Breaking NewsD5 specialEntertainmentNewsPunjab

ਪੰਜਾਬੀ ਗਾਇਕ ਦਾ ਵੇਖੋ ਕੀ ਹਾਲ ਹੋਇਆ | ਪਿਓ ਨੇ ਦੱਸੀ ਕਹਾਣੀ | Punjabi Singer

ਬਰਨਾਲਾ : ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਕਿਸ ਕਦਰ ਬਰਬਾਦ ਕਰ ਦਿੱਤਾ ਹੈ। ਇਸ ਦੀ ਤਾਜ਼ਾ ਮਿਸਾਲ ਇਸ ਪੰਜਾਬੀ ਗਾਇਕ ਤੋਂ ਮਿਲਦੀ ਹੈ। ਜੋ ਮਹਿਜ਼ 26 ਸਾਲ ਦੀ ਉਮਰ ਤੱਕ ਕਰੋੜਾਂ ਰੁਪਏ ਦਾ ਚਿੱਟਾ ਲਾ ਗਿਆ ਤੇ ਹੁਣ ਇਸ ਗਾਇਕ ਦੀ ਮੌਤ ਹੋ ਗਈ ਹੈ। ਪਿਤਾ ਮੁਤਾਬਕ ਮ੍ਰਿਤਕ ਉਹਨਾਂ ਦਾ ਇਕਲੌਤਾ ਪੁੱਤਰ ਸੀ। ਜਿਸ ਦਾ ਪਹਿਲਾਂ ਵਿਆਹ ਵੀ ਹੋਇਆ, ਪਰ ਤਲਾਕ ਹੋਣ ਤੋਂ ਬਾਅਦ ਉਹ ਨਸ਼ੇ ਦੀ ਦਲਦਲ ‘ਚ ਹੋਰ ਵੀ ਡੂੰਘਾ ਫਸ ਗਿਆ। ਪਿਛਲੇ ਕਰੀਬ 8 ਸਾਲ ਤੋਂ ਚਿੱਟਾ ਲਾਉਂਦਾ ਰਿਹਾ। ਕਈ ਵਾਰੀ ਇਲਾਜ ਵੀ ਕਰਵਾਇਆ ਪਰ ਉਸ ਦਾ ਨਸ਼ਾ ਨਹੀਂ ਛੁਡਾ ਸਕੇ ਤੇ ਹੁਣ ਉਸ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਪਿਤਾ ਦੇ ਇਲਜ਼ਾਮ ਨੇ ਕਿ ਪੁਲਿਸ ਨਸ਼ੇੜੀਆਂ ਨੂੰ ਤਾਂ ਫੜ ਲੈਂਦੀ ਹੈ ਪਰ ਨਸ਼ਾ ਤਸਕਰ ਖੁੱਲ੍ਹੇਆਮ ਘੁੰਮ ਰਹੇ ਹਨ।

ਸਵੇਰੇ ਸਵੇਰੇ ਸੁਣੋ ਵਿਦਿਆਰਥੀਆਂ ਲਈ ਖ਼ੁਸ਼ਖਬਰੀ, ਅਧਿਆਪਕ ਤੇ ਮਾਪੇ ਵੀ ਨੋਟ ਕਰਨ | Punjab | Students

ਓਧਰ ਮਹਿਲ ਕਲਾਂ ਦੇ ਪੰਚ ਬੂਟਾ ਸਿੰਘ ਮੁਤਾਬਕ ਤਸਕਰ ਸਰਗਰਮ ਹਨ ਤੇ ਪੁਲਿਸ ਅਸਫ਼ਲ ਸਾਬਿਤ ਹੋ ਰਹੀ। ਪਿਛਲੇ ਕੁਝ ਸਮੇਂ ‘ਚ ਇਲਾਕੇ ਦੇ ਕਈ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਚੁੱਕੇ ਹਨ। ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਆਤਮ ਹੱਤਿਆ ਕਾਰਨ ਹੋਈ ਹੈ। ਓਵਰਡੋਜ਼ ਨਾਲ ਹੋਈ ਮੌਤ ਬਾਰੇ ਪੁਲਿਸ ਅਣਜਾਣ ਹੈ। ਇਹ ਕੋਈ ਨਵਾਂ ਮਾਮਲਾ ਨਹੀਂ ਪੰਜਾਬ ‘ਚ ਆਏ ਦਿਨ ਨਸ਼ੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਘਰ-ਘਰ ਸੱਥਰ ਵਿਛ ਰਹੇ ਹਨ। ਹਰ ਪਾਸੇ ਤਸਕਰਾਂ ਦਾ ਬੋਲਬਾਲੈ ਪਰ ਸਰਕਾਰ ਤੇ ਪੁਲਿਸ ਅੰਕੜਿਆਂ ਤੱਕ ਸੀਮਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button