Breaking NewsD5 specialIndiaNewsPoliticsPunjab

ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਖ਼ਿਲਾਫ਼ ਅਦਾਲਤ ‘ਚ ਮੁਕੱਦਮਾ

ਲੁਧਿਆਣਾ : ਚਾਰੇ ਪਾਸੋਂ ਲਗਾਤਾਰ ਘਿਰਦੇ ਜਾ ਰਹੇ ਬਾਦਲਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਇਸ ਵਾਰ ਉਨ੍ਹਾਂ ਖਿਲਾਫ਼ ਲੁਧਿਆਣਾ ਦੀ ਇੱਕ ਅਦਾਲਤ ਵਿਚ ਬਰਗਾੜੀ ਕਾਂਡ ਨੂੰ ਲੈ ਕੇ ਅਪਰਾਧਕ ਮਾਮਲਾ ਦਰਜ ਕਰਵਾਇਆ ਗਿਆ ਹੈ। ਜਿਸਨੂੰ ਮਨਜ਼ੂਰ ਕਰਦਿਆਂ ਅਦਾਲਤ ਨੇ ਇਸਦੀ ਸੁਣਵਾਈ ਆਉਣ ਵਾਲੀ 9 ਅਕਤੂਬਰ ਨੂੰ ਨਿਰਧਾਰਤ ਕੀਤੀ ਗਈ ਹੈ।

Read Also ਬਾਦਲਾਂ ਲਈ ਖ਼ਤਰਨਾਕ ਸਿਆਸੀ ਭੂਚਾਲ

ਲੁਧਿਆਣਾ ਦੀ ਜੱਜ ਸੁਮਿਤ ਸੱਭਰਵਾਲ ਦੀ ਅਦਾਲਤ ਵਿੱਚ ਦਰਜ ਕਰਵਾਏ ਗਏ ਇਸ ਕੇਸ ਵਿਚ ਸਮਾਜਕ ਜਾਗ੍ਰਿਤੀ ਫ੍ਰੰਟ ਪੰਜਾਬ ਨਾਮ ਦੀ ਸੰਸਥਾ ਵਲੋਂ ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਬਰਗਾੜੀ ਮਾਮਲੇ ਵਿੱਚ ਦੋਸ਼ੀ ਠਹਿਰਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਇਸ ਸਬੰਧ ਵਿਚ ਫ੍ਰੰਟ ਦੇ ਚੇਅਰਮੈਨ ਜਗਦੀਪ ਸਿੰਘ ਗਿੱਲ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਕਤ ਦੋਵਾਂ ਪਿਓ ਪੁੱਤਰਾਂ ਦੇ ਖਿਲਾਫ਼ ਅਦਾਲਤ ਆਈਪੀਸੀ ਦੀ ਧਾਰਾ 295ਏ ਤੋਂ ਇਲਾਵਾ 304, 307 ਅਤੇ 34 ਤਹਿਤ ਮੁਕਦਮਾ ਚਲਾਵੇ। ਅਦਾਲਤ ਆਉਂਦੀ ਤਰੀਕ ਨੂੰ ਸ਼ਿਕਾਇਤ ਕਰਤਾ ਵਲੋਂ ਪੇਸ਼ ਕੀਤੇ ਗਏ ਤੱਥਾਂ ਦੀ ਪੜਤਾਲ ਕਰੇਗੀ।

https://youtu.be/MrEKRdNw5EE

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button