Breaking NewsD5 specialNewsPunjabTop News

‘ਸੁਨੀਲ ਜਾਖੜ’ 12 ਵਜੇ ਲਾਈਵ ਹੋ ਕੱਢਣਗੇ ਮਨ ਦੀ ਭੜਾਸ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਬੇਸ਼ੱਕ ਉਦੈਪੁਰ ਜਾਣ ਦਾ ਆਪਣਾ ਪ੍ਰੋਗਰਾਮ ਟਾਲ ਦਿੱਤਾ ਹੈ ਪਰ ਉਹ ਆਪਣੀ ਭੜਾਸ ਫੇਸਬੁੱਕ ਰਾਹੀਂ ਕੱਢਣ ਜਾ ਰਹੇ ਹਨ। ਸੂਤਰਾਂ ਅਨੁਸਾਰ ਜਾਖੜ 14 ਮਈ ਨੂੰ 12 ਵਜੇ ਫੇਸਬੁੱਕ ’ਤੇ ਲਾਈਵ ਹੋਣਗੇ ਅਤੇ ਪੰਜਾਬੀਆਂ ਨਾਲ ਹਰ ਉਹ ਗੱਲ ਸਾਂਝੀ ਕਰਨਗੇ, ਜੋ ਉਨ੍ਹਾਂ ਨੇ ਹੁਣ ਤੱਕ ਮਨ ਵਿਚ ਦੱਬੀ ਹੋਈ ਹੈ।

ਸੁਨੀਲ ਜਾਖੜ ਕੱਢੇਗਾ ਮਨ ਦੀ ਭੜਾਸ!, ਮਾਪਿਆਂ ਨੂੰ ਚੜ੍ਹਿਆ ਗੋਡੇ-ਗੋਡੇ ਚਾਅ, ਮਾਨ ਨੇ ਲਿਆ ਵੱਡਾ ਫੈਸਲਾ

ਜ਼ਿਕਰਯੋਗ ਹੈ ਕਿ ਜਾਖੜ ਦਾ ਪਹਿਲਾਂ ਉਦੈਪੁਰ ਜਾਣ ਦਾ ਪ੍ਰੋਗਰਾਮ ਸੀ, ਜਿਸ ਨੂੰ ਉਨ੍ਹਾਂ ਨੇ ਐਨ ਸਮੇਂ ’ਤੇ ਟਾਲ ਦਿੱਤਾ। ਉਦੈਪੁਰ ਵਿਚ ਕਾਂਗਰਸ ਚਿੰਤਨ ਕੈਂਪ ਆਯੋਜਿਤ ਕਰ ਰਹੀ ਹੈ ਅਤੇ ਜਾਖੜ ਚਾਹੁੰਦੇ ਸਨ ਕਿ ਉਹ ਉਸੇ ਦੌਰਾਨ ਕਾਂਗਰਸ ਦੀਆਂ ਅੰਦਰੂਨੀ ਨੀਤੀਆਂ, ਜਾਤੀਗਤ ਰਾਜਨੀਤੀ ਦਾ ਪਰਦਾਫਾਸ਼ ਕਰਨ। ਜਾਖੜ ਨੂੰ ਪਾਰਟੀ ਦੇ 79 ਵਿਚੋਂ 42 ਵਿਧਾਇਕਾਂ ਦੇ ਸਮਰਥਨ ਦੇ ਬਾਵਜੂਦ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਸੀ, ਜਿਸ ਤੋਂ ਆਹਤ ਹੋ ਕੇ ਉਨ੍ਹਾਂ ਨੇ ਸਰਗਰਮ ਸਿਆਸਤ ਛੱਡਣ ਦਾ ਐਲਾਨ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button