Breaking NewsD5 specialNewsSports

ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ, ਕੇ.ਐਲ.ਰਾਹੁਲ ਹਸਪਤਾਲ ’ਚ ਭਰਤੀ

ਅਹਿਮਦਾਬਾਦ : ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੂੰ ਪੇਟ ’ਚ ਤੇਜ਼ ਦਰਦ ਦੇ ਚੱਲਦਿਆਂ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਅਤੇ ਹੁਣ ਉਸਨੂੰ ਸਰਜਰੀ ਤੋਂ ਗੁਜ਼ਰਨਾ ਪਵੇਗਾ। ਫੈਂਚਾਆਇਜ਼ੀ ਦੇ ਵੱਲੋਂ ਜ਼ਾਰੀ ਇੱਕ ਬਿਆਨ ’ਚ ਕਿਹਾ ਗਿਆ ਹੈ ਕਿ ਪੰਜਾਬ ਕਿੰਗਜ਼ ਦੇ ਕਪਤਾਨ ਨੂੰ ਸ਼ਨੀਵਾਰ ਰਾਤ ਨੂੰ ਪੇਟ ’ਚ ਤੇਜ਼ ਦਰਦ ਦੀ ਸ਼ਿਕਾਇਤ ਹੋਈ ਅਤੇ ਉਸਨੂੰ ਟੈਸਟ ਦੇ ਲਈ ਐਮਰਜੈਂਸੀ ਕਮਰੇ ’ਚ ਲਿਜਾਇਆ ਗਿਆ ਜਿੱਥੇ ਉਸ ‘ਤੇ ਦਵਾਈਆ ਦਾ ਕੋਈ ਅਸਰ ਨਹੀਂ ਹੋਇਆ।

🔴LIVE |ਮੋਦੀ ਦੇ ਦਫਤਰ ਹੋਏ ਖਾਲੀ,ਦੀਦੀ ਨੇ ਕੱਢਤੀ ਫੂਕ,ਬੰਗਾਲ ’ਚ ਵੱਡਾ ਕਾਂਡ,ਮਮਤਾ ਦੀ ਹਾਰ ਦਾ ਸੱਚ

ਮਾਮਲੇ ਦੀ ਜ਼ਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਸਨੂੰ ਪੇਟ ’ਚ ਤੇਜ਼ ਦਰਦ ਦੀ ਸਿਕਾਇਤ ਹੈ ਅਤੇ ਫੈਂਚਆਇਜ਼ੀ ਨੇ ਪੁਸ਼ਟੀ ਕੀਤੀ ਹੈ ਕਿ ਇਸਦਾ ਇਲਾਜ ਸਰਜਰੀ ਨਾਲ ਹੋਵੇਗਾ। ਪੰਜਾਬ ਕਿੰਗਜ਼ ਨੇ ਲੋਕੇਸ਼ ਰਾਹੁਲ ਦੇ ਲਈ ਜ਼ਲਦ ਠੀਕ ਹੋਣ ਦੀ ਪ੍ਰਾਥਨਾ ਕੀਤੀ ਹੈ। ਮੌਜੂਦਾ ਆਈ.ਪੀ.ਐਲ ‘ਚ ਦੌੜਾਂ ਬਣਾ ਕੇ ਸਭ ਤੋਂ ਅੱਗੇ ਚਲ ਰਹੇ ਰਾਹੁਲ ਦੀ ਟੀਮ ਦਾ ਅੱਜ ਦਿੱਲੀ ਕੈਪੀਟਲਜ਼ ਨਾਲ ਮੁਕਾਬਲਾ ਵੀ ਹੈ ਪਰ ਉਹ ਐਕਸ਼ਨ ਤੋਂ ਬਾਹਰ ਰਹਿਣਗੇ।

ਪਹਿਲਾਂ ਕਿਸਾਨਾਂ ਨੇ ਭਜਾਇਆ ਹਰਿਆਣਾ ਦਾ ਖੱਟਰ,ਫੇਰ ਪੁਲਿਸ ਨੇ ਚੱਕ-ਚੱਕ ਗੱਡੀਆਂ ‘ਚ ਸੁੱਟੇ

ਸਰਜਰੀ ਪ੍ਰਕਿਰਿਆ ਤੋਂ ਬਾਅਦ ਉਸਨੂੰ ਪੰਜਾਬ ਕਿੰਗਜ਼ ਦੇ ਬਾਇਓ ਬੱਬਲ ’ਚ ਆਉਣਾ ਪਵੇਗਾ। ਰਾਹੁਲ ਰਾਇਲ ਚੈਲੇਂਜ਼ਰਸ ਬੈਗਲੁਰੂ ਦੇ ਖਿਲਾਫ ਪੰਜਾਬ ਕਿੰਗਜ਼ ਦੇ ਮੈਚ ’ਚ ਜ਼ਿਅਦਾਤਰ ਸਮਾਂ ਮੈਦਾਨ ਤੋਂ ਬਾਹਰ ਰਹੇ ਸੀ ਅਤੇ ਕ੍ਰਿਸ ਗੇਲ ਨੇ ਉਨ੍ਹਾਂ ਦੀ ਜਗ੍ਹਾ ਕਪਤਾਨੀ ਸੰਭਾਲੀ ਸੀ। ਫੈਂਚਆਇਜ਼ੀ ਨੇ ਇਸ ਮੁਕਾਬਲੇ ਦੇ ਲਈ ਮਯੰਕ ਅਗਰਵਾਲ ਨੂੰ ਅਧਿਕਾਰਕ ਰੂਪ ਨਾਲ ਦੇਖਭਾਲ ਕਰਨ ਲਈ ਕਪਤਾਨ ਬਣਾਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button