾ ਸ਼ਰਮਾ ਜੋ ਆਏ ਦਿਨ ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਰਹਿੰਦੀ ਹੈ। ਇਨ੍ਹਾਂ ਦੋਵਾਂ ਦੀ ਕੈਮਿਸਟਰੀ ਬੇਹੱਦ ਸ਼ਾਨਦਾਰ ਹੈ। ਹਰ ਕੋਈ ਇਨ੍ਹਾਂ ਦੀ ਕੈਮਿਸਟਰੀ ਸੁਣ ਖੁਸ਼ ਹੋ ਜਾਂਦਾ ਹੈ। ਫਿਲਹਾਲ ਇਹ ਕਪਲ ਇੰਗਲੈਂਡ ‘ਚ ਹੈ ਅਤੇ ਖੂਬ ਮਸਤੀ ਕਰ ਰਿਹਾ ਹੈ। ਸੋਸ਼ਲ ਮੀਡੀਆ ’ਤੇ ਵਿਰਾਟ ਕੋਹਲੀ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਵਿਰਾਟ-ਅਨੁਸ਼ਕਾ ਨਾਲ ਆਪਣੀ ਪਹਿਲੀ ਮੁਲਾਕਾਤ ਬਾਰੇ ਗੱਲ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ’ਚ ਵਿਰਾਟ ਨੇ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਨੇ ਪਹਿਲੀ ਹੀ ਮੁਲਾਕਾਤ ’ਚ ਅਨੁਸ਼ਕਾ ਦਾ ਦਿਲ ਜਿੱਤ ਲਿਆ ਸੀ ਤੇ ਦੋਵੇਂ ਇਕ-ਦੂਜੇ ਨਾਲ ਜੁੜ ਗਏ ਸਨ।

Harsimrat ਨੂੰ ਬੋਲਣਾ Bittu ਨੂੰ ਪਿਆ ਮਹਿੰਗਾ, Sukhbir Badal ਨੇ ਲਿਆ ਵੱਡਾ ਐਕਸ਼ਨ! D5 Channel Punjabi

ਦੱਸ ਦੇਈਏ ਕਿ ਵਿਰਾਟ-ਅਨੁਸ਼ਕਾ ਨੇ ਲੰਮੇ ਸਮੇਂ ਤਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦਸੰਬਰ 2017 ’ਚ ਇਟਲੀ ’ਚ ਇਕ ਪ੍ਰਾਈਵੇਟ ਸੈਰੇਮਨੀ ’ਚ ਵਿਆਹ ਕਰਵਾਇਆ ਸੀ। ਦੋਵਾਂ ਦੀ ਪਹਿਲੀ ਮੁਲਾਕਾਤ ਇਕ ਕਮਰਸ਼ੀਅਲ ਸ਼ੂਟ ਦੌਰਾਨ ਹੋਈ ਸੀ। ਇਸ ਤੋਂ ਪਹਿਲਾਂ ਸਾਲ 2019 ’ਚ ਵਿਰਾਟ ਕੋਹਲੀ ਨੇ ਦੱਸਿਆ ਸੀ ਕਿ ਅਨੁਸ਼ਕਾ ਨਾਲ ਮੁਲਾਕਾਤ ਤੋਂ ਪਹਿਲਾਂ ਉਹ ਕਾਫੀ ਨਰਵਸ ਸੀ। ਅਜਿਹੇ ’ਚ ਅਨੁਸ਼ਕਾ ਦੇ ਸਾਹਮਣੇ ਆਉਂਦਿਆਂ ਹੀ ਸਥਿਤੀ ਸੰਭਾਲਣ ਲਈ ਵਿਰਾਟ ਨੇ ਇਕ ਜੋਕ ਕ੍ਰੈਕ ਕੀਤਾ, ਜੋ ਕਾਫੀ ਅਜੀਬ ਸੀ। ਅਸਲ ’ਚ ਅਨੁਸ਼ਕਾ ਕਾਫੀ ਲੰਬੀ ਹੈ, ਉਦੋਂ ਉਸ ਨੇ ਹਾਈ ਹੀਲਜ਼ ਪਹਿਨੀ ਸੀ। ਵਿਰਾਟ ਦੀ ਮੰਨੀਏ ਤਾਂ ਅਨੁਸ਼ਕਾ ਨੂੰ ਇਹ ਦੱਸਿਆ ਗਿਆ ਸੀ ਕਿ ਉਹ ਇੰਨੇ ਲੰਬੇ ਨਹੀਂ ਹਨ।

ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ, ਪ੍ਰਸ਼ਾਂਤ ਕਿਸ਼ੋਰ ਨੇ ਛੱਡਿਆ ਕੈਪਟਨ ਦਾ ਸਾਥ, ਹਿੱਲੀ ਸੂਬੇ ਦੀ ਸਿਆਸਤ!

ਅਜਿਹੇ ’ਚ ਜਦੋਂ ਅਨੁਸ਼ਕਾ, ਵਿਰਾਟ ਦੇ ਸਾਹਮਣੇ ਆਈ ਤਾਂ ਉਸ ਦੀ ਲੰਬਾਈ ਵਿਰਾਟ ਤੋਂ ਕਿਤੇ ਜ਼ਿਆਦਾ ਸੀ, ਜਿਸ ਤੋਂ ਬਾਅਦ ਵਿਰਾਟ ਨੇ ਮਜ਼ਾਕ-ਮਜ਼ਾਕ ’ਚ ਅਨੁਸ਼ਕਾ ਨੂੰ ਕਹਿ ਦਿੱਤਾ ਕਿ ਤੁਹਾਨੂੰ ਇਸ ਤੋਂ ਜ਼ਿਆਦਾ ਹੀਲਜ਼ ਨਹੀਂ ਮਿਲੀਆਂ? ਕਹਿੰਦੇ ਹਨ ਕਿ ਇਹ ਸੁਣਦਿਆਂ ਹੀ ਅਨੁਸ਼ਕਾ ‘ਐਕਸਕਿਊਜ਼ ਮੀ’ ਬੋਲ ਪਈ। ਵਿਰਾਟ ਨੇ ਇਸ ਇੰਟਰਵਿਊ ਦੌਰਾਨ ਇਹ ਵੀ ਦੱਸਿਆ ਕਿ ਅਨੁਸ਼ਕਾ ਦੇ ਅਜਿਹਾ ਕਹਿੰਦੇ ਹੀ ਉਹ ਸਮਝ ਗਏ ਸਨ ਕਿ ਉਸ ਨੇ ਕੁਝ ਗਲਤ ਕਹਿ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button