
ਲੁਧਿਆਣਾ ਵਿੱਚ ਕੁੱਲ 9,15,410 ਵਿਦਿਆਰਥੀਆਂ ਲਈ ਬਾਇਓਮੈਟ੍ਰਿਕ ਅੱਪਡੇਟ ਇਸ ਸਮੇਂ ਪੈਂਡਿਗੰ ਹਨ, ਅਤੇ ਅਥਾਰਟੀ ਨੇ ਉਨ੍ਹਾਂ ਨੂੰ ਜਲਦੀ ਪੂਰਾ ਕਰਨ ਦੀ ਅਪੀਲ ਕੀਤੀ ਹੈ। ਮਾਪਿਆਂ ਅਤੇ ਸਰਪ੍ਰਸਤਾਂ ਨੂੰ ਭਵਿੱਖ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਇਨ੍ਹਾਂ ਅੱਪਡੇਟਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਲੁਧਿਆਣਾ ਜ਼ਿਲ੍ਹੇ ਲਈ UDISE ਡੇਟਾ ਮੁਤਾਬਕ ਕੁੱਲ 915,410 ਵਿਦਿਆਰਥੀਆਂ ਵਿੱਚੋਂ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਬਾਇਓਮੈਟ੍ਰਿਕ ਅੱਪਡੇਟ ਪੈਂਡਿੰਗ ਹਨ। 5-7 ਸਾਲ ਦੀ ਉਮਰ ਸਮੂਹ ਦੇ ਲਗਭਗ 122,596 ਬੱਚਿਆਂ ਕੋਲ MBU-1 (ਲਾਜ਼ਮੀ ਬਾਇਓਮੈਟ੍ਰਿਕ ਅੱਪਡੇਟ – 2) ਪੈਂਡਿੰਗ ਹੈ, ਜਦੋਂਕਿ 15-17 ਸਾਲ ਦੀ ਉਮਰ ਸਮੂਹ ਦੇ ਲਗਭਗ 104,204 ਬੱਚਿਆਂ ਕੋਲ MBU-2 (ਲਾਜ਼ਮੀ ਬਾਇਓਮੈਟ੍ਰਿਕ ਅੱਪਡੇਟ – 2) ਪੈਂਡਿੰਗ ਹੈ। ਅਥਾਰਟੀ ਨੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਬੱਚੇ ਦੇ ਆਧਾਰ ਨੰਬਰ ਅਤੇ ਲੋੜੀਂਦੇ ਦਸਤਾਵੇਜ਼ਾਂ ਨਾਲ ਨਜ਼ਦੀਕੀ ਕੇਂਦਰ ‘ਤੇ ਜਾਣ ਜਾਂ ਸਕੂਲ-ਅਧਾਰਤ ਕੈਂਪਾਂ ਦਾ ਲਾਭ ਲੈਣ।
ਸਮੇਂ ਸਿਰ ਬਾਇਓਮੈਟ੍ਰਿਕ ਅੱਪਡੇਟ ਕਰਾਉਣ ਨਾਲ ਆਧਾਰ-ਅਧਾਰਤ ਸੇਵਾਵਾਂ ਦਾ ਆਸਾਨੀ ਨਾਲ ਲਾਭ ਮਿਲਦਾ ਹੈ। ਜਿਵੇਂ ਸਕਾਲਰਸ਼ਿਪ ਅਤੇ ਸਿੱਖਿਆ ਸਬੰਧੀ ਲਾਭਾਂ ਵਿਚ ਕੋਈ ਰੁਕਾਵਟ ਨਹੀਂ ਆਉਂਦੀ ਹੈ। ਪ੍ਰੀਖਿਆਵਾਂ ਤੇ ਅਡਮਿਸ਼ਨ ਵਿਚ ਪ੍ਰੇਸ਼ਾਨੀ ਨਹੀਂ ਹੁੰਦੀ, e-KYC ਰਾਹੀਂ ਬੈਂਕਿੰਗ ਸੇਵਾਵਾਂ ਸੁਚਾਰੂ ਰਹਿੰਦੀਆਂ ਹਨ ਤੇ ਭਵਿੱਖ ਵਿਚ ਪ੍ਰਮਾਣੀਕਰਨ ਨਾਲ ਜੁੜੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ।
ਇਹ ਬੱਚਿਆਂ ਦੀ ਸੁਰੱਖਿਅਤ ਡਿਜੀਟਲ ਪਛਾਣ ਨੂੰ ਵੀ ਮਜ਼ਬੂਤ ਕਰਦਾ ਹੈ। ਆਧਾਰ ‘ਤੇ ਵੱਧ ਰਹੀ ਨਿਰਭਰਤਾ ਨੂੰ ਦੇਖਦੇ ਹੋਏ, ਇਸ ਅੱਪਡੇਟ ਨੂੰ ਢੁਕਵੀਂ ਉਮਰ ‘ਤੇ ਪੂਰਾ ਕਰਨਾ ਜ਼ਰੂਰੀ ਹੈ। ਇਸ ਲਈ, ਸਾਰੇ ਯੋਗ ਪਰਿਵਾਰਾਂ ਨੂੰ ਇਸ ਪ੍ਰਕਿਰਿਆ ਨੂੰ ਤਰਜੀਹ ਦੇਣ ਅਤੇ ਸੀਮਤ ਸਮੇਂ ਲਈ ਉਪਲਬਧ ਮੁਫ਼ਤ ਸੇਵਾ ਦਾ ਪੂਰਾ ਲਾਭ ਲੈਣ ਦੀ ਅਪੀਲ ਕੀਤੀ ਜਾਂਦੀ ਹੈ।
ਆਧਾਰ ਲਈ ਬਾਇਓਮੈਟ੍ਰਿਕ ਅੱਪਡੇਟ ਦੋ ਵਾਰ ਲਾਜ਼ਮੀ ਹਨ। ਪਹਿਲਾ ਅੱਪਡੇਟ 5 ਤੋਂ 7 ਸਾਲ ਦੀ ਉਮਰ ਦੇ ਵਿਚਕਾਰ ਕੀਤਾ ਜਾਂਦਾ ਹੈ, ਜਿਸ ਨੂੰ MBU-1 ਕਿਹਾ ਜਾਂਦਾ ਹੈ। ਦੂਜਾ ਅੱਪਡੇਟ 15 ਤੋਂ 17 ਸਾਲ ਦੀ ਉਮਰ ਦੇ ਵਿਚਕਾਰ ਕੀਤਾ ਜਾਂਦਾ ਹੈ, ਜਿਸਨੂੰ MBU-2 ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਫਿੰਗਰਪ੍ਰਿੰਟ ਜਾਂ ਆਇਰਿਸ ਬਾਅਦ ਵਿੱਚ ਬਦਲ ਜਾਂਦੇ ਹਨ, ਜਾਂ ਜੇਕਰ ਆਧਾਰ ਨਾਲ ਸਬੰਧਤ ਸੇਵਾਵਾਂ ਵਿੱਚ ਕੋਈ ਸਮੱਸਿਆ ਹੈ, ਤਾਂ ਬਾਇਓਮੈਟ੍ਰਿਕ ਅੱਪਡੇਟ ਲੋੜ ਮੁਤਾਬਕ ਕਿਸੇ ਵੀ ਸਮੇਂ ਕੀਤੇ ਜਾ ਸਕਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




