PunjabTop News

ਪ੍ਰਸਿੱਧ ਡੇਰੇ ਦੇ ਸਵਾਮੀ ਦੀ ਇੱਕ ਮਹਿਲਾ ਸ਼ਰਧਾਲੂ ਨਾਲ ਅਸ਼ਲੀਲ ਵੀਡੀਓ ਵਾਇਰਲ

ਮੁੱਲਾਂਪੁਰ ਦਾਖਾ : ਇਲਾਕੇ ਦੇ ਇੱਕ ਪ੍ਰਸਿੱਧ ਡੇਰੇ ਦੇ ਸਵਾਮੀ ਦੀ ਇੱਕ ਮਹਿਲਾ ਸ਼ਰਧਾਲੂ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ।

ਵੀਡੀਓ ਹੀ ਨਹੀਂ ਇੱਕ ਮਹਿਲਾ ਦੀ ਆਡੀਓ ਜਿਸ ਵਿਚ ਉਹ ਡੇਰੇ ਦੇ ਹੀ ਇੱਕ ਸਾਬਕਾ ਸੇਵਾਦਾਰ ਨਾਲ ਗੱਲਬਾਤ ਕਰਦੀ ਹੈ। ਜਿਸ ਵਿਚ ਉਹ ਸਵਾਮੀ ਨੂੰ ਚੰਗਾ ਬੰਦਾ ਨਹੀਂ ਆਖਦੀ ਹੋਈ, ਮੁੰਡਾ ਹੋਣ ਦਾ ਦਾਅਵਾ ਕਰਕੇ ਉਸ ਦੇ ਸ਼ੋਸ਼ਣ ਦੀ ਗੱਲਬਾਤ ਕਰਦੀ ਹੈ। ਅੱਗੋਂ ਡੇਰੇ ਦਾ ਸਾਬਕਾ ਸੇਵਾਦਾਰ ਵੀ ਹੈਰਾਨ ਹੁੰਦਾ ਇਹ ਆਖਦਾ ਹੈ ਕਿ ਉਹ ਵੀ ਸੋਚਣ ਲੱਗ ਜਾਂਦਾ ਸੀ, ਜਦੋਂ ਸਵਾਮੀ ਉਸਨੂੰ ਇਕੱਲੀ ਉਪਰਲੇ ਕਮਰੇ ਵਿਚ ਬੁਲਾ ਕੇ ਸੇਵਾਦਾਰਾਂ ਨੂੰ ਕਿਸੇ ਨੂੰ ਉਪਰ ਨਾ ਆਉਣ ਦਾ ਫ਼ਰਮਾਨ ਸੁਣਾਉਂਦਾ ਸੀ। ਸੇਵਾਦਾਰ ਉਕਤ ਮਹਿਲਾ ਨੂੰ ਇਹ ਵੀ ਆਖਦਾ ਹੈ ਕਿ ਇਹ ਤਾਂ ਉਸਨੂੰ ਪਤਾ ਲੱਗ ਕਿ ਸਵਾਮੀ ਸਹੀ ਨਹੀਂ ਹੈ। ਹਾਲਾਂਕਿ ਵਾਇਰਲ ਵੀਡੀਓ ਅਤੇ ਆਡੀਓ ਦੀ ਸੱਚਾਈ ਕੀ ਹੈ, ਇਹ ਜਾਂਚ ਦਾ ਵਿਸ਼ਾ ਹੈ ਪਰ ਇਨ੍ਹਾਂ ਦੋਵਾਂ ਨੂੰ ਲੈ ਕੇ ਇਲਾਕੇ ਵਿਚ ਥਰਥਲੀ ਮਚੀ ਹੋਈ ਹੈ। ਵਾਇਰਲ ਵੀਡੀਓ ਵਿਚ ਸਵਾਮੀ ਅਤੇ ਮਹਿਲਾ ਕਮਰੇ ਦੇ ਇੱਕ ਬੈਡ ’ਤੇ ਬੈਠੇ ਅਸ਼ਲੀਲ ਹਰਕਤਾਂ ਕਰ ਰਹੇ ਹਨ। ਵੀਡੀਓ ਬਣਾਉਣ ਵਾਲੇ ਨੇ ਕਮਰੇ ਦੇ ਦਰਵਾਜ਼ੇ ਦੇ ਲੌਕ ਦੀ ਮੋਰੀ ਵਿਚੋਂ ਇਹ ਸਾਰਾ ਸੀਨ ਕੈਦ ਕੀਤਾ ਜਾਪਦਾ ਹੈ। ਇਸ ਵਾਇਰਲ ਵੀਡੀਓ ’ਤੇ ਪੰਜਾਬੀ ਜਾਗਰਣ ਨੇ ਸਵਾਮੀ ਦੇ ਡੇਰੇ ਦਸਤਕ ਦਿੱਤੀ ਤਾਂ ਜਿਥੇ ਮੌਜੂਦ ਸੇਵਾਦਾਰ ਨੇ ਸਵਾਮੀ ਦੇ ਨਾ ਹੋਣ ਦੀ ਗੱਲ ਕਹੀ ਅਤੇ ਜਦੋਂ ਉਸਨੂੰ ਵਾਇਰਲ ਵੀਡੀਓ ਬਾਰੇ ਪੁੱਛਿਆ ਤਾਂ ਉਸ ਨੇ ਇਸ ਦੇ ਝੂਠ ਹੋਣ ਦਾ ਦਾਅਵਾ ਕਰਦਿਆਂ ਸਵਾਮੀ ਦੀ ਮਹਿਮਾ ਦਾ ਗੁਣਗਾਨ ਕੀਤਾ।

ਮੁੱਲਾਂਪੁਰ ਦਾਖਾ ਸਬ ਡਵੀਜ਼ਨ ਦੇDSP ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇੱਕ ਡੇਰੇ ਦੀ ਵਾਇਰਲ ਵੀਡੀਓ ਉਨ੍ਹਾਂ ਕੋਲ ਵੀ ਪੁੱਜੀ ਹੈ। ਇਸ ਵੀਡੀਓ ਸਬੰਧੀ ਕਿਸੇ ਵੀ ਸ਼ਿਕਾਇਤਕਰਤਾ ਵੱਲੋਂ ਕੋਈ ਅਜੇ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਗਈ। ਕੋਈ ਸ਼ਿਕਾਇਤ ਪੁਲਿਸ ਕੋਲ ਆਉਂਦੀ ਹੈ ਤਾਂ ਉਸ ਦੀ ਕਾਨੂੰਨੀ ਅਨੁਸਾਰ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button