Breaking NewsD5 specialInternationalNewsPunjabTop News

ਪ੍ਰਿੰਸ ਹੈਰੀ ਖਿਲਾਫ਼ ਪੰਜਾਬ – ਹਰਿਆਣਾ HC ‘ਚ ਪੰਜਾਬ ਦੀ ਮਹਿਲਾ ਨੇ ਪਾਈ ਪਟੀਸ਼ਨ, ਵਿਆਹ ਦਾ ਵਾਅਦਾ ਪੂਰਾ ਨਾ ਕਰਨ ਦਾ ਇਲਜ਼ਾਮ

ਚੰਡੀਗੜ੍ਹ: ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇੱਕ ਅਜੀਬੋ – ਗਰੀਬ ਕੇਸ ਸਾਹਮਣੇ ਆਇਆ , ਜਦੋਂ ਇੱਕ ਮਹਿਲਾਂ ਨੇ ਪ੍ਰਿੰਸ ਹੈਰੀ ‘ਤੇ ਵਿਆਹ ਦਾ ਵਾਅਦਾ ਨਾ ਨਿਭਾਉਣ ਦਾ ਇਲਜ਼ਾਮ ਲਗਾਇਆ ਅਤੇ ਉਸ ਨੇ ਹਾਈਕੋਰਟ ਵਿੱਚ ਕੇਸ ਵੀ ਲਗਾ ਦਿੱਤਾ। ਇੰਨਾ ਹੀ ਨਹੀਂ ਜਦੋਂ ਇੱਕ ਖਾਸ ਅਪੀਲ ‘ਤੇ ਇਸ ਮਾਮਲੇ ‘ਚ ਸੁਣਵਾਈ ਹੋਈ ਤਾਂ ਜੱਜ ਸਮਝ ਗਏ ਕਿ ਇਹ ਦਿਨ ‘ਚ ਸਪਨੇ ਦੇਖਣ ਦੇ ਇਲਾਵਾ ਕੁੱਝ ਨਹੀਂ ਹੈ। ਮਹਿਲਾ ਵਲੋਂ ਪ੍ਰਿੰਸ ਹੈਰੀ ਦੇ ਖਿਲਾਫ਼ ਪਾਈ ਗਈ ਪਟੀਸ਼ਨ ‘ਚ ਕੁੱਝ ਵੀ ਨਹੀਂ ਸੀ। ਪਟੀਸ਼ਨਕਰਤਾ ਨੇ ਪ੍ਰਿੰਸ ਹੈਰੀ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਮੰਗਿਆ ਹੈ।

ਲਓ ਹਰਜੀਤ ਗਰੇਵਾਲ ਨੂੰ ਮਿਲੀ ਸਿੱਧੀ ਧਮਕੀ,ਕਿਸਾਨਾਂ ਨਾਲ ਪੰਗਾ ਲੈਣਾ ਪਿਆ ਮਹਿੰਗਾ..

ਉਥੇ ਹੀ ਮਹਿਲਾ ਨੇ ਇਲਜ਼ਾਮ ਲਗਾਇਆ ਹੈ ਕਿ ਪ੍ਰਿੰਸ ਹੈਰੀ ਨੇ ਉਸ ਤੋਂ ਵਿਆਹ ਦਾ ਵਾਅਦਾ ਕੀਤਾ ਸੀ ਅਤੇ ਉਸ ਨੂੰ ਕੋਲ ਕੁੱਝ ਈ – ਮੇਲ ਵੀ ਹਨ ਜੋ ਪ੍ਰਿੰਸ ਹੈਰੀ ਨੇ ਉਨ੍ਹਾਂ ਨੂੰ ਭੇਜੀ ਹਨ। ਇਸ ਦੇ ਚਲਦੇ ਮਹਿਲਾ ਨੇ ਕੋਰਟ ‘ਚ ਕੇਸ ਦਰਜ਼ ਕਰਵਾ ਦਿੱਤਾ। ਨਾਲ ਹੀ ਅਪੀਲ ‘ਚ ਰਾਜਕੁਮਾਰ ਹੈਰੀ, ਡਿਊਕ ਆਫ ਸਸੈਕਸ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਹੈ, ਤਾਂਕਿ ਵਿਆਹ ‘ਚ ਹੋਰ ਦੇਰੀ ਨਹੀਂ ਹੋਵੇ। ਉੱਥੇ ਹੀ ਦੂਜੇ ਪਾਸੇ ਕੋਰਟ ਨੇ ਜਦੋਂ ਸਾਰੇ ਸਚਾਈ ਦੇਖੀ ਤਾਂ ਕੋਰਟ ਨੂੰ ਇਸ ਮਾਮਲੇ ‘ਚ ਕੋਈ ਸਚਾਈ ਨਜ਼ਰ ਨਹੀਂ ਆਈ।

