D5 specialOpinion

ਪੋਸ਼ਣ ਅਭਿਯਾਨ :  ਇੱਕ ਜਨ ਅੰਦੋਲਨ

ਮਾਣਯੋਗ ਮਹਿਲਾ ਤੇ ਬਾਲ ਵਿਕਾਸ ਅਤੇ ਆਯੁਸ਼ ਰਾਜ ਮੰਤਰੀ, ਭਾਰਤ ਸਰਕਾਰ

(ਡਾ. ਮੁੰਜਪਾਰਾ ਮਹੇਂਦਰਭਾਈ): ਮਹਿਲਾ ਤੇ ਬਾਲ ਵਿਕਾਸ ਮੰਤਰਾਲਾ (ਡਬਲਿਊਸੀਡੀ) ਰਾਸ਼ਟਰੀ ਪੋਸ਼ਣ ਮਿਸ਼ਨ ਦੇ ਤੌਰ ’ਤੇ ਚਰਚਿਤ ਜ਼ਰੂਰੀ ਪੋਸ਼ਣ ਅਭਿਯਾਨ ਦੇ ਤਹਿਤ ਸਤੰਬਰ 2021 ਦੇ ਪੂਰੇ ਮਹੀਨੇ ਦੇ ਦੌਰਾਨ ਚੌਥਾ ‘ਪੋਸ਼ਣ ਮਾਹ’ ਮਨਾ ਰਿਹਾ ਹੈ। ਸਤੰਬਰ 2018 ਵਿੱਚ ਸਮਾਜਿਕ ਵਿਵਹਾਰ ਵਿੱਚ ਬਦਲਾਅ ਅਤੇ ਸੰਚਾਰ ’ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਦੇਸ਼ ਭਰ ਵਿੱਚ ਪਹਿਲਾ ਪੋਸ਼ਣ ਮਾਹ ਮਨਾਇਆ ਗਿਆ ਸੀ। ਉਦੋਂ ਤੋਂ ਹਰ ਸਾਲ ਸਤੰਬਰ ਦੇ ਮਹੀਨੇ ਨੂੰ ਕੁਪੋਸ਼ਣ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਅਤੇ ਲੋਕਾਂ ਵਿੱਚ, ਵਿਸ਼ੇਸ਼ ਤੌਰ ’ਤੇ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਤਾਵਾਂ ਦੇ ਦਰਮਿਆਨ ਪੋਸ਼ਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ’ਪੋਸ਼ਣ ਮਾਹ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਕੁਪੋਸ਼ਣ ਦੁਨੀਆ ਭਰ ਵਿੱਚ ਮਹਿਲਾਵਾਂ ਅਤੇ ਬੱਚਿਆਂ ਵਿੱਚ ਬਿਮਾਰੀਆਂ ਅਤੇ ਮੌਤ ਦਾ ਇੱਕ ਪ੍ਰਮੁੱਖ ਕਾਰਨ ਰਿਹਾ ਹੈ। ਇਹ ਸੰਗਿਆਨਕ ਵਿਕਾਸ ਅਤੇ ਸਿੱਖਣ ਦੀ ਸਮਰੱਥਾ ’ਤੇ ਪ੍ਰਤੀਕੂਲ ਪ੍ਰਭਾਵ ਪਾਉਂਦਾ ਹੈ ਜਿਸ ਨਾਲ ਉਤਪਾਦਕਤਾ ਵਿੱਚ ਕਮੀ ਆਉਂਦੀ ਹੈ। ਭਾਰਤ ਸਰਕਾਰ ਨੇ ਦੇਸ਼ ਵਿੱਚ ਕੁਪੋਸ਼ਣ ਦੀ ਉੱਚ ਦਰ ਜਿਹੀਆਂ ਸਮੱਸਿਆਵਾਂ ਨਾਲ ਨਜਿੱਠਣ ਦੇ ਲਈ ਸਮੇਂ-ਸਮੇਂ ’ਤੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਕੁਝ ਯੋਜਨਾਵਾਂ 1975 ਵਿੱਚ ਸ਼ੁਰੂ ਕੀਤੀਆਂ ਗਈਆਂ ਏਕੀਕ੍ਰਿਤ ਬਾਲ ਵਿਕਾਸ ਯੋਜਨਾ, 1993 ਵਿੱਚ ਸ਼ੁਰੂ ਕੀਤੀ ਗਈ ਰਾਸ਼ਟਰੀ ਪੋਸ਼ਣ ਨੀਤੀ, 1995 ਵਿੱਚ ਸ਼ੁਰੂ ਕੀਤੀ ਗਈ ਮਿਡ ਡੇ ਮੀਲ (ਭੋਜਨ) ਸਕੀਮ ਅਤੇ 2013 ਵਿੱਚ ਸ਼ੁਰੂ ਰਾਸ਼ਟਰੀ ਸਿਹਤ ਮਿਸ਼ਨ ਆਦਿ ਹਨ।

