Breaking NewsD5 specialEntertainmentNewsTop News

‘ਪੰਜਾਬੀ ਡਾਕ’ ਵੱਲੋਂ ਸੂਫੀ ਗਾਇਕ ‘Manak Ali’ ਦਾ ਗੀਤ ‘Jaan Meri’ ਧੂਮ ਧੜੱਕੇ ਨਾਲ ਜਾਰੀ

ਪਟਿਆਲਾ : ਪੰਜਾਬੀ ਡਾਕ ਵੱਲੋਂ ਸੂਫੀ ਗਾਇਕ ਮਾਣਕ ਅਲੀ ਦੀ ਸੋਜ਼ ਭਰਪੂਰ ਆਵਾਜ਼ ਤੇ ਸੂਫੀਆਨਾ ਅੰਦਾਜ਼ ਦਾ ਗੀਤ ‘ਜਾਨ ਮੇਰੀ’ ਨੂੰ ਪੰਜਾਬੀ ਡਾਕ ਦੀ ਪੂਰੀ ਟੀਮ ਵੱਲੋਂ ਸੀਈਓ ਇਰਵਿੰਦਰ ਸਿੰਘ ਆਹਲੂਵਾਲੀਆ ਦੀ ਸਰਪ੍ਰਸਤੀ ‘ਚ ਧੂਮ ਧੜੱਕੇ ਨਾਲ ਜਾਰੀ ਕੀਤਾ ਗਿਆ। ਇਹ ਗੀਤ ਕਾਫੀ ਦਿਲ ਖਿਚਵਾਂ ਹੈ ਤੇ ਸਰੋਤਿਆਂ ਨੂੰ ਧੁਰ ਅੰਦਰ ਤੱਕ ਜਾ ਕੇ ਮੰਤਰ ਮੁਗਧ ਕਰਨ ਦੀ ਸਮਰੱਥਾ ਰੱਖਦਾ ਹੈ।

ਇਸ ਮੌਕੇ ਵਿਸ਼ੇਸ਼ ਤੌਰ ਤੇ ਮੈਡਮ ਨਰਿੰਦਰ ਕੌਰ ਆਹੂਵਾਲੀਆ ਤੇ ਮੈਡਮ ਵੰਦਨਾ ਚੱਠਾ ਨੇ ਵੀ ਸ਼ਮੂਲੀਅਤ ਕੀਤੀ।  ਇਸ ਮੌਕੇ ਗਾਇਕ ਮਾਣਕ ਅਲੀ ਨੇ ਕੇਕ ਕੱਟਿਆ ਅਤੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਪੰਜਾਬੀ ਡਾਕ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਆਖਿਆ ਕਿ ਟੀਮ ਦੀ ਸਾਂਝੀ ਮਿਹਨਤ ਹੀ ਰੰਗ ਲਿਆਈ ਹੈ। ਉਨ੍ਹਾਂ ਆਾਖਿਆ ਕਿ ਮੇਰੀ ਇੱਛਾ ਹੈ ਕਿ ਪੰਜਾਬੀ ਸੱਭਿਆਚਾਰ ਦੇ ਸਰੋਤਿਆਂ ਨੂੰ ਨਰੋਏ ਸੂਫੀ ਸਾਹਿਤ ਅਤੇ ਸੱਭਿਆਚਾਰ ਨਾਲ ਜੋੜਿਆ ਜਾਵੇ।

ਇਸ ਮੌਕੇ ਡੀਪੀਆਰਓ ਫਤਹਿਗੜ੍ਹ ਸਾਹਿਬ ਸ੍ਰੀ ਭੁਪੇਸ਼ ਚੱਠਾ, ਉਘੇ ਪੱਤਰਕਾਰ ਜਸਪਾਲ ਸਿੰਘ ਢਿੱਲੋਂ, ਸੀਨੀਅਰ ਪੱਤਰਕਾਰ ਪਰਦੀਪ ਸਾਹੀ ਉਚੇਚੇ ਤੌਰ ‘ਤੇ ਪਹੁੰਚੇ। ਇਸ ਦੇ ਨਾਲ  ਧਰਮਿੰਦਰ ਸੰਧੂ, ਸੁਖਬੀਰ ਸਿੰਘ ਭੰਗੂ, ਕੁਲਦੀਪ ਸਿੰਘ ਭੋੜੇ, ਮਨਦੀਪ ਸਿੰਘ ਬੱਲੋਪੁਰ, ਰਾਜਿੰਦਰ ਸਿੰਘ, ਹਨੀ, ਹਰਜੋਤ ਸਿੰਘ, ਗੁਰਿੰਦਰ ਸਿੰਘ, ਇੰਦਰਮੋਹਨ ਸਿੰਘ, ਰੀਨਾ ਧੀਮਾਨ, ਰਮਨਦੀਪ ਕੌਰ, ਸੁਖਚੈਨ ਸਿੰਘ,ਰਘੂਬੀਰ ਸਹੋਤਾ, ਮਨੀ, ਸਾਕਸ਼ੀ ਆਦਿ ਨੇ ਸ਼ਮੂਲੀਅਤ ਕੀਤੀ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button