PunjabTop News

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਲਾਇਆ 25 ਹਜ਼ਾਰ ਰੁਪਏ ਦਾ ਜੁਰਮਾਨਾ

ਕਪੂਰਥਲਾ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਅਦਾਲਤ ’ਚ ਪੇਸ਼ ਨਾ ਹੋਣ ’ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਹਾਈ ਕੋਰਟ ਨੇ ਇਹ ਜੁਰਮਾਨਾ PIGMER ਚੰਡੀਗਡ਼੍ਹ ’ਚ ਪੂਅਰ ਪੇਸ਼ੇਂਟਸ ਵੈੱਲਫੇਅਰ ਫੰਡ ’ਚ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਇਸ ਸਾਰੇ ਮਾਮਲੇ ਦੀ ਅਗਲੀ ਸੁਣਵਾਈ 4 ਨਵੰਬਰ ਨੂੰ ਤੈਅ ਕੀਤੀ ਗਈ ਹੈ।

Punjab Police ਦੇ ਹੱਥ ਆਇਆ Deepak Tinu, ਅੱਧੀ ਰਾਤ ਨੂੰ ਕਾਰਵਾਈ| Moosewala Case Update |D5 Channel Punjabi

ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਵੱਲੋਂ ਮੰਜੂ ਰਾਣਾ ਚੋਣ ਮੈਦਾਨ ਵਿਚ ਉੱਤਰੀ ਸੀ। ਮਤਦਾਨ ਕੇਂਦਰ ’ਚ ਗਿਣਤੀ ਵਾਲੇ ਕੇਂਦਰ ਰਾਣਾ ਵੱਲੋਂ ਅਧਿਕਾਰੀਆਂ ਅਤੇ ਰਾਣਾ ਗੁਰਜੀਤ ਸਿੰਘ ਨਾਲ ਮਿਲੀਭੁਗਤ ਦਾ ਦੋਸ਼ ਲਗਾਉਂਦੇ ਹੋਏ ਮਤਗਣਨਾ ’ਚ ਗਡ਼ਬਡ਼ੀ ਦੇ ਦੋ ਲਗਾਏ ਸਨ ਅਤੇ ਉਸ ਤੋਂ ਬਾਅਦ ਮੰਜੂ ਰਾਣਾ ਵੱਲੋਂ 4 ਦਿਨਾਂ ਤਕ ਮਤਗਣਨਾ ਕੇਂਦਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ। ਮੰਜੂ ਰਾਣਾ ਦਾ ਦੋਸ਼ ਸੀ ਕਿ ਚੋਣਾਂ ਦੌਰਾਨ ਜਿੰਨੀਆਂ ਵੋਟਾਂ ਮਸ਼ੀਨ ’ਚ ਪਈਆਂ ਸਨ, ਮਤਗਣਨਾ ਦੇ ਸਮੇਂ ਉਸ ਤੋਂ ਵੱਧ ਵੋਟਾਂ ਮਸ਼ੀਨਾਂ ’ਚੋਂ ਨਿਕਲੀਆਂ ਜਿਸ ਨੂੰ ਲੈ ਕੇ ਮੰਜੂ ਰਾਣਾ ਨੇ ਹਾਈ ਕੋਰਟ ’ਚ ਜੂਨ ਮਹੀਨੇ ਦੌਰਾਨ ਚੋਣ ਪਟੀਸ਼ਨ ਦਾਇਰ ਕੀਤੀ ਸੀ।

Canada Punjabi News : ਦਿਨ ਚੜ੍ਹਦੇ ਸਾਰ ਸਕੂਲ ਦੇ ਬਾਹਰ ਚੱਲੀ ਗੋਲੀ, ਨੌਜਵਾਨ ਦੀ ਗਈ ਜਾਨ | D5 Channel Punjabi

ਇਸ ਤੋਂ ਬਾਅਦ ਕੋਰਟ ਵੱਲੋਂ ਰਾਣਾ ਗੁਰਜੀਤ ਸਿੰਘ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਕੋਰਟ ਦੇ ਨੋਟਿਸ ਦੇ ਬਾਵਜੂਦ ਰਾਣਾ ਨਾ ਗੁਰਜੀਤ ਸਿੰਘ ਅਦਾਲਤ ਵਿਚ ਪੇਸ਼ ਹੋਏ ਅਤੇ ਨਾ ਹੀ ਨੋਟਿਸ ਨੂੰ ਰਿਸੀਵ ਕੀਤਾ। ਉਸ ਤੋਂ ਬਾਅਦ ਉਕਤ ਨੋਟਿਸ ਨੂੰ ਰਾਣਾ ਗੁਰਜੀਤ ਸਿੰਘ ਨੂੰ ਈਮੇਲ ਅਤੇ ਵ੍ਹਟਸਐਪ ’ਤੇ ਵੀ ਭੇਜਿਆ ਗਿਆ ਸੀ ਪਰ ਬਾਵਜੂਦ ਇਸ ਦੇ ਰਾਣਾ ਗੁਰਜੀਤ ਸਿੰਘ 23 ਅਗਸਤ ਨੂੰ ਹਾਈ ਕੋਰਟ ’ਚ ਤਰੀਕ ’ਤੇ ਪੇਸ਼ ਨਹੀਂ ਹੋਏ। ਇਸ ’ਤੇ ਹਾਈ ਕੋਰਟ ਵੱਲੋਂ ਇਸਤਗਾਸਾ ਦੀ ਬੇਨਤੀ ’ਤੇ ਐਕਸ ਪਾਰਟੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ 9 ਸਤੰਬਰ ਨੂੰ ਰਾਣਾ ਗੁਰਜੀਤ ਸਿੰਘ ਦੇ ਵਕੀਲ ਵੱਲੋਂ ਹਾਈ ਕੋਰਟ ’ਚ ਪੇਸ਼ ਹੋ ਕੇ ਇਕ ਅਰਜ਼ੀ ਦਾਇਰ ਕੀਤੀ ਗਈ ਸੀ ਜਿਸ ਵਿਚ ਉਨ੍ਹਾਂ ਨੂੰ ਸੁਣੇ ਜਾਣ ਦੀ ਫਰਿਆਦ ਕੀਤੀ ਗਈ ਸੀ। ਇਸ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਦਿੱਤੇ ਗਏ ਬਿਨੈ ਪੱਤਰਾਂ ਦੇ ਮੱਦੇਨਜ਼ਰ ਹਾਈ ਕੋਰਟ ਨੇ ਰਾਣਾ ਗੁਰਜੀਤ ਸਿੰਘ ਨੂੰ ਜੁਰਮਾਨਾ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button