Breaking NewsD5 specialNewsPunjab

ਪੰਜਾਬ ਐਗਰੋ ਆਪਣੇ ਪੱਕੇ ਮੁਲਾਜ਼ਮਾਂ ਨੂੰ ਨਿੱਜੀਕਰਨ ਕਰਨ ਦੀ ਰਾਹ ਵੱਲ ਵਧੀ

ਪਟਿਆਲਾ : ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ‘ਚ ਸਾਲ-2015 ਤੋਂ ਪੱਕੇ ਭਰਤੀ ਹੋਏ ਮੁਲਾਜ਼ਮਾਂ ਦੀ ਤਨਖ਼ਾਹ ਫਿਕਸ ਕਰਕੇ ਮੈਨੇਜਮੈਂਟ ਨਿੱਜੀਕਰਨ ਦੇ ਰਾਹ ਵੱਲ ਵਧੀ ਹੈ। ਵਿਭਾਗ ਵੱਲੋਂ ਅੰਦਰਖਾਤੇ ਵਿੱਢੀ ਪੇਅ-ਫਿਕਸ ਦੀ ਕਵਾਇਦ ਤੋਂ ਮੁਲਾਜ਼ਮਾਂ ’ਚ ਬੇਚੈਨੀ ਪਾਈ ਜਾ ਰਹੀ ਹੈ। ਸੂਤਰਾਂ ਦਾ ਮੰਨਣਾ ਹੈ ਕਿ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਜੇ ਮੁਲਾਜ਼ਮਾਂ ਦੀ ਤਨਖਾਹ ਫਿਕਸ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਨਾ ਹੀ ਇਨ੍ਹਾਂ ਮੁਲਾਜ਼ਮਾਂ ਦੀਆਂ ਤਰੱਕੀਆਂ ਹੋਣਗੀਆਂ ਅਤੇ ਨਾ ਹੀ 6ਵੇਂ ਤਨਖ਼ਾਹ ਕਮਿਸ਼ਨ ਦਾ ਲਾਭ ਮਿਲੇਗਾ।

CM Bhagwant Mann ਦਾ ਹੋਰ ਵੱਡਾ ਫੈਸਲਾ! ਖੁਸ਼ ਕਰਤੇ ਪੰਜਾਬ ਦੇ ਲੋਕ, High Court ਦਾ ਨੋਟਿਸ | D5 Channel Punjabi

ਭਰਤੀ ਸਮੇਂ 2 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਬੇਸਿਕ ਤਨਖ਼ਾਹ ’ਤੇ ਕੱਟਣ ਵਾਲੇ ਮੁਲਾਜ਼ਮਾਂ ਦੇ ਸਿਰ ‘ਤੇ ਹੁਣ ਤਨਖ਼ਾਹ ਫਿਕਸ ਹੋਣ ਦੀ ਤਲਵਾਰ ਲਟਕ ਚੁੱਕੀ ਹੈ, ਜਿਸ ਕਾਰਨ ਇਨ੍ਹਾਂ ਮੁਲਾਜ਼ਮਾਂ ਵਿੱਚ ਸਰਕਾਰ ਖਿਲਾਫ਼ ਰੋਸ ਹੈ। ਕੁਝ ਮੁਲਾਜ਼ਮਾਂ ਨੇ ਆਪਣੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਪੰਜਾਬ ਐਗਰੋ ਦੇ ਮੌਜੂਦਾ ਮੈਨੇਜਿੰਗ ਡਾਇਰੈਕਟਰ ਪਿਛਲੇ ਤਿੰਨ ਸਾਲਾਂ ਤੋਂ ਇਸੇ ਆਸਾਮੀ ‘ਤੇ ਹਨ ਅਤੇ ਉਹ 2015 ਵਿਚ ਭਰਤੀ ਹੋਏ ਪੱਕੇ ਮੁਲਾਜ਼ਮਾਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਦਾ ਲਾਭ ਦੇਣ ਤੋਂ ਟਾਲਾ ਵੱਟ ਰਹੇ ਹਨ।

ਹੱਕ ’ਚ ਆਈ BJP! Bhagwant Mann ਆਇਆ ਸਵਾਲਾਂ ਦੇ ਘੇਰੇ ‘ਚ | D5 Channel Punjabi

ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਦੀ ਭਰਤੀ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਕ ਹੋਈ ਹੈ ਅਤੇ ਦੋ ਸਾਲ ਪ੍ਰੋਬੇਸ਼ਨ ਪੀਰੀਅਡ ਬੇਸਿਕ ਪੇਅ ’ਤੇ ਕੱਟਣ ਉਪਰੰਤ ਪੰਜਾਬ ਸਰਕਾਰ ਦੇ ਬਾਕੀ ਮੁਲਾਜ਼ਮਾਂ ਵਾਂਗ ਸਾਰੇ ਲਾਭ ਲੈਣ ਦਾ ਉਨ੍ਹਾਂ ਦਾ ਹੱਕ ਹੈ, ਜਿਸ ਤੋਂ ਉਨ੍ਹਾਂ ਨੂੰ ਵਾਂਝਾ ਰੱਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਗੋਦਾਮ ਨਿਗਮ ਵਿਚ ਮੁਲਾਜ਼ਮਾਂ ਨੂੰ 6ਵੇਂ ਤਨਖ਼ਾਹ ਕਮਿਸ਼ਨ ਦਾ ਲਾਭ ਦਿੱਤਾ ਜਾ ਚੁੱਕਿਆ ਹੈ ਅਤੇ ਪਨਸਪ ਮੈਨੇਜਮੈਂਟ ਵੱਲੋਂ ਵੀ ਮੁਲਾਜ਼ਮਾਂ ਨੂੰ 6ਵਾਂ ਤਨਖ਼ਾਹ ਕਮਿਸ਼ਨ ਦੇਣ ਦੀ ਤਿਆਰੀ ਹੈ। ਮੁਲਾਜ਼ਮਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੈਨੇਜਮੈਂਟ ਨੂੰ ਇਸ ਮੁਲਾਜ਼ਮ ਮਾਰੂ ਫੈਸਲਾ ਲੈਣ ਤੋਂ ਰੋਕਣ ਦੇ ਨਾਲ ਨਾਲ ਉਨ੍ਹਾਂ ਨੂੰ ਬਾਕੀ ਮੁਲਾਜ਼ਮਾਂ ਵਾਂਗ ਬਣਦਾ ਹੱਕ ਦਿੱਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button