PunjabTop News

ਪੰਛੀ ਟਕਰਾਉਣ ਕਾਰਨ ਰਾਜਾਸਾਂਸੀ (ਅੰਮ੍ਰਿਤਸਰ) ਤੋਂ ਪੁਣੇ ਜਾਣ ਵਾਲੀ ਉਡਾਣ ਸਵੇਰੇ ਹੋਈ ਰੱਦ

ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਤੋਂ ਪੁਣੇ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਨਾਲ ਪੰਛੀ ਟਕਰਾਉਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਅੱਜ ਸਵੇਰੇ ਉਡਾਣ ਰੱਦ ਕਰ ਦਿੱਤੀ ਗਈ। ਹਾਲਾਂਕਿ, ਕਈ ਘੰਟਿਆਂ ਦੀ ਦੇਰੀ ਤੋਂ ਬਾਅਦ ਹੁਣ ਇਹ ਉਡਾਣ ਮੁੜ ਆਪਣੀ ਮੰਜ਼ਿਲ ਪੁਣੇ ਵੱਲ ਰਵਾਨਾ ਹੋਣ ਜਾ ਰਹੀ ਹੈ।

ਏਅਰ ਇੰਡੀਆ ਐਕਸਪ੍ਰੈੱਸ ਵਲੋਂ ਹਵਾਈ ਅੱਡਾ ਡਾਇਰੈਕਟਰ ਨੂੰ ਭੇਜੇ ਪੱਤਰ ਅਨੁਸਾਰ ਫਲਾਈਟ ਨੰਬਰ ਆਈ ਐਕਸ 1694 (ਅੰਮ੍ਰਿਤਸਰ-ਪੁਣੇ) ਜੋ ਕਿ ਅੱਜ ਸਵੇਰੇ ਕਰੀਬ 4:25 ਵਜੇ ਰਵਾਨਾ ਹੋਈ ਸੀ ਤੇ ਕੁਝ ਸਮੇਂ ਬਾਅਦ ਹੀ ਉਕਤ ਉਡਾਣ ਨੂੰ ਤਕਨੀਕੀ ਕਾਰਨ ਕਰਕੇ ਰੱਦ ਕਰ ਦਿੱਤਾ ਗਿਆ I ਪੱਤਰ ਅਨੁਸਾਰ ਉਡਾਣ ਰੱਦ ਕਰਨ ਦਾ ਕਾਰਨ ਪਹਿਲਾਂ ਤਕਨੀਕੀ ਸਮੱਸਿਆ ਦੱਸਿਆ ਗਿਆ ਤੇ ਇਸੇ ਪੱਤਰ ’ਤੇ ਹੱਥ ਨਾਲ ਲਿਖੀ ਗਈ ਇਕ ਲਾਈਨ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਉਡਾਣ ਭਰਨ ਤੋਂ ਬਾਅਦ ਜਹਾਜ਼ ਨਾਲ ਪੰਛੀ ਟਕਰਾ ਗਿਆ, ਜਿਸ ਕਾਰਨ ਤਕਨੀਕੀ ਸਮੱਸਿਆ ਪੈਦਾ ਹੋਣ ’ਤੇ ਉਡਾਣ ਨੂੰ ਸੁਰੱਖਿਆ ਕਾਰਨਾਂ ਕਰਕੇ ਰੱਦ ਕਰਨ ਦਾ ਫੈਸਲਾ ਲਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button