Breaking NewsD5 specialIndiaNewsPunjabTop News

ਪੰਜਾਬ ‘ਚ ਅਗਲੇ 2 ਹਫ਼ਤਿਆਂ ਵਿੱਚ ਸਿਖਰ ‘ਤੇ ਪਹੁੰਚ ਸਕਦੇ ਹਨ ਕੋਰੋਨਾ ਮਾਮਲੇ !

ਨਵੀਂ ਦਿੱਲੀ/ਪਟਿਆਲਾ : ਤਮਿਲਨਾਡੂ,ਅਸਾਮ ਅਤੇ ਪੰਜਾਬ ‘ਚ ਅਗਲੇ 2 ਹਫ਼ਤਿਆਂ ਦੌਰਾਨ ਕੋਰੋਨਾ ਵਾਇਰਸ ਦੇ ਮਾਮਲੇ ਆਪਣੇ ਸਿਖਰ ‘ਤੇ ਪਹੁੰਚ ਸਕਦੇ ਹਨ। ਇਹ ਜਾਣਕਾਰੀ ‘ਸੂਤਰ’ ਮਾਡਲ ਤੋਂ ਮਿਲੀ ਹੈ। ਇਹ ਗਣਿਤ ਦਾ ਮਾਡਲ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਤੀਬਰਤਾ ਦਾ ਅਨੁਮਾਨ ਲਗਾਉਣ ‘ਚ ਮਦਦ ਕਰਦਾ ਹੈ। ਵਿਗਿਆਨ ਅਤੇ ਤਕਨੀਕੀ ਵਿਭਾਗ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਤੇਜ਼ੀ ਦਾ ਅਨੁਮਾਨ ਲਗਾਉਣ ਲਈ ਗਣਿਤ ਮਾਡਲ ‘ਤੇ ਕੰਮ ਕਰਨ ਲਈ ਵਿਗਿਆਨੀਆਂ ਦਾ ਇੱਕ ਸਮੂਹ ਗਠਿਤ ਕੀਤਾ ਸੀ ਜਿਸਤੋਂ ਬਾਅਦ ਪਿਛਲੇ ਸਾਲ ‘ਸੂਤਰ’ ਮਾਡਲ ਮੌਜੂਦਗੀ ‘ਚ ਆਇਆ ਸੀ।

ਹੋਰ ਲਵੋ ਕਿਸਾਨਾਂ ਨਾਲ ਪੰਗਾ,ਆਹ ਦੇਖੋ ਚਲਦੀ ਗੱਡੀ ਚੋਂ ਬਾਹਰ ਕੱਢਲਿਆ MLA!ਬੱਸ ਫੇਰ ਕਰਤਾ ਉਹੀ ਕੰਮ!

ਮਾਡਲ ਦੇ ਅਨੁਸਾਰ ਰਾਹਤ ਦੀ ਗੱਲ ਇਹ ਹੈ ਕਿ ਦਿੱਲੀ ਅਤੇ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਛੱਤੀਸਗੜ੍ਹ , ਗੁਜਰਾਤ, ਮੱਧ ਪ੍ਰਦੇਸ਼ ਵਿੱਚ ਸੰਕਰਮਣ ਦੇ ਮਾਮਲੇ ਸਿਖਰ ‘ਤੇ ਪਹੁੰਚ ਗਏ ਹਨ। ‘ਸੂਤਰਾ’ ਮਾਡਲ ਮੁਤਾਬਕ ਤਾਮਿਲਨਾਡੂ, ਅਸਾਮ ਤੇ ਪੰਜਾਬ ਵਿਚ ਕਰੋਨਾ ਦੀ ਦੂਜੀ ਲਹਿਰ ਦਾ ਸਿਖ਼ਰ ਅਗਲੇ ਦੋ ਹਫ਼ਤਿਆਂ ਵਿਚ ਹੋ ਸਕਦਾ ਹੈ। ਆਈਆਈਟੀ-ਹੈਦਰਾਬਾਦ ਦੇ ਵਿਗਿਆਨੀ ਪ੍ਰੋ. ਐੱਮ. ਵਿਦਿਆਸਾਗਰ ਜਿਨ੍ਹਾਂ ਦੀ ਅਗਵਾਈ ਵਿਚ ਇਹ ਮਾਡਲ ਵਿਕਸਿਤ ਕੀਤਾ ਗਿਆ ਹੈ, ਨੇ ਦੱਸਿਆ ਕਿ ਦੇਸ਼ ਵਿਚ ਚਾਰ ਮਈ ਨੂੰ ਦੂਜੀ ਲਹਿਰ ਦਾ ਸਿਖ਼ਰ ਹੋ ਚੁੱਕਾ ਹੈ ਤੇ ਹੁਣ ਰੋਜ਼ਾਨਾ ਕੇਸ ਹੇਠਾਂ ਵੱਲ ਜਾ ਰਹੇ ਹਨ। ਹਾਲਾਂਕਿ ਸੱਤ ਮਈ ਨੂੰ ਸਭ ਤੋਂ ਵੱਧ 4,14,188 ਕੇਸ ਦਰਜ ਕੀਤੇ ਗਏ ਸਨ।

🔴LIVE ਕਿਸਾਨਾਂ ਨੇ ਘੇਰਲਿਆ ਖੇਤੀਬਾੜੀ ਮੰਤਰੀ,ਬਣਾਈ ਰੇਲਕੇਂਦਰ ਦਾ ਹੋਰ ਵੱਡਾ ਧੋਖਾ,ਜਥੇਬੰਦੀਆਂ ’ਤੇ ਕੀਤੇ ਪਰਚੇ

ਪ੍ਰੋ. ਵਿਦਿਆਸਾਗਰ ਨੇ ਕਿਹਾ ਕਿ ਤਾਮਿਲਨਾਡੂ, ਪੰਜਾਬ, ਅਸਾਮ ਤੇ ਹਿਮਾਚਲ ਪ੍ਰਦੇਸ਼ ਵਿਚ ਸਿਖ਼ਰ ਹੋਣੀ ਬਾਕੀ ਹੈ। ਉੱਤਰੀ ਰਾਜਾਂ ਹਿਮਾਚਲ ਪ੍ਰਦੇਸ਼ ਤੇ ਪੰਜਾਬ ’ਚ ਹਾਲੇ ਕੇਸ ਵੱਧ ਰਹੇ ਹਨ। ਹਿਮਾਚਲ ਪ੍ਰਦੇਸ਼ ਵਿਚ 24 ਮਈ ਤੇ ਪੰਜਾਬ ’ਚ 22 ਮਈ ਤੱਕ ਦੂਜੀ ਲਹਿਰ ਦਾ ਸਿਖ਼ਰ ਹੋਣ ਦੀ ਸੰਭਾਵਨਾ ਜਤਾਈ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button