Breaking NewsD5 specialIndiaNewsPolitics

ਪ੍ਰਣਬ ਮੁਖਰਜੀ ਦੇ ਦੇਹਾਂਤ ਦੀ ਅਫਵਾਹ, ਹਾਲਤ ‘ਚ ਅੱਜ ਸਵੇਰ ਤੱਕ ਕੋਈ ਸੁਧਾਰ ਨਹੀਂ

ਨਵੀਂ ਦਿੱਲੀ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਵੈਂਟੀਲੇਟਰ ‘ਤੇ ਹਨ। ਇਸ ‘ਚ ਉਨ੍ਹਾਂ ਦੇ ਦੇਹਾਂਤ ਦੀ ਅਫਵਾਹ ਸੋਸ਼ਲ ਮੀਡੀਆ ‘ਤੇ ਚੱਲ ਰਹੀ ਹੈ। ਫੌਜ ਦੇ ਰਿਸਰਚ ਐਂਡ ਰੈਫਰਲ ਹਸਪਤਾਲ ਨੇ ਇੱਕ ਬਿਆਨ ‘ਚ ਕਿਹਾ ਪ੍ਰਣਬ ਮੁਖਰਜੀ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਹੈ। ਪ੍ਰਣਬ ਮੁਖਰਜੀ ਦੇ ਬੇਟੇ ਅਭਿਜੀਤ ਮੁਖਰਜੀ ਨੇ ਟਵੀਟ ਕੀਤਾ ਕਿ ਮੇਰੇ ਪਿਤਾ ਅਜੇ ਜ਼ਿੰਦਾ ਹਨ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਫੇਕ ਨਿਊਜ਼ ਚਲਾਈ ਜਾ ਰਹੀ ਹੈ। ਫੇਕ ਨਿਊਜ਼ ਨੂੰ ਲੈ ਕੇ ਅਭਿਜੀਤ ਮੁਖਰਜੀ ਮੀਡੀਆ ‘ਤੇ ਨਾਰਾਜ਼ ਨਜ਼ਰ ਆਏ।

ਦੱਸ ਦਈਏ ਕਿ ਫੌਜ ਦੇ ਰਿਸਰਚ ਐਂਡ ਰੈਫਰਲ ਹਸਪਤਾਲ ਨੇ ਆਪਣੇ ਤਾਜ਼ਾ ਮੈਡੀਕਲ ਬੁਲੇਟਿਨ ਵਿੱਚ ਕਿਹਾ ਹੈ ਕਿ ਸਾਬਕਾ ਰਾਸ਼ਟਰੀਪਤੀ ਪ੍ਰਣਬ ਮੁਖਰਜੀ ਦੀ ਹਾਲਤ ਵਿੱਚ ਸਵੇਰੇ ਤੋਂ ਕੋਈ ਬਦਲਾਅ ਨਹੀ ਆਇਆ ਹੈ। ਉਹ ਕੋਮਾ ਵਰਗੀ ਹਾਲਤ ਵਿੱਚ ਹਨ। ਉਨ੍ਹਾਂ ਨੂੰ ਲਗਾਤਾਰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪ੍ਰਣਬ ਮੁਖਰਜੀ ਦੇ ਬੇਟੇ ਅਭਿਜੀਤ ਮੁਖਰਜੀ ਨੇ ਟਵੀਟ ਕਰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਤਬੀਅਤ ਹੇਮੋਡਾਇਨੇਮਿਕਲੀ ਸਥਿਰ ਹੈ ਭਾਵ ਉਨ੍ਹਾਂ ਦਾ ਬਲਡ ਪ੍ਰੈਸ਼ਰ ਸਥਿਰ ਬਣਾ ਹੋਇਆ ਹੈ ਅਤੇ ਨਾਲ ਹੀ ਹਾਰਟ ਵੀ ਕੰਮ ਕਰ ਰਿਹਾ ਹੈ।

ਆਹ ਹੁੰਦੇ ਨੇ ਜੁਗਾੜੀ,ਵੱਡੇ-ਵੱਡੇ ਇੰਜੀਨੀਅਰ ਕੀਤੇ ਫੇਲ੍ਹ,ਕਾਰ ਦੇ ਇੰਜਣ ਤੋਂ ਬਣਾਤਾ ਮੋਟਰਸਾਈਕਲ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਮਸਤਸ਼ਕ ਵਿੱਚ ਸਰਜਰੀ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜਕ ਹੈ।ਇਸ ਵਿੱਚ ਪੱਛਮ ਬੰਗਾਲ ਦੇ ਬੀਰਭੂਮ ਜਿਲ੍ਹੇ ਦੇ ਕਿਰਨਾਹਾਰ ਵਿੱਚ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਨੂੰ ਲੈ ਕੇ ਇੱਕ ਯੱਗ ਸ਼ੁਰੂ ਹੋ ਗਿਆ ਹੈ। ਮੁਖਰਜੀ ਦੇ ਜੱਦੀ ਪਿੰਡ ਵਿੱਚ ਸ਼ੁਰੂ ਹੋਇਆ ਇਹ ਯੱਗ 72 ਘੰਟੇ ਤੱਕ ਚੱਲੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button