SportsBreaking NewsD5 specialNews

ਪੰਜਾਬੀ ਬੋਲਣ ਲੱਗੇ ਕ੍ਰਿਸ ਗੇਲ, ਮੁਹੰਮਦ ਸ਼ੰਮੀ ਨੇ ਕੀਤਾ ਖੁਲਾਸਾ

ਨਵੀਂ ਦਿੱਲੀ : ਪੰਜਾਬ ਕਿੰਗਜ਼ ਦਾ ਅੱਜ ਚੇਂਨਈ ਸੁਪਰ ਕਿੰਗਜ਼ ਨਾਲ ਮੁਕਾਬਲਾ ਚੱਲ ਰਿਹਾ ਸੀ। ਰਾਜਸਥਾਨ ਦੇ ਖਿਲਾਫ਼ ਰੋਮਾਂਚਕ ਮੈਚ ’ਚ ਮਿਲੀ ਜਿੱਤ ਕਾਰਨ ਟੀਮ ਖੁਸ਼ ਹੈ ਤੇ ਚੇਂਨਈ ਖਿਲਾਫ ਵੀ ਇਹ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ ਪਰ ਮੈਚ ਤੋਂ ਪਹਿਲਾਂ ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਹਮਲਾਵਰ ਬੱਲੇਬਾਜ਼ ਕ੍ਰਿਸ ਗੇਲ ਨੂੰ ਲੈ ਕੇ ਖੁਲਾਸਾ ਕੀਤਾ ਹੈ। ਸ਼ੰਮੀ  ਨੇ ਇਕ ਬਿਆਨ ’ਚ ਕਿਹਾ ਕਿ ਕ੍ਰਿਸ ਗੇਲ ਨੂੰ ਹਿੰਦੀ ਬੋਲਣੀ ਬਹੁਤ ਪਸੰਦ ਹੈ ਤੇ ਉਹ ਅੰਗਰੇਜ਼ੀ ਬੋਲਦੇ-ਬੋਲਦੇ ਵਿਚ ਹੀ ਹਿੰਦੀ ਬੋਲਣ ਲੱਗਦਾ ਹੈ। ਇਸ ਦੇ ਨਾਲ ਹੀ ਉਹ ਪੰਜਾਬੀ ਵੀ ਸਿੱਖ ਰਿਹਾ ਹੈ।

ਸੁਣੋ, ਕਦੋਂ ਤੇ ਕਿਉਂ ਸ਼ੁਰੂ ਹੋਈਆਂ ਗੁਰਦੁਆਰਾ ਪ੍ਰਬੰਧ ਦੀਆਂ ਚੋਣਾਂ ?

ਇਕ ਇੰਟਰਵਿਊ ‘ਚ ਸ਼ੰਮੀ ਨੇ ਕਿਹਾ ਕਿ ਕ੍ਰਿਸ ਗੇਲ ਨੂੰ ਹਿੰਦੀ ਭਾਸ਼ਾ ਬਹੁਤ ਪਸੰਦ ਹੈ ਤੇ ਉਹ ਇਸ ਨੂੰ ਬੋਲਣਾ ਵੀ ਪਸੰਦ ਕਰਦਾ ਹੈ। ਉਹ ਖਿਡਾਰੀਆਂ ਨਾਲ ਜ਼ਿਆਦਾ ਸਮਾਂ ਹਿੰਦੀ ’ਚ ਗੱਲਾਂ ਕਰਦਾ ਹੈ। ਅੰਗਰੇਜ਼ੀ ਬੋਲਦਿਆਂ ਉਹ ਹਿੰਦੀ ਭਾਸ਼ਾ ਦੀ ਵਰਤੋਂ ਕਰਦਾ ਹੈ। ਉਸ ਨੂੰ ਬਾਲੀਵੁੱਡ ਦੇ ਗਾਣੇ ਬਹੁਤ ਪਸੰਦ ਹਨ, ਜਦੋਂ ਅਸੀਂ ਸਾਰੇ ਖਿਡਾਰੀ ਹਿੰਦੀ ਦੇ ਗਾਣੇ ਗਾਉਂਦੇ ਹਾਂ ਤਾਂ ਉਹ ਵੀ ਸਾਡਾ ਸਾਥ ਦਿੰਦਾ ਹੈ। ਉਥੇ ਹੀ ਸ਼ੰਮੀ ਨੇ ਕਿਹਾ ਕਿ ਉਹ ਪੰਜਾਬੀ ਵੀ ਸਿੱਖ ਰਿਹਾ ਹੈ।

ਕੁੰਵਰ ਵਿਜੇ ਪ੍ਰਤਾਪ ਵੱਲੋਂ ਪੇਸ਼ ਰਿਪੋਰਟ ਦਾ ਅਸਲ ਸੱਚ !ਹੋ ਗਏ ਵੱਡੇ ਖੁਲਾਸੇ ! ਅਕਾਲੀਆਂ-ਕਾਂਗਰਸੀਆਂ ਦੇ ੳੇੁੱਡੇ ਹੋਸ਼!

ਸ਼ੰਮੀ ਨੇ ਕਿਹਾ ਕਿ ਪੰਜਾਬ ਕਿੰਗਜ਼ ਦੀ ਟੀਮ ’ਚ ਕੁਝ ਖਿਡਾਰੀ ਪੰਜਾਬੀ ਵੀ ਹਨ, ਜੋ ਕ੍ਰਿਸ ਗੇਲ ਨੂੰ ਪੰਜਾਬੀ ਸਿਖਾਉਂਦੇ ਹਨ। ਉਹ ਪੰਜਾਬੀ ਨੂੰ ਵੀ ਸਿੱਖਣ ’ਚ ਬਹੁਤ ਦਿਲਚਸਪੀ ਦਿਖਾ ਰਿਹਾ ਹੈ। ਉਸ ਨੂੰ ਭਾਰਤ ਦਾ ਸੱਭਿਆਚਾਰ ਬਹੁਤ ਪਸੰਦ ਹੈ। ਗੇਲ ਜਦੋਂ ਆਰ. ਸੀ. ਬੀ. ’ਚ ਸੀ ਤਾਂ ਉਹ ਵਿਰਾਟ ਕੋਹਲੀ ਨਾਲ ਭੰਗੜਾ ਪਾਉਂਦਾ ਦਿਖਾਈ ਦਿੰਦਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button