PunjabTop News

ਪੰਜਾਬ ‘ਚ ਅੱਜ ਤੋਂ ਝੋਨੇ ਦੀ ਖਰੀਦ ਸ਼ੁਰੂ, ਸੂਭੇ ਭਰ ‘ਚ 1822 ਕੇਂਦਰ ਕੀਤੇ ਗਏ ਸਥਾਪਤ

ਹੜ੍ਹ ਦੀ ਮਾਰ ਦੇ ਵਿਚਕਾਰ ਪੰਜਾਬ ‘ਚ 16 ਸਤੰਬਰ ਯਾਨੀ ਕਿ ਅੱਜ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ। ਇਸ ਦੇ ਲਈ ਪੰਜਾਬ ਸਰਕਾਰ ਨੇ 1822 ਖਰੀਦ ਕੇਂਦਰ ਸਥਾਪਤ ਕੀਤੇ ਹਨ। ਇਸ ਬਾਰ ਝੋਨੇ ਦੀ ਖਰੀਦ ਦਾ 190 ਲੱਖ ਟਨ ਦਾ ਟੀਚਾ ਰੱਖਿਆ ਗਿਆ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਆੜ੍ਹਤੀਆਂ ਤੋਂ ਮੈਪਿੰਗ ਤੋਂ ਬਾਅਦ ਹੀ ਫਸਲ ਮੰਡੀਆਂ ‘ਚ ਲੈ ਕੇ ਆਉਣ, ਤਾਂ ਜੋ ਉਨ੍ਹਾਂ ਨੂੰ ਝੋਨੇ ਨੂੰ ਵੇਚਣ ‘ਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹੜ੍ਹ ਦੇ ਮੀਂਹ ਕਾਰਨ ਇਸ ਵਾਰ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਉੱਥੇ ਹੀ ਇਸ ਵਾਰ ਝੋਨੇ ਦੀ ਫਸਲ ‘ਚ ਨਮੀ ਰਹਿ ਸਕਦੀ ਹੈ।

ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਹੋਵੇ ਤੇ ਨਾਲ ਹੀ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਖੁਦ ਮੰਡੀਆਂ ਦਾ ਜਾਇਜ਼ਾ ਲੈਣਗੇ। ਸੀਐਮ ਮਾਨ ਨੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਕਿਸੇ ਨੂੰ ਵੀ ਮੰਨ-ਮਰਜ਼ੀ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਮੰਡੀਆਂ ‘ਚ ਜਾ ਕੇ ਚੈਕਿੰਗ ਕਰਨਗੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਫਸਲ ਦੀ ਗੁਣਵੱਤਾ ਤੇ ਨਮੀ ਦੀ ਜਾਂਚ ਲਈ ਆੜਤੀਆਂ ਤੋਂ ਮੈਪਿੰਗ ਜ਼ਰੂਰੀ ਹੈ। ਮੰਡੀ ਬੋਰਡ ਦੇ ਅਨੁਸਾਰ ਬਿਜਲੀ, ਪੀਣ ਦੇ ਪਾਣੀ ਸਮੇਤ ਹੋਰ ਜ਼ਰੂਰੀ ਪ੍ਰਬੰਧ ਕੀਤਾ ਜਾ ਚੁੱਕੇ ਹਨ। ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਵੀ ਮੰਡੀਆਂ ਨੂੰ ਦੁਬਾਰਾ ਸ਼ੁਰੂ ਕਰ ਲਈ ਵਿਸ਼ੇਸ਼ ਅਭਿਆਮਾ ਚਲਾਇਆ ਹੈ ਤਾਂ ਜੋ ਪਾਣੀ ਤੇ ਗਾਦ ਨੂੰ ਕੱਢਿਆ ਜਾ ਸਕੇ ਤੇ 19 ਸਤੰਬਰ ਤੱਕ ਸਾਰੀ ਹੀ ਮੰਡੀਆਂ ਨੂੰ ਖਰੀਦ ਦੇ ਸੀਜ਼ਨ ਲਈ ਤਿਆਰ ਕੀਤਾ ਜਾ ਸਕੇ।

ਸ਼ਾਮ 6 ਵਜੇ ਤੋਂ ਸਵੇਰ 10 ਵਜੇ ਤੱਕ ਕੰਬਾਈਨ ਰਾਹੀਂ ਝੋਨੇ ਦੀ ਵਾਢੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਨਾਲ ਹੀ ਪਰਾਲੀ ਸਾੜਨ ਵਾਲਿਆਂ ਖਿਲਾਫ਼ ਵੀ ਸਖ਼ਤ ਕਾਰਵਾਈ ਕਰਨ ਦੀ ਚੇਤਾਵਾਨੀ ਦਿੱਤੀ ਹੈ। ਅਲੱਗ-ਅਲੱਗ ਜ਼ਿਲ੍ਹਿਆਂ ਦੇ ਡੀਸੀ ਵੱਲੋਂ ਇਸ ਸਬੰਧ ‘ਚ ਹੁਕਮ ਜਾਰੀ ਕੀਤੇ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button