PunjabTop News

ਪ੍ਰੋ: ਕਿਰਪਾਲ ਕਜ਼ਾਕ ਨੂੰ ਸਾਹਿਤਕ ਖੇਤਰ ਵਿੱਚ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਦਿੱਤਾ ਗਿਆ ਸਨਮਾਨ

ਚੰਡੀਗੜ੍ਹ (ਅਵਤਾਰ ਸਿੰਘ ਭੰਵਰਾ) : ਪੰਜਾਬੀ ਵਿਰਸਾ ਟਰੱਸਟ (ਰਜਿ.) ਫਗਵਾੜਾ ਵਲੋਂ ਪੰਜਾਬੀ ਦੇ ਪ੍ਰਸਿੱਧ ਲੇਖਕ, ਲੋਕਯਾਨ ਖੋਜੀ ਅਤੇ ਸਾਹਿਤ ਅਕਾਡਮੀ ਇਨਾਮ ਵੰਡ ਜੇਤੂ ਅਤੇ ਚਿੰਤਕ ਪ੍ਰੋ: ਕਿਰਪਾਲ ਕਜ਼ਾਕ ਨੂੰ ਉਹਨਾ ਦੀਆਂ ਜੀਵਨ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਫਗਵਾੜਾ ਵਿਖੇ ਪੰਜਾਬੀ ਲੇਖਕਾਂ, ਸਾਹਿਤ ਪ੍ਰੇਮੀਆਂ ਦੇ ਵੱਡੇ ਇਕੱਠ ਵਿੱਚ ਸਨਮਾਨਤ ਕੀਤਾ ਗਿਆ। ਇਸ ਸਨਮਾਨ ਸਮਾਗਮ ਦੇ ਮੁੱਖ ਮਹਿਮਾਨ ਸੰਚਾਲਕ ਯੂਰਪੀ ਪੰਜਾਬੀ ਸੱਥ ਯੂ.ਕੇ. ਮੋਤਾ ਸਿੰਘ ਸਰਾਏ ਸਨ। ਉਹਨਾ ਨਾਲ ਪ੍ਰੋ: ਜਸਵੰਤ ਸਿੰਘ ਗੰਡਮ, ਪ੍ਰੋ: ਕਿਰਪਾਲ ਕਜ਼ਾਕ, ਐਡਵੋਕੇਟ ਐਸ.ਐਲ.ਵਿਰਦੀ, ਡਾ: ਲਕਸ਼ਮੀ ਨਰਾਇਣ ਭੀਖੀ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਪ੍ਰਧਾਨਗੀ ਮੰਡਲ ‘ਚ ਸ਼ਾਮਲ ਸਨ।

Beadbi Insaaf Morcha ਕੈਮਰੇ ਅੱਗੇ ਰੋ ਪਿਆ Sukhraj Singh , ਧਰਨਾ ਚੁੱਕਣ ਦਾ ਐਲਾਨ | D5 Channel Punjabi

ਇਸ ਮੌਕੇ ਟਰੱਸਟ ਵਲੋਂ ਉਹਨਾ ਨੂੰ ਇੱਕ ਮੰਮੰਟੋ, ਸ਼ੋਭਾ ਪੱਤਰ, ਲੋਈ ਅਤੇ 31000 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਪ੍ਰੋ: ਕਜ਼ਾਕ ਨੇ ਹੁਣ ਤੱਕ 50 ਤੋਂ ਵੱਧ ਪੁਸਤਕਾਂ ਲਿਖੀਆਂ ਹਨ ਅਤੇ ਉਹਨਾ ਨੂੰ ਦੋ ਦਰਜਨ ਐਵਾਰਡ ਮਿਲ ਚੁੱਕੇ ਹਨ। ਟਰੱਸਟ ਦੇ ਪ੍ਰਧਾਨ ਪ੍ਰੋ: ਜਸਵੰਤ ਸਿੰਘ ਗੰਡਮ ਨੇ ਉਹਨਾ ਨੂੰ ਅਤੇ ਸਰੋਤਿਆਂ ਨੂੰ ਜੀਅ ਆਇਆਂ ਕਿਹਾ। ਟਰੱਸਟ ਦੇ ਜਨਰਲ ਸਕੱਤਰ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਇਸ ਸਮੇਂ ਬਾਖ਼ੂਬੀ ਮੰਚ ਸੰਚਾਲਨ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰੋ: ਕਿਰਪਾਲ ਕਜ਼ਾਕ, ਜੋ ਕਿ ਪੰਜਾਬ ਦੇ ਵੇਰੀਅਰ ਐਲਵਨ ਵਜੋਂ ਜਾਣੇ ਜਾਂਦੇ ਹਨ, ਨੇ ਆਪਣੀ ਜੀਵਨ ਯਾਤਰਾ ਦੀ ਸਫਲਤਾ ਦੇ ਪਿਛੇ ਆਪਣੇ ਪਿਤਾ ਸ: ਸਾਧੂ ਸਿੰਘ ਰਾਮਗੜ੍ਹੀਆ ਨੂੰ ਕਰੈਡਿਟ ਦਿੱਤਾ। ਉਹਨਾ ਕਿਹਾ ਕਿ ਉਹ ਅੱਜ ਜੋ ਕੁਝ ਵੀ ਹਨ ਆਪਣੇ ਦਾਨਸ਼ਵਰ ਪਿਤਾ ਸਦਕੇ ਅਤੇ ਦਾਨਸ਼ਵਰਾਂ ਦੀ ਸੰਗਤ ਕਾਰਨ ਹਨ।