ਹੁਣੇ-ਹੁਣੇ ਕਿਸਾਨਾਂ ਲਈ ਆਈ ਖੁਸ਼ਖਬਰੀ,BJP MLA ਨੂੰ ਨੰਗਾ ਕਰਕੇ ਕੁੱਟਣ ਵਾਲੇ ਕਿਸਾਨ ਆਏ ਜੇਲ੍ਹ ਤੋਂ ਬਾਹਰ

ਖ਼ਬਰਾਂ ਅਨੁਸਾਰ ਇਹ ਸਭ ਸ਼ੋਸ਼ਲ ਮੀਡੀਆ ‘ਤੇ ਫੇਕ ਆਈਡੀ ਬਣਾਕੇ ਕੀਤਾ ਗਿਆ ਇੱਕ ਖੇਡ ਹੈ। ਅਦਾਲਤ ਨੇ ਅੱਗੇ ਕਿਹਾ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਰਾਜਕੁਮਾਰ ਹੈਰੀ ਪੰਜਾਬ ਵਿੱਚ ਕਿਸੇ ਪਿੰਡ ਦੇ ਕਿਸੇ ਸਾਈਬਰ ਕੈਫੇ ‘ਚ ਬੈਠੇ ਹੋਣ। ਜੱਜ ਨੇ ਅੱਗੇ ਕਿਹਾ ਕਿ ਜਦੋਂ ਪੁੱਛਿਆ ਗਿਆ ਕਿ ਕੀ ਪਟੀਸ਼ਨਕਰਤਾ ਨੇ ਬ੍ਰਿਟੇਨ ਦੀ ਯਾਤਰਾ ਕੀਤੀ ਹੈ, ਤਾਂ ਉਸਨੇ ਨਾਕਾਰਾਤਮਕਤਾ ‘ਚ ਜਵਾਬ ਦਿੱਤਾ ਅਤੇ ਕਿਹਾ ਕਿ ਸਾਈ ਗੱਲਬਾਤ ਸ਼ੋਸ਼ਲ ਮੀਡੀਆ ‘ਤੇ ਹੋਈ ਸੀ। ਮਹੱਤਵਪੂਰਣ ਗੱਲ ਇਹ ਹੈ ਕਿ ਪ੍ਰਿੰਸ ਹੈਰੀ ਦਾ ਵਿਆਹ ਹਾਲੀਵੁੱਡ ਦੀ ਸਾਬਕਾ ਅਭਿਨੇਤਰੀ ਮੇਘਨ ਮਾਰਕਲ ਨਾਲ ਹੋਇਆ ਹੈ, ਜਿਸਦਾ ਇੱਕ ਪੁੱਤਰ  ਹੈ ਜਿਸਦਾ ਨਾਮ ਆਰਚੀ ਹੈ, ਜਿਸਦਾ ਜਨਮ 2019 ਵਿੱਚ ਹੋਇਆ ਸੀ। ਮੇਘਨ ਮਾਰਕਲ ਅਤੇ ਪ੍ਰਿੰਸ ਹੈਰੀ ਨੇ ਸਾਲ 2018 ਵਿੱਚ ਇੱਕ ਗਾਲਾ ਅਫੇਅਰ ਵਿੱਚ ਵਿਆਹ ਕੀਤਾ ਸੀ। ਮੇਘਨ ਮਾਰਕਲ ਹੁਣ ਆਪਣੇ ਦੂਜੇ ਬੱਚੇ ਨਾਲ ਗਰਭਵਤੀ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button