Breaking NewsD5 specialIndiaNewsPunjab

ਪੰਜਾਬੀ ਨੌਜਵਾਨਾਂ ਨੇ ਕੀਤਾ ਕਮਾਲ, ਕਰਫਿਊ ‘ਚ ਵੀ ਨਈਂ ਛੱਡਿਆ ਹੌਂਸਲਾ, ਹੁਣ ਹਰ ਪਾਸੇ ਹੋ ਰਹੇ ਨੇ ਚਰਚੇ

ਨਾਭਾ : ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ ਪੂਰਾ ਦੇਸ਼ ‘ਚ ਲਾਕ ਡਾਊਨ ਹੈ। ਆਵਾਜਾਈ ਦੇ ਸਾਧਨ ਵੀ ਮੁਕੰਮਲ ਤੌਰ ਤੇ ਬੰਦ ਕੀਤੇ ਗਏ ਹਨ। ਲਾਕ ਡਾਊਨ ਤੋਂ ਪਹਿਲਾਂ ਕਈ ਲੋਕ ਰੋਜ਼ੀ ਰੋਟੀ ਦੀ ਭਾਲ ‘ਚ ਦੂਸਰੇ ਰਾਜਾਂ ‘ਚ ਗਏ ਸਨ। ਜਿਸ ਕਾਰਨ ਉਹਨਾ ਦਾ ਆਪਣੇ ਘਰਾਂ ”ਞਚ ਪਰਤਣਾ ਮੁਸ਼ਕਿਲ ਹੋ ਗਿਆ ਸੀ। ਇਸੇ ਤਰਾਂ ਲਾਕਡਾਊਨ ਤੋਂ ਪਹਿਲਾਂ ਨਾਭਾ ਦੀ ਸਬ ਤਹਿਸੀਲ ਭਾਦਸੋਂ ਦੇ ਤਿੰਨ ਨੌਜਵਾਨ ਸੀਜ਼ਨ ਲਗਾਉਣ ਲਈ ਮੱਧ ਪ੍ਰਦੇਸ਼ ਗਏ ਸਨ। ਲਾਕਡਾਊਨ ਹੋਣ ਤੋਂ ਬਾਅਦ ਹੀ ਨੌਜਵਾਨ 1000 ਕਿਲੋਮੀਟਰ ਦਾ ਰਸਤਾ ਪੈਦਲ ਤੈਅ ਕਰਕੇ ਭਾਦਸੋਂ ਪਹੁੰਚੇ।

ਪੰਜਾਬੀ ਨੌਜਵਾਨਾਂ ਨੇ ਕੀਤਾ ਕਮਾਲ, ਕਰਫਿਊ ‘ਚ ਵੀ ਨਈਂ ਛੱਡਿਆ ਹੌਂਸਲਾ, ਹੁਣ ਹਰ ਪਾਸੇ ਹੋ ਰਹੇ ਨੇ ਚਰਚੇ

ਇਨ੍ਹਾਂ ਵਿਅਕਤੀਆਂ ਨੂੰ ਰੋਕ ਕੇ ਪੁਛਗਿਛ ਕਰਨ ਵਾਲੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਇਕਾਂਤਵਾਸ ‘ਚ ਰੱਖਿਆ ਜਾਵੇਗਾ। ਆਪਣੇ ਘਰ ਪਰਿਵਾਰ ਦੇ ਲਈ ਰੋਜ਼ੀ ਰੋਟੀ ਕਮਾਉਣ ਗਏ ਇਹਨਾਂ ਵਿਅਕਤੀਆਂ ਦਾ ਕਰਫਿਊ ਦੇ ਦਰਮਿਆਨ ਪੈਦਲ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਨਾ ਕਾਬਿਲੇ ਤਾਰੀਫ ਹੈ। ਲੋੜ ਹੈ ਸਰਕਾਰ ਨੂੰ ਅਜਿਹੇ ਲੋਕਾਂ ਲਈ ਢੁਕਵੇਂ ਪ੍ਰਬੰਧ ਕਰਨ ਦੀ ਤਾਂ ਜੋ ਲਾਕ ਡਾਊਨ ਕਾਰਨ ਦੂਜੇ ਰਾਜਾਂ ‘ਚ ਫਸੇ ਇਹ ਲੋਕ ਆਪਣੇ ਘਰ ਪਹੁੰਚ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button