Ranjit Bawa ਦੇ ਸਾਥੀ ‘ਤੇ ਐਕਸ਼ਨ, ਘਰੋਂ ਮਿਲੇ ਦਸਤਾਵੇਜ਼ ਤੇ ਸਮਾਨ, ਅੱਧੀ ਰਾਤ ਨੂੰ ਕਾਰਵਾਈ | D5 Channel Punjabi

ਬਹੁਤ ਭਾਵੁਕ ਹੁੰਦਿਆਂ ਉਹਨਾ ਕਿਹਾ ਕਿ ਉਹਨਾ ਦੇ ਪਿਤਾ ਜੀ ਆਪ ਬਹੁਤ ਦਾਨਸ਼ਵਰ ਸਨ ਅਤੇ ਉਹਨਾ ਮੈਨੂੰ ਨਸੀਹਤ ਕੀਤੀ ਕਿ ਕਦੇ ਵੀ ਦਾਨਸ਼ਵਰ ਨੂੰ ਸਧਾਰਨ ਵਿਅਕਤੀ ਨਾ ਸਮਝੀਂ। ਉਹਨਾ ਨੇ ਇਸ ਦੀ ਵਜ਼ਾਹਤ ਕਰਦਿਆਂ ਕਿਹਾ ਕਿ ਫਲ ਤਾਂ ਉਹੀ ਹੁੰਦਾ ਹੈ ਪਰ, ਉਹੀ ਫਲ ਸੰਤ ਮਹਾਤਮਾ ਤੋਂ ਲੈਣ ਉਪਰੰਤ ਵਿਸ਼ੇਸ਼ ਫਲ ਬਣ ਜਾਂਦਾ ਹੈ “ਦਾਨਸ਼ਵਰ ਦੇ ਸੰਪਰਕ ‘ਚ ਆਉਣ ਤੇ ਉਹਨਾ ਦੇ ਚਿਹਰੇ ਦਾ ਪ੍ਰਭਾ ਮੰਡਲ, ਔਰਾ ਅਤੇ ਸਰੀਰ ਦੀਆਂ ਤਰੰਗਾਂ ਤੁਹਾਡੀ ਝੋਲੀ ‘ਚ ਬਹੁਤ ਕੁਝ ਪਾ ਦਿੰਦੀਆਂ ਹਨ” ਪ੍ਰੋ: ਕਜ਼ਾਕ, ਜੋ ਕਿ ਸ਼ਬਦਾਂ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਹਨ, ਨੇ ਕਿਹਾ।

Bathinda News : ਵਕੀਲ ਭਾਈਚਾਰੇ ਲਈ ਵੱਡੀ ਖੁਸ਼ਖ਼ਬਰੀ, ਹੁਣ ਹੋਵੇਗਾ ਸਾਰੀਆਂ ਮੁਸ਼ਕਲਾਂ ਦਾ ਹੱਲ | D5 Channel Punjabi

