EntertainmentPunjabTop News

ਪੰਜਾਬੀ ਅਦਾਕਾਰਾ ਨੇ ਕੀਤਾ ਮਿਸ ਯੂਨੀਵਰਸ ਹਰਨਾਜ਼ ਸੰਧੂ ਖਿਲਾਫ਼ ਕੇਸ

ਚੰਡੀਗੜ੍ਹ : ਮਸ਼ਹੂਰ ਪੰਜਾਬੀ ਅਤੇ ਹਿੰਦੀ ਫਿਲਮਾਂ ਦੀ ਅਦਾਕਾਰਾ ਉਪਾਸਨਾ ਸਿੰਘ ਨੇ ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਖਿਲਾਫ਼ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਵਿਚ ਕੇਸ ਦਰਜ ਕਰਵਾਇਆ ਹੈ। ਉਪਾਸਨਾ ਸਿੰਘ ਨੇ ਆਪਣੇ ਵਕੀਲਾਂ ਕਰਨ ਸਚਦੇਵਾ ਅਤੇ ਇਰਵਿਨੀਤ ਕੌਰ ਰਾਹੀਂ ਸਿਵਲ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮਾਣਯੋਗ ਅਦਾਲਤ ਨੂੰ ਦੱਸਿਆ ਕਿ ਹਰਨਾਜ਼ ਕੌਰ ਸੰਧੂ ਉਸ ਦੀ ਪੰਜਾਬੀ ਫ਼ਿਲਮ ‘ਬਾਈ ਜੀ ਕੁੱਟਣਗੇ ’ ਦੀ ਹੀਰੋਇਨ ਹੈ, ਜੋ ਕਿ 19 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।

Political Battle : CM Mann ਨੇ ਖੜ੍ਹਕਾਏ MLA! Gansgters ਨੂੰ ਲੈ High Alert ਜਾਰੀ | D5 Channel Punjabi

ਮਿਸ ਯੂਨੀਵਰਸ ਬਣਨ ਤੋਂ ਬਾਅਦ ਹੁਣ ਉਹ ਇਸ ਫਿਲਮ ਦੀ ਪ੍ਰਚਾਰ ‘ਚ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਦੇ ਰਹੀ ਅਤੇ ਨਾ ਹੀ ਲਿਖਤੀ ਕਾਨੂੰਨੀ ਵਾਅਦੇ ਮੁਤਾਬਕ ਫਿਲਮ ਦੀ ਪ੍ਰਮੋਸ਼ਨ ਲਈ ਸਮਾਂ ਦੇ ਰਹੀ ਹੈ। ਇਸ ਫ਼ਿਲਮ ਦੀ ਰਿਲੀਜ਼ ਡੇਟ ਪਹਿਲਾਂ 27-05-2022 ਸੀ। ਹਰਨਾਜ਼ ਸੰਧੂ ਵਲੋਂ ਪ੍ਰਮੋਸ਼ਨ ਲਈ ਕੋਈ ਰਿਪਲਾਈ ਨਾ ਕਰਨ ਕਰਕੇ ਹੀ ਇਹ ਤਾਰੀਖ 19-08 2022 ਕੀਤੀ ਗਈ ਪਰ ਅਜੇ ਤੱਕ ਵੀ ਉਸ ਵਲੋਂ ਕੋਈ ਰਿਪਲਾਈ ਨਹੀਂ ਕੀਤਾ ਗਿਆ। ਹਰਨਾਜ਼ ਸੰਧੂ ਵਲੋਂ ਵਾਰ-ਵਾਰ ਸੰਪਰਕ ਕਰਨ ’ਤੇ ਵੀ ਕੋਈ ਰਿਪਲਾਈ ਨਾ ਕਰਨ ’ਤੇ ਹੀ ਆਖਰ ਉਨ੍ਹਾਂ ਨੂੰ ਮਾਣਯੋਗ ਅਦਾਲਤ ਦਾ ਰੁਖ਼ ਕਰਨਾ ਪਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button