Breaking NewsD5 specialIndiaNewsPoliticsPunjab

ਪੰਜਾਬ ਆ ਕੇ ਫਸ ਗਏ ਨਰੇਂਦਰ ਮੋਦੀ, ਭਾਜਪਾ ਤੇ ਅਕਾਲੀ ਦਲ ਨੂੰ ਪਈਆਂ ਭਾਜੜਾ (ਵੀਡੀਓ)

ਗੁਰਦਾਸਪੁਰ : ਕਰੀਬ ਸਾਢੇ ਚਾਰ ਸਾਲ ਪਹਿਲਾਂ ਸੱਤਾ ‘ਚ ਆਉਣ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 2019 ਲੋਕ ਸਭਾ ਚੋਣਾਂ ਲਈ ਪੰਜਾਬ ‘ਚ ਅੱਜ ਚੋਣ ਰੈਲੀਆਂ ਦਾ ਆਗਾਜ਼ ਕਰਨਗੇ। ਪ੍ਰਧਾਨ ਮੰਤਰੀ ਮੋਦੀ ਅੱਜ ਗੁਰਦਾਸਪੁਰ ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ, ਪੀ.ਐੱਮ. ਮੋਦੀ ਦੇ ਇਸ ਦੌਰੇ ਤੋਂ ਨਾ ਸਿਰਫ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਕਾਫੀ ਉਮੀਦ ਹੈ। ਸਗੋਂ ਪੂਰਾ ਪੰਜਾਬ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਲੈ ਕੇ ਕਾਫੀ ਆਸਾਂ ਲਾਈ ਬੈਠਾ ਪਰ ਇਸ ਸਭ ਵਿਚਾਲੇ ਵਿਰੋਧੀ ਧਿਰਾਂ ਪ੍ਰਧਾਨ ਮੰਤਰੀ ਨੂੰ ਘੇਰਨ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੀਆਂ। ਸੂਬੇ ਦੀ ਸੱਤਾ ‘ਚ ਕਾਬਜ਼ ਕਾਂਗਰਸ ਦੌਰੇ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਤੋਂ ਤਿੱਖੇ ਸਵਾਲ ਪੁੱਛ ਰਹੀ ਹੈ। ਉਧਰ ਅਜਿਹਾ ਹੀ ਕੁੱਝ ਕਹਿਣਾ ਆਮ ਆਦਮੀ ਪਾਰਟੀ ਦਾ ਵੀ ਹੈ, ਆਪ ਆਗੂ ਹਰਪਾਲ ਚੀਮਾ ਮੁਤਾਬਕ ਪੀ.ਐੱਮ. ਮੋਦੀ ਸਿਰਫ ਜੁਮਲਿਆਂ ਦੇ ਸ਼ੇਰ ਹਨ।

Read Also ਭਾਰਤ ਦੇ ਸਭ ਤੋਂ ਲੰਮੇ ਰੇਲ-ਕਮ-ਸੜਕ ਪੁਲ ਦਾ ਪੀਐੱਮ ਮੋਦੀ ਨੇ ਕੀਤਾ ਉਦਘਾਟਨ

ਜ਼ਿਕਰਯੋਗ ਹੈ ਕਿ ਆਪਣੇ ਕਰੀਬ 55 ਮਹੀਨਿਆਂ ਦੇ ਕਾਰਜ਼ਕਾਲ ਦੌਰਾਨ ਪੀ.ਐੱਮ. ਮੋਦੀ ਦਾ ਇਹ ਨੌਵਾਂ ਪੰਜਾਬ ਦੌਰਾ ਹੈ। ਇਨ੍ਹਾਂ ਵਿੱਚੋਂ ਕਰੀਬ ਅੱਧੇ ਦੌਰੇ ਚੋਣ ਪ੍ਰਚਾਰ ਨਾਲ ਸਬੰਧਤ ਸਨ ਪਰ ਇਸ ਦੌਰੇ ਤੋਂ ਪਹਿਲਾਂ ਹੀ ਪੀ.ਐੱਮ. ਮੋਦੀ ਕਈ ਮੁੱਦਿਆਂ ਤੇ ਘਿਰਦੇ ਦਿਖਾਈ ਦੇ ਰਹੇ ਹਨ। ਇੱਕ ਪਾਸੇ ਜਿਥੇ ਭਲਕੇ ਲੋਕ ਸਭਾ ਤੋਂ ਚੱਲਿਆ ਰਾਫੇਲ ਮੁੱਦਾ ਪ੍ਰਧਾਨ ਮੰਤਰੀ ਦੇ ਨਾਲ ਹੀ ਪੰਜਾਬ ਆ ਰਿਹਾ ਹੈ। ਉਥੇ ਹੀ ਸੂਬੇ ‘ਚ ਭਾਜਪਾ ਵਿਰੋਧੀ ਪਾਰਟੀਆਂ ਪੀ.ਐੱਮ. ਦੇ ਸੁਆਗਤ ਲਈ ਕਈ ਸਮੱਸਿਆਵਾਂ ਦਾ ਹਾਰ ਪਿਰੋਈ ਬੈਠੇ ਹਨ। ਫਿਲਹਾਲ ਦੇਖਣਾ ਇਹ ਹੋਵੇਗਾ ਕਿ ਪੀ.ਐੱਮ. ਆਪਣੀ ਰੈਲੀ ਦੌਰਾਨ ਪੰਜਾਬ ਲਈ ਕਿਹੜਾ ਨਵਾਂ ਐਲਾਨ ਕਰਦੇ ਹਨ ਜਾਂ ਫਿਰ ਸਟੇਜ ਤੋਂ ਸਿਰਫ ਸਿਆਸੀ ਬਿਆਨਬਾਜ਼ੀਆਂ ਕਰ ਹੀ, ਕੰਮ ਰਫਾ ਦਫਾ ਕਰ ਦਿੱਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button