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਲੜਾਈ ਨੂੰ ਅੱਗੇ ਵਧਾਉਂਦੇ ਹੋਏ ਅਤੇ ਕੁਪੋਸ਼ਣ ਨਾਲ ਨਜਿੱਠਣ ਦੇ ਲਈ 8 ਮਾਰਚ, 2018 ਨੂੰ ਰਾਜਸਥਾਨ ਤੋਂ ਪੋਸ਼ਣ ਅਭਿਯਾਨ ਦੀ ਸ਼ੁਰੂਆਤ ਕੀਤੀ ਸੀ।  ਪੋਸ਼ਣ ਅਭਿਯਾਨ ਸਰਕਾਰ ਦਾ ਮਲ‍ਟੀ-ਮਿਨਿਸਟ੍ਰੀਅਲ ਕਨਵਰਜੈਂਸ ਮਿਸ਼ਨ ਹੈ ਜਿਸ ਦੇ ਤਹਿਤ 2022 ਤੱਕ ਭਾਰਤ ਨੂੰ ਕੁਪੋਸ਼ਣ ਮੁਕਤ ਕਰਨ ਦਾ ਲਕਸ਼ ਰੱਖਿਆ ਗਿਆ ਹੈ। ਪੋਸ਼ਣ ਅਭਿਯਾਨ ਗ਼ਰੀਬ ਖੇਤਰਾਂ ਵਿੱਚ ਬੱਚਿਆਂ, ਮਹਿਲਾਵਾਂ ਅਤੇ ਗਰਭਵਤੀ ਮਾਤਾਵਾਂ ਦੇ ਪੋਸ਼ਣ ਨੂੰ ਸੁਨਿਸ਼ਚਿਤ ਕਰਨ ’ਤੇ ਕੇਂਦ੍ਰਿਤ ਹੈ।  ਇਸ ਪ੍ਰੋਗਰਾਮ ਦਾ ਉਦੇਸ਼ 2022 ਤੱਕ ਬੱਚਿਆਂ ਵਿੱਚ ਸਟੰਟਿੰਗ (ਉਮਰ ਦੇ ਅਨੁਪਾਤ ਵਿੱਚ ਛੋਟਾ ਕੱਦ)  ਨੂੰ 38.4 ਪ੍ਰਤੀਸ਼ਤ ਤੋਂ ਘਟਾ ਕੇ 25 ਪ੍ਰਤੀਸ਼ਤ ਕਰਨਾ ਹੈ।

