Breaking NewsD5 specialIndiaNewsPunjabTop News

ਪੰਜਾਬ ਕਾਂਗਰਸ ਦਾ Twitter Handle ਹੈਕ

ਨਵੀਂ ਦਿੱਲੀ/ਪਟਿਆਲਾ : ਹੈਕਰ ਲਗਾਤਾਰ ਭਾਰਤੀ Twitter Handles ਨੂੰ ਨਿਸ਼ਾਨਾ ਬਣਾ ਰਹੇ ਹਨ। ਹੁਣ ਹੈਕਰਾਂ ਨੇ ਪੰਜਾਬ ਕਾਂਗਰਸ ਦਾ ਆਧਿਕਾਰਿਕ Twitter Handle ਹੈਕ ਕਰ ਲਿਆ ਹੈ। ਹੈਕਰ ਨੇ ਪੰਜਾਬ ਕਾਂਗਰਸ ਦੇ ਹੈਂਡਲ ਦੀ ਡੀਪੀ ਅਤੇ ਬੈਕਗ੍ਰਾਊਂਡ ਵਾਲੀ ਤਸਵੀਰ ਬਦਲਣ ਦੇ ਨਾਲ ਹੀ ਅਣਗਿਣਤ ਯੂਜ਼ਰਸ ਨੂੰ ਟੈਗ ਕਰਕੇ ਕਈ ਸਾਰੇ ਟਵੀਟ ਵੀ ਕਰ ਦਿੱਤੇ ਹਨ। ਹੈਕਰ ਨੇ ਰਾਹੁਲ ਗਾਂਧੀ ਦੀ ਇਕ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ, ‘ਸੱਚ ਭਾਰਤ’

Raja Warring ਦੇ ਪ੍ਰਧਾਨ ਬਣਨ ਤੋਂ ਬਾਅਦ ਪਿਆ ਕਲੇਸ਼, ਹਾਈਕਮਾਨ ਨੇ ਖੂੰਜੇ ਲਾਏ ਵੱਡੇ ਲੀਡਰ | D5 Channel Punjabi

ਉਸ ਨੇ ਅੱਗੇ ਲਿਖਿਆ ਕਿ ਬੀਨਜ਼ ਆਫੀਸ਼ੀਅਸ ਕਲੈਕਸ਼ਨ ਦੇ ਸਬੰਧ ’ਚ ਅਸੀਂ ਅਗਲੇ 24 ਘੰਟਿਆਂ ਲਈ ਕਮਿਊਨਿਟੀ ਦੇ ਸਾਰੇ ਸਰਗਰਮ ਐੱਨ. ਐੱਫ਼. ਟੀ. ਟਰੇਡਰਜ਼ ਨੂੰ ਲੈ ਕੇ ਏਅਰਡ੍ਰਾਪ ਖੋਲ੍ਹਿਆ ਹੈ। ਆਪਣੇ ਬੀਨਜ਼ ਨੂੰ ਕਲੇ ਕਰੋ। ਬੀਤੇ ਦਿਨ ਦੇਸ਼ ਦੇ ਮੌਸਮ ਵਿਭਾਗ (ਆਈ. ਐੱਮ. ਡੀ) ਦਾ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ ਸੀ। ਆਈ. ਐੱਮ. ਡੀ. ਦੇ ਟਵਿੱਟਰ ਹੈਂਡਲ ਨੂੰ ਅਜਿਹੇ ਸਮੇਂ ਕਥਿਤ ਤੌਰ ’ਤੇ ਹੈਕ ਕੀਤਾ ਗਿਆ ਜਦੋਂ ਦੇਸ਼ ਦੇ ਕਈ ਹਿੱਸਿਆਂ ’ਚ ਲੂ ਦੇ ਕਾਰਨ ਇਸ ’ਤੇ ਟ੍ਰੈਫਿਕ ਵਾਧੂ ਸੀ।

Raja Warring ਦੇ ਪ੍ਰਧਾਨ ਬਣਨ ਤੋਂ ਬਾਅਦ ਪਿਆ ਕਲੇਸ਼, ਹਾਈਕਮਾਨ ਨੇ ਖੂੰਜੇ ਲਾਏ ਵੱਡੇ ਲੀਡਰ | D5 Channel Punjabi

ਇਸ ਦੇ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਫ਼ਤਰ ਦਾ ਅਧਿਕਾਰਤ ਟਵਿੱਟਰ ਅਕਾਊਂਟ ਵੀ ਬੀਤੇ ਦਿਨੀਂ ਰਾਤ ਨੂੰ ਹੈਕ ਕਰ ਦਿੱਤਾ ਗਿਆ ਸੀ। ਹੈਕਰਜ਼ ਨੇ ਅਕਾਊਂਟ ਤੋਂ 400 ਤੋਂ 500 ਟਵੀਟ ਭੇਜੇ ਸਨ। ਅਧਿਕਾਰੀਆਂ ਨੇ ਕਿਹਾ ਸੀ ਕਿ ਸਾਈਬਰ ਮਾਹਰਾਂ ਵੱਲੋਂ ੰਮਾਮਲੇ ਦੀ ਜਾਂਚ ਦੇ ਬਾਅਦ ਇਸ ਦੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਟਵਿੱਟਰ ਹੈਂਡਲ ਲਗਭਗ 29 ਮਿੰਟਾਂ ਲਈ ਹੈਕ ਹੋਇਆ ਸੀ। ਉਥੇ ਹੀ ਯੂਨੀਵਰਸਿਟੀ ਗਰਾਂਟ ਕਮਿਸ਼ਨ ਦਾ ਵੀ ਟਵਿੱਟਰ ਸ਼ਨੀਵਾਰ ਰਾਤ ਨੂੰ ਹੈਕ ਕਰ ਦਿੱਤਾ ਗਿਆ ਸੀ। ਪਿਛਲੇ 72 ਘੰਟਿਆਂ ’ਚ ਹੈਕ ਹੋਣ ਵਾਾਲ ਇਹ ਚੌਥਾ ਹਾਈ-ਪ੍ਰੋਫਾਈਲ ਟਵਿੱਟਰ ਅਕਾਊਂਟ ਹੈ। ਸਾਰੇ ਹੈਕ ਇਕ ਹੀ ਵਿਅਕਤੀ ਜਾਂ ਗਰੁੱਪ ਵੱਲੋਂ ਕੀਤੇ ਜਾ ਗਏ ਲੱਗ ਰਹੇ ਹਨ ਕਿਉਂਕਿ ਹੈਕਰਾਂ ਨੇ ਇਕੋ ਜਿਹਾ ਕੰਟੈਂਟ ਡਿਜ਼ੀਟਲ ਐਸੈਟ ਅਤੇ ਕਰੰਸੀ ਨਾਲ ਸਬੰਧਤ ਟਵੀਟ ਕੀਤੇ ਹਨ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button