Breaking NewsD5 specialNewsPoliticsPunjab

ਪ੍ਰਤਾਪ ਸਿੰਘ ਬਾਜਵਾ ਦਾ ਫੇਰ ਵੱਡਾ ਧਮਾਕਾ, ਕਾਂਗਰਸ ਹਾਈਕਮਾਂਡ ਨੂੰ ਲਿੱਖੀ ਚਿੱਠੀ

ਪਟਿਆਲਾ : ਇਸ ਵੇਲੇ ਦੀ ਵੱਡੀ ਖ਼ਬਰ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਜੁੜੀ ਹੋਈ ਹੈ। ਦਰਅਸਲ ਸਾਧੂ ਸਿੰਘ ਧਰਮਸੋਤ ਸਕਾਲਰਸ਼ਿਪ ਘਪਲੇ ਮਾਮਲੇ ‘ਚ ਕਸੂਤੇ ਫਸਦੇ ਦਿਖਾਈ ਦੇ ਰਹੇ ਹਨ। ਪਹਿਲਾਂ ਤਾਂ ਵਿਰੋਧੀਆਂ ਵਲੋਂ ਮੰਤਰੀ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਹੁਣ ਕਾਂਗਰਸ ਦੇ ਆਪਣੇ ਸੀਨੀਅਰ ਲੀਡਰ ਸਾਧੂ ਸਿੰਘ ਦੇ ਮਗਰ ਪੈ ਗਏ ਹਨ।

🔴 LIVE 🔴ਕਾਂਗਰਸ ਪ੍ਰਧਾਨ ਦੀ ਹਿੱਲੀ ਕੁਰਸੀ?ਖੜ੍ਹੀ ਹੋਈ ਬਗਾਵਤ,ਸਕੂਲ ‘ਤੇ ਕਾਲਜਾਂ ਨੂੰ ਲੈ ਕੈਪਟਨ ਦਾ ਵੱਡਾ ਐਲਾਨ

ਦੱਸ ਦਈਏ ਕਿ ਸੀਨੀਅਰ ਲੀਡਰ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਜੋ ਸਮੇਂ ਸਮੇਂ ‘ਤੇ ਆਪਣੀ ਹੀ ਸਰਕਾਰ ਦੀ ਨਾਕਾਮੀਆਂ ਨੂੰ ਦੇਖ ਕੇ ਉਨ੍ਹਾਂ ਦੇ ਹੱਲ ਦੀ ਅਪੀਲ਼ ਕਰਦੇ ਹਨ ਅਤੇ ਹੁਣ ਬਾਜਵਾ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸਕਾਲਰਸ਼ਿਪ ਘੁਟਾਲੇ ਦੇ ਇਲਜ਼ਾਮਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।

ਸਵੇਰੇ-ਸਵੇਰੇ ਮੁੱਖ ਮੰਤਰੀ ਲਈ ਵੱਡੀ ਖਬਰ || Captain Amarinder Singh

ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਹਾਈਕਮਾਂਡ ਨੂੰ ਇਕ ਚਿੱਠੀ ਲਿਖਦਿਆਂ ਕਿਹਾ ਕਿ’ ਮੈਂ ਸ਼੍ਰੀ ਮਤੀ ਸੋਨੀਆਂ ਗਾਂਧੀ ਨੂੰ ਇਸ ਬਾਰੇ ਲਿਖਾਂਗਾ ਅਤੇ ਉਨ੍ਹਾਂ ਨੂੰ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਤੋਂ ਜਾਣੂ ਕਰਵਾਉਂਦਿਆਂ ਹੋਇਆ ਉਨ੍ਹਾਂ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਮੁੱਦੇ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਢੁਕਵੀਂ ਕਾਰਵਾਈ ਕਰਨ।

ਆਹ ਅਕਾਲੀ ਆਗੂ ਨਈਂ ਟਲਦਾ, ਫਿਰ ਘੇਰ ਲਏ ਰਾਜੇ ਦੇ ਵਜ਼ੀਰ, ਕੋਲ ਖੜ੍ਹੇ ਬੰਦੇ ਵੀ ਰਹਿ ਗਏ ਹੱਕੇ-ਬੱਕੇ ||

ਇਸ ਤੋਂ ਇਲਾਵਾ ੳਨ੍ਹਾਂ ਕਿਹਾ ਕਿ ਮੇਰਾ ਸਪੱਸ਼ਟ ਰੂਪ ‘ਚ ਇਹ ਵਿਚਾਰ ਹੈ ਕਿ ਇਸ ਸਕੀਮ ਤਹਿਤ ਫੰਡਾਂ ਦੀ ਵੰਡ ਦੀ ਜਾਂਚ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਿਸੇ ਮੌਜੂਦਾ ਮਾਣਯੋਗ ਜਸਟਿਸ ਦੁਆਰਾ ਕੀਤੀ ਜਾਵੇ। ਇਸ ਤੋਂ ਇਲਾਵਾ, ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਪਣੇ ਮਹਿਕਮੇ ਦੇ ਕੰਮਕਾਜ ਦੀ ਜਾਂਚ ਦੇ ਦੌਰਾਨ ਅਸਤੀਫਾ ਦੇਣਾ ਚਾਹੀਦਾ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button