ਕੁਪੋਸ਼ਣ ਇੱਕ ਜਟਿਲ ਅਤੇ ਬਹੁਆਯਾਮੀ ਸਮੱਸਿਆ ਹੈ ਅਤੇ ਇਸ ਦੇ ਕਈ ਕਾਰਨ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਆਪਸ ਵਿੱਚ ਜੁੜੇ ਹੋਏ ਹਨ। ਦੇਸ਼ ਵਿੱਚ ਕੁਪੋਸ਼ਣ ਦੀ ਸਮੱਸਿਆ ਨੂੰ ਦੂਰ ਕਰਨ ਦੇ ਕਿਸੇ ਵੀ ਸਮਾਧਾਨ ਵਿੱਚ ਬੁਨਿਆਦੀ ਤੌਰ ’ਤੇ ਸਾਰੇ ਸਬੰਧਿਤ ਖੇਤਰਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਨੋਡਲ ਮੰਤਰਾਲਾ ਹੋਣ ਦੇ ਨਾਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਪੋਸ਼ਣ ਅਭਿਯਾਨ ਨੂੰ ਇੱਕ ਜਨ ਅੰਦੋਲਨ ਬਣਾਉਣ ਦਾ ਪ੍ਰਯਤਨ ਕੀਤਾ ਹੈ ਜਿਸ ਵਿੱਚ ਵੱਖ-ਵੱਖ ਸਰਕਾਰੀ ਸੰਸਥਾਵਾਂ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਥਾਨਕ ਸੰਸਥਾਵਾਂ, ਸਮਾਜਿਕ ਸੰਗਠਨ, ਨਿਜੀ ਖੇਤਰ ਅਤੇ ਵੱਡੇ ਪੈਮਾਨੇ ’ਤੇ ਜਨਤਾ ਦੀ ਸਮਾਵੇਸ਼ੀ ਭਾਗੀਦਾਰੀ ਸ਼ਾਮਲ ਹੈ।

ਵਿਭਿੰਨ ਸਹਿਯੋਗੀ ਮੰਤਰਾਲੇ ਅਤੇ ਵਿਭਾਗ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜ਼ਮੀਨੀ ਪੱਧਰ ’ਤੇ ਪੋਸ਼ਣ ਜਾਗਰੂਕਤਾ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਮਦਦ ਕਰਨਗੇ। ਇਨਾਂ ਵਿਭਾਗਾਂ ਵਿੱਚ ਆਂਗਣਵਾੜੀ ਵਰਕਰਾਂ ਦੇ ਜ਼ਰੀਏ ਮਹਿਲਾ ਤੇ ਬਾਲ ਵਿਕਾਸ ਵਿਭਾਗ, ਆਸ਼ਾ, ਏਐੱਨਐੱਮ,  ਪ੍ਰਾਇਮਰੀ ਹੈਲਥ ਸੈਂਟਰਾਂ, ਕਮਿਊਨਿਟੀ ਹੈਲਥ ਸੈਂਟਰਾਂ ਦੇ ਜ਼ਰੀਏ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਸਕੂਲ ਅਤੇ ਪੰਚਾਇਤ ਦੇ ਜ਼ਰੀਏ ਪੰਚਾਇਤੀ ਰਾਜ ਵਿਭਾਗ ਅਤੇ ਸੈਲਫ ਹੈਲਪ ਗਰੁੱਪਾਂ ਦੇ ਜ਼ਰੀਏ ਗ੍ਰਾਮੀਣ ਵਿਕਾਸ ਵਿਭਾਗ ਸ਼ਾਮਲ ਹਨ। ਸਵਦੇਸ਼ੀ ਵਿਕਲਪਿਕ ਚਿਕਿਤਸਾ ਪੱਧਤੀ ਅਤੇ ਆਯੁਸ਼  (ਆਯੁਰਵੇਦ, ਯੋਗ, ਕੁਦਰਤੀ ਚਿਕਿਤਸਾ, ਯੂਨਾਨੀ, ਸਿੱਧ ਅਤੇ ਹੋਮਿਓਪੈਥੀ) ਵੀ ਪੋਸ਼ਣ ਅਭਿਯਾਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਕੁਪੋਸ਼ਣ ਦੇ ਵਿਭਿੰਨ ਸੰਕੇਤਕਾਂ ਦੇ ਸਮਾਧਾਨ ਤਲਾਸ਼ਣ ਦੇ ਲਈ ਆਯੁਸ਼ ਮੰਤਰਾਲੇ ਦੇ ਨਾਲ ਮਿਲ ਕੇ ਖੋਜ ਕੀਤੀ ਜਾਵੇਗੀ।

