Breaking NewsD5 specialInternationalNews

ਕਮਲਾ ਹੈਰਿਸ ਨੇ ਲਈ ਕੋਰੋਨਾ ਦੀ ਦੂਜੀ ਖੁਰਾਕ, ਦੱਸਿਆ – ਆਪਣੀ ਪਹਿਲੀ ਨੌਕਰੀ ‘ਚ ਧੋਤੇ ਕੱਚ ਦੇ ਪਿਪੇਟ

ਵਾਸ਼ਿੰਗਟਨ : ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਨੌਕਰੀ ਮਾਂ ਦੀ ਲੈਬ ‘ਚ ਵਰਤੇ ਜਾਣ ਵਾਲੇ ਕੱਚ ਦੇ ਪਿਪੇਟ (ਟੀਕੇ ਵਰਗੀ ਪਾਈਪ) ਸਾਫ਼ ਕਰਨ ਦੀ ਸੀ। ਉਨ੍ਹਾਂ ਨੇ ਇਹ ਗੱਲ ਰਾਸ਼ਟਰੀ ਸਿਹਤ ਸੰਸਥਾਨ (NIH) ਦੇ ਬੇਥਸੇਡਾ ਸਥਿਤ ਦਫ਼ਤਰ ‘ਚ ਕੋਵਿਡ – 19 ਟੀਕੇ ਦੀ ਦੂਜੀ ਖੁਰਾਕ ਲੈਣ ਦੇ ਮੌਕੇ ‘ਤੇ ਕਹੀ। ਹੈਰਿਸ ਦੀ ਮਾਂ ਸ਼ਯਾਮਾ ਗੋਪਾਲਨ ਹੈਰਿਸ ਮੂਲ ਰੂਪ ਤੋਂ ਚੇਨੱਈ ਦੀ ਸਨ ਅਤੇ ਪੇਸ਼ੇ ਤੋਂ ਛਾਤੀ ਦੇ ਕੈਂਸਰ ਅਰਥਸ਼ਾਸਤਰ ਦੇ ਪ੍ਰੋਫੈਸਰ ਸਨ ਜਿਨ੍ਹਾਂ ਦੀ ਮੌਤ ਸਾਲ 2009 ‘ਚ ਕੈਂਸਰ ਨਾਲ ਹੋ ਗਈ ਸੀ।

ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਬੇਨਕਾਬ! ਵੱਡੇ ਆਗੂ ਕੱਢ ਲਿਆਏ ਸਾਰਾ ਸੱਚ ! ਕਿਸਾਨ ਮੋਰਚੇ ਦਾ ਵੱਡਾ ਐਲਾਨ!

ਹੈਰਿਸ ਦੇ ਪਿਤਾ ਜਮੈਕਾਈ ਮੂਲ ਦੇ ਹਨ ਅਤੇ ਪੇਸ਼ੇ ਤੋਂ ਅਰਥ ਸ਼ਾਸਤਰ ਦੇ ਪ੍ਰੋਫੈਸਰ ਹਨ। ਉਨ੍ਹਾਂ ਨੇ ਕਿਹਾ, ‘‘ਬਚਪਨ ‘ਚ ਅਸੀ ਹਮੇਸ਼ਾ ਜਾਣਦੇ ਸੀ ਕਿ ਮਾਂ ਇਸ ਸਥਾਨ ‘ਤੇ ਜਾ ਰਹੀ ਹੈ ਜਿਸ ਨੂੰ ਬੇਥੇਸਡਾ ਕਹਿੰਦੇ ਹਾਂ। ਮਾਂ ਬੇਥੇਸਡਾ ਜਾਂਦੀ ਸੀ ਤੇ ਨਿਸ਼ਚਿਤ ਤੌਰ ‘ਤੇ ਉਹ ਇੱਥੇ ਰਾਸ਼ਟਰੀ ਸਿਹਤ ਸੰਸਥਾਨ ਆਉਂਦੀ ਸੀ। ਉਨ੍ਹਾਂ ਦੱਸਿਆ ਕਿ ਮੇਰੀ ਮਾਂ ਦੀ ਜ਼ਿੰਦਗੀ ਦੇ ਦੋ ਟੀਚੇ ਸਨ। ਪਹਿਲਾ ਦੋਵਾਂ ਧੀਆਂ ਨੂੰ ਪਾਲਣਾ ਤੇ ਦੂਜਾ ਕੈਂਸਰ ਨੂੰ ਖ਼ਤਮ ਕਰਨਾ। ਇਹ ਘੱਟ ਹੀ ਲੋਕ ਜਾਣਦੇ ਹਨ ਕਿ ਮੇਰੀ ਪਹਿਲੀ ਨੌਕਰੀ ਮਾਂ ਦੀ ਲੈਬ ਵਿਚ ਕੱਚ ਦੇ ਪਿਪੇਟ ਸਾਫ਼ ਕਰਨ ਦੀ ਸੀ। ਉਹ ਸਾਨੂੰ ਸਕੂਲ ਖ਼ਤਮ ਹੋਣ ਦੇ ਬਾਅਦ ਦੇ ਵੀਕਐਂਡ ‘ਤੇ ਉੱਥੇ ਲੈ ਕੇ ਜਾਂਦੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button