ਆਪਣੀ ਗੱਲ ਹੋਰ ਤੋਰਦਿਆਂ ਉਹਨਾ ਕਿਹਾ ਕਿ ਸੱਚ ਜਾਣਿਓਂ ਮੈਨੂੰ ਅੱਜ ਜੋ ਕੁਝ ਵੀ ਮਿਲਿਆ ਹੈ ਦਾਨਸ਼ਵਰਾਂ ਦੇ ਸੰਪਰਕ ‘ਚ ਰਹਿਣ ਕਾਰਨ ਮਿਲਿਆ ਹੈ। ਉਹਨਾ ਜ਼ੋਰ ਦੇ ਕੇ ਕਿਹਾ ਕਿ ਸਾਡੇ ਵਿੱਚ ਕੁਝ ਘਾਟਾਂ ਤਾਂ ਹੀ ਰਹਿ ਗਈਆਂ ਹਨ, ਕਿਉਂਕਿ ਅਸੀਂ ਦਾਨਸ਼ਵਰਾਂ ਦੀ ਸੋਹਬਤ ਛੱਡ ਦਿੱਤੀ ਹੈ। ਅਸੀਂ ਸਮਝਿਆ ਕਿ ਇਹ ਲੋਕ ਤਾਂ ਗਏ-ਗੁਜ਼ਰੇ, ਊਣੇ ਅਤੇ ਨਿਮਾਣੇ ਲੋਕ ਹਨ, ਬੱਸ ਇਥੇ ਹੀ ਅਸੀਂ ਮਾਰ ਖਾ ਗਏ। ਉਹਨਾ ਕਿਹਾ ਕਿ ਕਿਤਾਬਾਂ ‘ਚੋਂ ਬਹੁਤ ਕੁਝ ਮਿਲਦਾ ਹੈ, ਪਰ ਗੁਰੂ, ਉਸਤਾਦ ਅਤੇ ਅਧਿਆਪਕ ਸਾਨੂੰ ਬਹੁਤ ਕੁਝ ਨਿਚੋੜ ਵਿੱਚ ਦੱਸ ਦਿੰਦਾ ਹੈ। ਪ੍ਰੋ: ਕਜ਼ਾਕ ਨੇ ਕਿਹਾ ਕਿ ਪਾਸੇ ਦਾ (ਸ਼ੁੱਧ) ਸੋਨੇ ਦਾ ਗਹਿਣਾ, ਰਲਾ ਪਾਏ ਬਿਨ੍ਹਾ ਨਹੀਂ ਬਣ ਸਕਦਾ ਜੇਕਰ ਰਲਾ ਵੱਧ ਪੈ ਗਿਆ ਤਾਂ ਗਹਿਣਾ ਨਕਲੀ ਲੱਗੇਗਾ, ਜੇਕਰ ਰਲਾ ਘੱਟ ਪੈ ਗਿਆ ਤਾਂ ਗਹਿਣਾ ਬਣ ਹੀ ਨਹੀਂ ਸਕੇਗਾ। ਸੋਨੇ ਅਤੇ ਰਲੇ ਦੇ ਸੰਤੁਲਨ ਨੂੰ ਕਾਇਮ ਰੱਖਣ ਵਾਲਾ ਲੇਖਕ ਹੀ ਵੱਡਾ ਲੇਖਕ ਬਣਦਾ ਹੈ।

Farming with Amarjit Waraich : ਸ਼ਹਿਰ ਵਾਲੇ ਵੀ ਕਰ ਸਕਦੇ ਨੇ ਆਹ ਖੇਤੀ, ਖੇਤਾਂ ਦੀ ਨਹੀਂ ਜ਼ਰੂਰਤ

ਇਸ ਮੌਕੇ ਬੋਲਦਿਆਂ ਟਰੱਸਟ ਦੇ ਪ੍ਰਧਾਨ ਪ੍ਰੋ: ਜਸਵੰਤ ਸਿੰਘ ਗੰਡਮ ਨੇ ਕਿਹਾ ਕਿ ਸਾਹਿਤ ਦੀਆਂ ਘਟਨਾਵਾਂ ਤਾਂ ਸਾਡੇ ਆਲੇ-ਦੁਆਲੇ ਵਾਪਰਦੀਆਂ ਹਨ ਅਤੇ ਲੇਖਕ ਉਹਨਾ ਵਿਚੋਂ ਕਿਸੇ ਘਟਨਾ ਨੂੰ ਚੁਣ ਕੇ ਆਪਣੇ ਅਨੁਭਵ ਅਨੁਸਾਰ ਸ਼ਬਦਾਂ ਦੀ ਜੜ੍ਹਤ ਦੇ ਦਿੰਦਾ ਹੈ। ਇਸ ਮੌਕੇ ਮੁੱਖ ਮਹਿਮਾਨ ਮੋਤਾ ਸਿੰਘ ਸਰਾਏ ਨੇ ਕਜ਼ਾਕ ਬਾਰੇ ਆਪਣੀ ਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਲਈ ਵਾਰਿਸ ਸ਼ਾਹ ਦੇ ਕਿੱਸੇ ਹੀਰ ਵਿਚੋਂ ਕੁਝ ਸੱਤਰਾਂ ਭਾਵਪੂਰਤ ਢੰਗ ਨਾਲ ਸੁਣਾਈਆਂ। ਇਸ ਸਨਮਾਨ ਸਮਾਗਮ ਵਿੱਚ ਡਾ: ਲਕਸ਼ਮੀ ਨਰਾਇਣ ਭੀਖੀ, ਐਡਵੋਕੇਟ ਐਸ.ਐਲ.ਵਿਰਦੀ, ਰਵਿੰਦਰ ਚੋਟ, ਬਲਦੇਵ ਰਾਜ ਕੋਮਲ, ਰਘਬੀਰ ਸਿੰਘ ਮਾਨ ਨੇ ਉਹਨਾ ਦੀਆਂ ਸਾਹਿਤਕ ਅਤੇ ਜੀਵਨ ਭਰ ਦੀਆਂ ਪ੍ਰਾਪਤੀਆਂ ਦੀ ਚਰਚਾ ਕੀਤੀ। ਪਰਵਿੰਦਰ ਜੀਤ ਸਿੰਘ ਨੇ ਹਾਜ਼ਰ ਸਭਨਾਂ ਦਾ ਧੰਨਵਾਦ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button