ਕੋਵਿਡ-19 ਆਲਮੀ ਮਹਾਮਾਰੀ ਦੇ ਕਾਰਨ ਪੈਦਾ ਹੋਈ ਅਣਕਿਆਸੀ ਪਰਿਸਥਿਤੀ ਨੇ ਦੁਨੀਆ ਭਰ ਵਿੱਚ ਲੋਕਾਂ ਦੇ ਜੀਵਨ ਨੂੰ ਅਸਤ-ਵਿਅਸਤ ਕਰ ਦਿੱਤਾ ਹੈ। ਕੋਵਿਡ-19 ਨੇ ਨਾ ਕੇਵਲ ਅੱਗੇ ਦੇ ਰਸਤੇ ਨੂੰ ਪ੍ਰਭਾਵਿਤ ਕੀਤਾ ਹੈ ਬਲਕਿ ਪਿਛਲੇ 3 ਵਰ੍ਹਿਆਂ ਵਿੱਚ ਪੋਸ਼ਣ ਅਭਿਯਾਨ ਦੁਆਰਾ ਕੀਤੀ ਗਈ ਪ੍ਰਗਤੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਹਮੇਸ਼ਾ ਗ਼ਰੀਬ ਹੁੰਦੇ ਹਨ ਜੋ ਆਮ ਤੌਰ ’ਤੇ ਆਪਣੀ ਆਮਦਨ ਦਾ ਜ਼ਿਆਦਾਤਰ ਹਿੱਸਾ ਭੋਜਨ ’ਤੇ ਖਰਚ ਕਰਦੇ ਹਨ। ਸਰਕਾਰ ਨੇ ਕਈ ਨਾਗਰਿਕ ਸਮਾਜਿਕ ਸੰਗਠਨਾਂ ਦੇ ਨਾਲ ਮਿਲ ਕੇ ਕਠਿਨ ਪਰਿਸਥਿਤੀਆਂ ਵਿੱਚ ਵੀ ਕੁਪੋਸ਼ਣ ਦੀ ਸਮੱਸਿਆ ਦੇ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖਣ ਦਾ ਪ੍ਰਯਤਨ ਕੀਤਾ ਹੈ। ਸਰਕਾਰ ਨੇ ਮਹਿਲਾਵਾਂ ਅਤੇ ਬੱਚਿਆਂ ਵਿੱਚ ਕੁਪੋਸ਼ਣ ਵਿੱਚ ਵਾਧੇ ਨੂੰ ਰੋਕਣ ਲਈ ਦੇਸ਼ਵਿਆਪੀ ਲੌਕਡਾਊਨ ਦੇ ਬਾਅਦ ਜਨਤਕ ਵੰਡ ਪ੍ਰਣਾਲੀ ਦੇ ਜ਼ਰੀਏ ਰਾਸ਼ਨ ਅਤੇ ਅਨਾਜ ਦੀ ਘਰੇਲੂ ਵੰਡ ਸ਼ੁਰੂ ਕੀਤੀ ਤਾਕਿ ਕੋਵਿਡ-19 ਆਲਮੀ ਮਹਾਮਾਰੀ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ।

ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਦੀ ਸਰਪ੍ਰਸਤੀ ਵਿੱਚ ਆਯੋਜਿਤ ‘ਪੋਸ਼ਣ ਮਾਹ’ ਵਿੱਚ ਕੁਪੋਸ਼ਣ, ਇਸ ਦੇ ਵਿਭਿੰਨ ਕਾਰਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਸ ਨੂੰ ਪੜਾਅਵਾਰ ਤਰੀਕੇ ਨਾਲ ਖ਼ਤ‍ਮ ਕਰਨ ਦੀ ਅਨੋਖੀ ਸਮਰੱਥਾ ਹੈ। ਸਰਕਾਰ ਹਰ ਸਾਲ ‘ਪੋਸ਼ਣ ਮਾਹ’ ਮਨਾਉਣ ਦੇ ਲਈ ਇੱਕ ਅਨੋਖਾ ਵਿਸ਼ਾ ਚੁਣਦੀ ਹੈ। ਇਸ ਸਾਲ ਭਾਰਤ, ਆਜ਼ਾਦੀ ਕਾ ਅੰਮ੍ਰਿਤ ਮਹੋਤ‍ਸਵ ਮਨਾ ਰਿਹਾ ਹੈ ਅਤੇ ਇਸ ਲਈ ਤੇਜ਼ੀ ਨਾਲ ਵਿਆਪਕ ਪਹੁੰਚ ਸੁਨਿਸ਼ਚਿਤ ਕਰਨ ਦੇ ਲਈ ਪੂਰੇ ਮਹੀਨੇ ਨੂੰ ਸੰਪੂਰਨ ਪੋਸ਼ਣ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਇੱਕ ਕੇਂਦ੍ਰਿਤ ਅਤੇ ਸਮੇਕਿਤ ਦ੍ਰਿਸ਼ਟੀਕੋਣ ਦੇ ਨਾਲ ਸਪਤਾਹਿਕ ਵਿਸ਼ਿਆਂ ਵਿੱਚ ਵੰਡਿਆ ਗਿਆ ਹੈ।

