Breaking NewsD5 specialNewsPunjabTop News

ਪ੍ਰੀ ਪ੍ਰਾਇਮਰੀ ਦੇ ਕੱਚੇ ਅਧਿਆਪਕ ਅੱਜ ਕਰਨਗੇ ਗੁਪਤ ਐਕਸ਼ਨ

ਸ਼ਹਿਣਾ: ਪ੍ਰੀ ਪ੍ਰਾਇਮਰੀ ਦੇ ਕੱਚੇ ਅਧਿਆਪਕਾਂ ਨੇ ਬੀਤੀ ਕੱਲ ਬੈਠਕ ਕੀਤੀ ਜਿਸ ਵਿੱਚ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ। ਅਧਿਆਪਕ ਵੱਲੋਂ ਅੱਜ ਚੰਡੀਗੜ੍ਹ ਜਾਂ ਸੰਗਰੂਰ ਵਿੱਚ ਭਗਵੰਤ ਮਾਨ ਦੀ ਰਿਹਾਇਸ਼, ਬਰਨਾਲਾ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਘੇਰਨ ਲਈ ਗੁਪਤ ਐਕਸ਼ਨ ਕਰਨਗੇ।

ਅਧਿਆਪਕਾਂ ਨੇ ਕਿਹਾ ਕਿ ਉਹ 2003 ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਮਹਿਜ਼ 6000 ਰੁਪਏ ਤਨਖ਼ਾਹ ਵਜੋਂ ਲੈ ਰਹੇ ਹਨ ਜਿਸ ਨਾਲ ਗੁਜ਼ਾਰਾ ਕਰਨਾ ਬਹੁਤ ਜਿਆਦਾ ਮੁਸ਼ਕਿਲ ਹੋ ਜਾਂਦਾ ਹੈ। ਅਧਿਆਪਕਾਂ ਨੇ ਮਾਨ ਸਰਕਾਰ ਖ਼ਿਲਾਫ਼ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਗਾਇਆ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਆਪਣਾ ਗੁੱਸਾ ਪ੍ਰਗਟਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button