ਪੂਰੇ ਸਤੰਬਰ ਮਹੀਨੇ ਦੇ ਦੌਰਾਨ ਦੇਸ਼ ਭਰ ਵਿੱਚ ਵਿਭਿੰਨ ਪੱਧਰਾਂ ’ਤੇ ਪੋਸ਼ਣ ਜਾਗਰੂਕਤਾ ਨਾਲ ਸਬੰਧਿਤ ਵਿਭਿੰਨ ਗਤੀਵਿਧੀਆਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ। ਲਾਗੂਕਰਨ ਵਿਭਾਗ ਅਤੇ ਏਜੰਸੀਆਂ ਜਿਵੇਂ ਆਂਗਣਵਾੜੀ ਵਰਕਰਾਂ ਦੇ ਜ਼ਰੀਏ ਮਹਿਲਾ ਤੇ ਬਾਲ ਵਿਕਾਸ ਵਿਭਾਗ, ਆਸ਼ਾ ਅਤੇ ਏਐੱਨਐੱਮ ਦੇ ਜ਼ਰੀਏ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਮਹਿਲਾਵਾਂ ਅਤੇ ਬੱਚਿਆਂ ਦੇ ਤੰਦਰੁਸਤ ਭਵਿੱਖ ਨੂੰ ਸੁਨਿਸ਼ਚਿਤ ਕਰਨ ਦੇ ਲਈ ਪੂਰੇ ਮਹੀਨੇ ਤਮਾਮ ਗਤੀਵਿਧੀਆਂ ਆਯੋਜਿਤ ਕਰਕੇ ਸੰਪੂਰਨ ਪੋਸ਼ਣ ਦਾ ਸੰਦੇਸ਼ ਫੈਲਾਉਣਗੇ।

ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਮਿਲ ਕੇ ਚਾਰ ਸਪਤਾਹਿਕ ਵਿਸ਼ਿਆਂ ਦੇ ਨਾਲ ਪੂਰੇ ਮਹੀਨੇ ਦੇ ਦੌਰਾਨ ਗਤੀਵਿਧੀਆਂ ਦੀ ਇੱਕ ਲੜੀ ਦੀ ਯੋਜਨਾ ਬਣਾਈ ਹੈ। ਪਹਿਲਾ ਵਿਸ਼ਾ ‘ਪੋਸ਼ਣ ਵਾਟਿਕਾ’ ਦੇ ਰੂਪ ਵਿੱਚ ਪੌਦੇ ਲਗਾਉਣ ਦੀ ਗਤੀਵਿਧੀ ਹੈ ਜਿਸ ਨੂੰ 1 ਤੋਂ 7 ਸਤੰਬਰ ਦੇ ਦੌਰਾਨ ਆਯੋਜਿਤ ਕੀਤਾ ਗਿਆ ਹੈ। ਪੌਦੇ ਲਗਾਉਣ ਦੀਆਂ ਗਤੀਵਿਧੀਆਂ ਦੇ ਤਹਿਤ ਪੌਸ਼ਟਿਕ ਫਲਾਂ ਦੇ ਰੁੱਖ, ਸਥਾਨਕ ਸਬਜ਼ੀਆਂ ਅਤੇ ਮੈਡੀਸਿਨਲ ਪਲਾਂਟਸ ਅਤੇ ਜੜੀਆਂ-ਬੂਟੀਆਂ ਦੇ ਪੌਦੇ ਲਗਾਉਣ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਦੂਸਰਾ ਵਿਸ਼ਾ ਯੋਗ ਅਤੇ ਆਯੁਸ਼ ਹੈ। ਇਸ ਨੂੰ ਸਰਕਾਰੀ ਅਤੇ ਵਿਭਿੰਨ ਕੰਪਨੀਆਂ ਦੇ ਕਰਮਚਾਰੀਆਂ ਦੇ ਲਈ ਕਾਰਜ-ਸਥਲਾਂ ’ਤੇ 8 ਤੋਂ 15 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਤੀਸਰੇ ਵਿਸ਼ੇ ਦੇ ਤਹਿਤ ਅਤਿਅਧਿਕ ਬੋਝ ਵਾਲੇ ਜ਼ਿਲ੍ਹਿਆਂ ਵਿੱਚ ਆਂਗਣਵਾੜੀ ਲਾਭਾਰਥੀਆਂ ਨੂੰ ‘ਖੇਤਰੀ ਪੋਸ਼ਣ ਕਿੱਟ’ ਦੀ ਵੰਡ ਨਿਰਧਾਰਿਤ ਕੀਤੀ ਗਈ ਹੈ। ਇਹ 16 ਤੋਂ 23 ਸਤੰਬਰ ਦੇ ਦੌਰਾਨ ਮਨਾਇਆ ਜਾਵੇਗਾ। ਅੰਤ ਵਿੱਚ, ਚੌਥਾ ਵਿਸ਼ਾ ‘ਐੱਸਏਐੱਮ (ਗੰਭੀਰ ਤੌਰ ‘ਤੇ ਕੁਪੋਸ਼ਿਤ) ਬੱਚਿਆਂ ਦੀ ਪਹਿਚਾਣ ਅਤੇ ਪੌਸ਼ਟਿਕ ਭੋਜਨ ਦੀ ਵੰਡ’ ਹੈ ਜਿਸ ਨੂੰ 24 ਤੋਂ 30 ਸਤੰਬਰ ਦੇ ਦੌਰਾਨ ਕੀਤਾ ਜਾਵੇਗਾ।

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਬੱਚਿਆਂ, ਕਿਸ਼ੋਰਾਂ,  ਗਰਭਵਤੀ ਮਹਿਲਾਵਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਤਾਵਾਂ ਲਈ ਪੋਸ਼ਣ ਸਬੰਧੀ ਨਤੀਜੇ ਹਾਸਲ ਕਰਨ ਲਈ ਹਰ ਸੰਭਵ ਪ੍ਰਯਤਨ ਕਰ ਰਹੀ ਹੈ। ਇਤਨਾ ਹੀ ਨਹੀਂ ਬਲਕਿ ਸੰਪੂਰਨ ਪੋਸ਼ਣ ਵਿੱਚ ਸੁਧਾਰ ਦੇ ਲਈ ਸਰਕਾਰ ਦੁਆਰਾ ਹੋਰ ਅਧਿਕ ਪ੍ਰਯਤਨ ਕੀਤੇ ਜਾ ਰਹੇ ਹਨ। ਆਂਗਣਵਾੜੀ ਵਿਵਸਥਾ ਵਿੱਚ ਸੁਧਾਰ ਦੇ ਪ੍ਰਯਤਨ ਕੀਤੇ ਜਾ ਰਹੇ ਹਨ ਜੋ ਭਾਰਤ ਦੇ ਪੋਸ਼ਣ ਲਕਸ਼ ਹਾਸਲ ਕਰਨ ਲਈ ਕੀਤੇ ਜਾ ਰਹੇ ਪ੍ਰਯਤਨਾਂ ਦਾ ਪ੍ਰਮੁੱਖ ਅਧਾਰ ਹੈ।

ਆਯੁਸ਼ਮਾਨ ਭਾਰਤ ਅਤੇ ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ (ਪੀਐੱਮਐੱਸਐੱਸਵਾਈ) ਜਿਹੀਆਂ ਯੋਜਨਾਵਾਂ ਦਾ ਉਦੇਸ਼ ਯੂਨੀਵਰਸਲ ਹੈਲਥ ਕਵਰੇਜ ਦੇ ਲਕਸ਼ ਨੂੰ ਹਾਸਲ ਕਰਨ ਦੇ ਲਈ ਦੇਸ਼ ਭਰ ਵਿੱਚ ਪ੍ਰਾਇਮਰੀ ਹੈਲਥ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਕਰਨਾ ਹੈ। ਸਰਕਾਰ ਦੇਸ਼ ਵਿੱਚ ਠੋਸ ਆਹਾਰ ਦੀ ਸ਼ੁਰੂਆਤ ਕਰਨ ਵਾਲੇ ਸ਼ਿਸ਼ੂਆਂ ਨੂੰ ਖੁਵਾਉਣ ਦੇ ਤਰੀਕਿਆਂ ਵਿੱਚ ਸੁਧਾਰ ਲਿਆਉਣ ’ਤੇ ਵੀ ਧਿਆਨ ਕੇਂਦ੍ਰਿਤ ਕਰ ਰਹੀ ਹੈ।

ਸਿੱਟਾ

ਇਹ ਸਮਝਣਾ ਮਹੱਤਵਪੂਰਨ ਹੈ ਕਿ ਸਿਹਤ ਅਤੇ ਪੋਸ਼ਣ, ਮਾਨਵ ਵਿਕਾਸ ਦੇ ਲਈ ਮਹੱਤਵਪੂਰਨ ਸਮਾਜਿਕ ਢਾਂਚਾ ਹੈ ਅਤੇ ਕਿਸੇ ਵੀ ਦੇਸ਼ ਦੇ ਵਿਕਾਸ ਲਈ ਅਤਿਅੰਤ ਜ਼ਰੂਰੀ ਹੈ। ਸ਼ਾਸਨ ਨੂੰ ‘ਚੰਗਾ’ ਤਦ ਹੀ ਮੰਨਿਆ ਜਾ ਸਕਦਾ ਹੈ ਜਦੋਂ ਉਹ ਭੁੱਖ ਅਤੇ ਭੁੱਖਮਰੀ ਨੂੰ ਦੂਰ ਕਰੇ। ਸਾਡੀ ਜ਼ਿਆਦਾਤਰ ਆਬਾਦੀ ਗ਼ਰੀਬ ਹੈ ਅਤੇ ਉਨ੍ਹਾਂ ਨੂੰ ਵੀ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਪੋਸ਼ਣ ਸਬੰਧੀ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

ਸਰਕਾਰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਉਨ੍ਹਾਂ ਕਦਮਾਂ ਦੀ ਪਾਲਣਾ ਕਰਨ ਦੇ ਲਈ ਪ੍ਰੇਰਿਤ ਹੈ ਜੋ ਖ਼ੁਦ ਅੰਤਯੋਦਯ ਦੇ ਮਜ਼ਬੂਤ ਸਮਰਥਕ ਹਨ ਅਤੇ ਗ਼ਰੀਬਾਂ ਵਿੱਚ ਕੁਪੋਸ਼ਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਵਿਭਿੰਨ ਉਪਾਅ ਕਰ ਰਹੇ ਹਨ। ਅੱਗੇ ਦਾ ਰਾਹ ਅਸਾਨ ਨਹੀਂ ਹੈ ਲੇਕਿਨ ਸਰਕਾਰ ਦੀ ਇੱਛਾਸ਼ਕਤੀ ਇਤਨੀ ਮਜ਼ਬੂਤ ਹੈ ਕਿ ਉਹ ਕੁਪੋਸ਼ਣ ਨੂੰ ਦੂਰ ਕਰਦੇ ਹੋਏ ਪੂਰੀ ਆਬਾਦੀ ਦੇ ਲਈ ਸਿਹਤ ਅਤੇ ਪ੍ਰਸੰਨਤਾ ਦਾ ਦੌਰ ਲਿਆ ਸਕਦੀ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button